ਪੈਨਸ਼ਨਰ ਸਮੁੱਚੇ ਸਮਾਜ ਦਾ ਕੀਮਤੀ ਗਹਿਣਾ ਹੁੰਦੇ ਹਨ : ਏ.ਡੀ.ਸੀ.

BTTNEWS
0

 -ਮੈਡਮ ਨਯਨ ਪੈਨਸ਼ਨਰ ਡੇ ’ਤੇ ਬਤੌਰ ਮੁਖ ਮਹਿਮਾਨ ਹੋਏ ਸ਼ਾਮਲ

ਸ੍ਰੀ ਮੁਕਤਸਰ ਸਾਹਿਬ, 22 ਦਸੰਬਰ (BTTNEWS)- ‘‘ਸੇਵਾ ਮੁਕਤ ਕਰਮਚਾਰੀ ਸਮੁੱਚੇ ਸਮਾਜ ਦਾ ਕੀਮਤੀ ਗਹਿਣਾ ਹੁੰਦੇ ਹਨ। ਇਹਨਾਂ ਦੇ ਤਜਰਬੇ ਸਾਰਿਆਂ ਲਈ ਮਾਰਗ ਦਰਸ਼ਕ ਦਾ ਕੰਮ ਕਰਦੇ ਹਨ।’

ਪੈਨਸ਼ਨਰ ਸਮੁੱਚੇ ਸਮਾਜ ਦਾ ਕੀਮਤੀ ਗਹਿਣਾ ਹੁੰਦੇ ਹਨ : ਏ.ਡੀ.ਸੀ.

 ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੈਨਸ਼ਨਰ ਦਿਵਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਿਲ੍ਹੇ ਦੀ ਏ.ਡੀ.ਸੀ. ਮੈਡਮ ਨਯਨ ਪੀ.ਸੀ.ਐੱਸ. ਨੇ ਆਪਣੇ ਸੰਬੋਧਨ ਦੌਰਾਨ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪੈਨਸ਼ਨਰ ਅਤੇ ਸੀਨੀਅਰ ਸਿਟੀਜਨਜ਼ ਦਾ ਹਰ ਤਰ੍ਹਾਂ ਆਦਰ ਸਤਿਕਾਰ ਕਰਨਾ ਚਾਹੀਦਾ ਹੈ। ਸਥਾਨਕ ਮਲੋਟ ਰੋਡ ਸਥਿਤ ਤਾਜ ਪੈਲੇਸ ਵਿਖੇ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸਰਪ੍ਰਸਤ ਚੌਧਰੀ ਦੌਲਤ ਰਾਮ ਸਿੰਘ, ਚੇਅਰਮੈਨ ਬਲਦੇਵ ਸਿੰਘ ਬੇਦੀ, ਵਾਇਸ ਚੇਅਰਮੈਨ ਹਰਦੇਵ ਸਿੰਘ, ਪ੍ਰਧਾਨ ਕਰਮਜੀਤ ਸ਼ਰਮਾ, ਪੰਜਾਬ ਰੋਡਵੇਜ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਮੇਜਰ ਸਿੰਘ ਚੌਂਤਰਾ, ਜਨ ਸਿਹਤ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦਾ ਪ੍ਰਧਾਨ ਇੰਜ. ਗੁਰਬਚਨ ਸਿੰਘ ਐਸ.ਡੀ.ਓ., ਐਕਸਾਈਜ਼ ਐਂਡ ਟੈਕਸੇਟਸ਼ਨ ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਸੋਮ ਪ੍ਰਕਾਸ਼ ਗੁਪਤਾ ਅਤੇ ਸੇਵਾ ਮੁਕਤ ਸੁਪਰਡੈਂਟ ਨਛੱਤਰ ਸਿੰਘ ਮਧੀਰ ਦੀ ਸਾਂਝੀ ਪ੍ਰਧਾਨਗੀ ਹੇਠ ਹੋਏ ਸਮਾਗਮ ਮੌਕੇ ਵੱਖ-ਵੱਖ ਵਿਭਾਗਾਂ ਦੇ ਪੈਨਸ਼ਨਰਾਂ/ਫੈਮਲੀ ਪੈਨਸ਼ਨਰਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਸਮਾਰੋਹ ਦੀ ਸ਼ੁਰੂਆਤ ਪ੍ਰਿੰ. ਇਕਬਾਲ ਸਿੰਘ ਦੁਆਰਾ ਗਾਏ ਸ਼ਬਦ ਨਾਲ ਕੀਤੀ ਗਈ। ਸਮਾਗਮ ਦੌਰਾਨ ਸਟੇਟ ਬੈਂਕ ਆਫ ਇੰਡੀਆ ਦੇ ਰੀਜਨਲ ਮੈਨੇਜਰ ਮਨੇਸ਼ ਕੁਮਾਰ, ਚੀਫ ਮੈਨੇਜਰ ਧਰਮਿੰਦਰ ਕੁਮਾਰ, ਰੋਹਿਤ ਕੁਮਾਰ, ਪੰਜਾਬ ਨੈਸ਼ਨਲ ਬੈਂਕ ਦੇ ਮੈਡਮ ਸ਼ੈਲਜਾ ਗਿਰਧਰ, ਜਿਲ੍ਹਾ ਖਜਾਨਾ ਅਫਸਰ ਅਸ਼ਵਨੀ ਕੁਮਾਰ ਅਤੇ ਪੀ.ਏ. ਟੂ ਏ.ਡੀ.ਸੀ. ਹਰਜਿੰਦਰ ਸਿੰਘ ਉਚੇਚੇ ਤੌਰ ’ਤੇ ਸ਼ਾਮਲ ਹੋਏ। ਸਟੇਜ ਸਕੱਤਰ ਦੀ ਡਿਊਟੀ ਜਿਲ੍ਹਾ ਜਨਰਲ ਸਕੱਤਰ ਬਲਵੰਤ ਸਿੰਘ ਅਟਵਾਲ ਸੇਵਾ ਮੁਕਤ ਮੁਖ ਅਧਿਆਪਕ ਵੱਲੋਂ ਸ਼ਾਇਰਾਨਾ ਅੰਦਾਜ਼ ਵਿਚ ਵਿਉਂਤਬੱਧ ਤਰੀਕੇ ਨਾਲ ਅਨੁਸ਼ਾਸਨਾਤਮਕ ਢੰਗ ਨਾਲ ਬਾਖੂਬੀ ਨਿਭਾਈ ਗਈ। ਗੁਰਟੇਕ ਸਿੰਘ ਬਰਾੜ ਨੇ ਪੈਨਸ਼ਨਰ ਡੇ ਦੀ ਮਹੱਤਤਾ ਅਤੇ ਜਸਵੰਤ ਸਿੰਘ ਬਰਾੜ ਨੇ ਪੈਨਸ਼ਨਰਾਂ ਦੀਆਂ ਮੰਗਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਓਮ ਪ੍ਰਕਾਸ਼ ਸ਼ਰਮਾ ਨੇ ਸਮੂਹ ਪੈਨਸ਼ਨਰਾਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਲੋੜ ’ਤੇ ਜੋਰ ਦਿਤਾ। ਮਨਮੋਹਨ ਕਾਲੜਾ ਨੇ ਹਾਊਸ ਨੂੰ ਬੀਤੇ ਵਰ੍ਹੇ ਦਾ ਸਾਰਾ ਹਿਸਾਬ ਕਿਤਾਬ ਦੱਸਿਆ। ਇਸਦੇ ਨਾਲ ਹੀ ਉਨ੍ਹਾਂ ਨੇ ਪੈਨਸ਼ਨਰ ਡੇ ਸਮਾਗਮ ਲਈ ਸਭ ਤੋਂ ਵੱਧ 5100/- ਸਹਾਇਤਾ ਰਾਸ਼ੀ ਦੇਣ ਵਾਲੇ ਜਿਲ੍ਹਾ ਪ੍ਰੈਸ ਸਕੱਤਰ ਜਗਦੀਸ਼ ਰਾਏ ਢੋਸੀਵਾਲ ਸਮੇਤ ਇਕ ਹਜ਼ਾਰ ਰੁਪਏ ਤੋਂ ਵੱਧ ਸਹਾਇਤਾ ਦੇਣ ਵਾਲੇ ਸੱਜਣਾਂ ਦੇ ਨਾਂਅ ਵੀ ਬੋਲ ਕੇ ਦੱਸੇ। ਸ੍ਰ. ਕਾਲੜਾ ਨੇ ਇਹ ਵੀ ਜਾਣਕਾਰੀ ਦਿਤੀ ਕਿ ਸ੍ਰੀ ਢੋਸੀਵਾਲ ਵੱਲੋਂ ਬਾਰਾਂ ਸਾਲ ਪਹਿਲਾਂ ਆਪਣੀ ਸੇਵਾ ਮੁਕਤੀ ਤੋਂ ਪਿਛੋਂ ਹਰ ਸਾਲ ਪੈਨਸ਼ਨਰ ਡੇ ਸਮਾਗਮ ਲਈ ਇਕਵੰਜਾ ਸੌ ਰੁਪਏ ਦਾ ਸਹਿਯੋਗ ਦਿਤਾ ਜਾਂਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਧਾਨਗੀ ਮੰਡਲ ਵਿਚ ਮੌਜੂਦ ਸਮੂਹ ਬੁਲਾਰਿਆਂ ਨੇ ਆਪਣੇ ਸੰਬੋਧਨ ਵਿਚ ਪੈਨਸ਼ਨਰ ਡੇ ਦੀ ਵਧਾਈ ਦਿੰਦੇ ਹੋਏ ਸਭਨਾਂ ਦੀ ਚੜ੍ਹਦੀ ਕਲਾ ਅਤੇ ਪਰਿਵਾਰਕ ਖੁਸ਼ਹਾਲੀ ਦੀ ਕਾਮਨਾ ਕੀਤੀ। ਜਿਲ੍ਹਾ ਜਨਰਲ ਸਕੱਤਰ ਅਟਵਾਲ ਨੇ ਦੱਸਿਆ ਕਿ ਪੈਨਸ਼ਨਰ ਡੇ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਟੇਟ ਬੈਂਕ ਆਫ ਇੰਡੀਆ ਦੀ ਮੇਨ ਬ੍ਰਾਂਚ ਵੱਲੋਂ ਸੁਪਰ ਸੀਨੀਅਰ ਪੈਨਸ਼ਨਰਾਂ ਲਈ ਲੋਈਆਂ ਅਤੇ ਪੰਜਾਬ ਨੈਸ਼ਨਲ ਬੈਂਕ ਦੀ ਕੋਟਕਪੂਰਾ ਰੋਡ ਸਥਿਤ ਬ੍ਰਾਂਚ ਵੱਲੋਂ ਸ਼ਾਨਦਾਰ ਮੋਮੈਂਟੋ ਦਿਤੇ ਗਏ ਹਨ। ਮੁਖ ਰੂਪ ਵਿਚ ਆਪਣੇ ਸੰਬੋਧਨ ਵਿਚ ਪ੍ਰਧਾਨ ਸ਼ਰਮਾ ਨੇ ਮੁੱਖ ਮਹਿਮਾਨ ਅਤੇ ਸਮੁੱਚੇ ਬੈਂਕ ਅਧਿਕਾਰੀਆਂ ਨੂੰ ਜੀ ਆਇਆ ਕਿਹਾ। ਉਹਨਾਂ ਨੇ ਸਟੇਟ ਬੈਂਕ ਆਫ ਇੰਡੀਆ ਅਤੇ ਪੰਜਾਬ ਨੈਸ਼ਨਲ ਬੈਂਕ ਦਾ ਵਿਸ਼ੇਸ਼ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕੀਤਾ। ਸਮਾਰੋਹ ਦੌਰਾਨ ਦੋ ਔਰਤਾਂ ਅਤੇ ਚੌਵੀ ਮਰਦਾਂ ਨੂੰ ਸੁਪਰ ਸੀਨੀਅਰ ਪੈਨਸ਼ਨਰ ਹੋਣ ਦੇ ਨਾਤੇ ਮੁੱਖ ਮਹਿਮਾਨ ਏ.ਡੀ.ਸੀ. ਮੈਡਮ ਨਯਨ ਪੀ.ਸੀ.ਐੱਸ. ਵੱਲੋਂ ਲੋਈਆਂ ਅਤੇ ਸ਼ਾਨਦਾਰ ਮੋਮੈਂਟੋ ਭੇਂਟ ਕੀਤੇ ਗਏ। ਸਮਾਗਮ ਦੌਰਾਨ ਸੇਵਾ ਮੁਕਤ ਤਹਿਸੀਲਦਾਰ ਨੀਲਮ ਰਾਣੀ ਗਿਰਧਰ, ਸਾਧੂ ਸਿੰਘ, ਦਰਸ਼ਨ ਅਰੋੜਾ, ਪ੍ਰਿੰ. ਕਰਤਾਰ ਸਿੰਘ ਬੇਰੀ, ਮਹਿੰਦਰ ਕੌਰ, ਬਿਮਲਾ ਢੋਸੀਵਾਲ, ਦਰਸ਼ਨ ਸਿੰਘ ਈਨਾ ਖੇੜਾ, ਕਰਨੈਲ ਸਿੰਘ ਬੇਦੀ, ਜੋਗਾ ਸਿੰਘ, ਗੁਰਚਰਨ ਸਿੰਘ ਬੱਲਮਗੜ੍ਹ, ਬੋਹੜ ਸਿੰਘ ਥਾਂਦੇਵਾਲਾ, ਕੁਲਦੀਪ ਸਿੰਘ ਬਰਾੜ, ਬਲਜੀਤ ਕੌਰ, ਸਦਾ ਲਾਲ, ਇੰਜ. ਅਸ਼ੋਕ ਕੁਮਾਰ ਭਾਰਤੀ, ਚੌ. ਬਲਬੀਰ ਸਿੰਘ ਅਤੇ ਦਰਸ਼ਨ ਸਿੰਘ ਭੱਟੀ ਆਦਿ ਸਮੇਤ ਵੱਡੀ ਗਿਣਤੀ ਵਿਚ ਹੋਰ ਪੈਨਸ਼ਨਰ ਅਤੇ ਫੈਮਲੀ ਪੈਨਸ਼ਨਰ ਮੌਜੂਦ ਸਨ। 

Post a Comment

0Comments

Post a Comment (0)