ਪੰਜਾਬ ਪੁਲਿਸ ਤੇ ਮੁਕਤੀਸਰ ਵੈਲਫੇਅਰ ਕਲੱਬ ਵੱਲੋਂ ਵੱਡੇ ਪੱਧਰ ’ਤੇ ਕੀਤੇ ਜਾ ਰਹੇ ਨੇ ਉਪਰਾਲੇ
ਸ੍ਰੀ ਮੁਕਤਸਰ ਸਾਹਿਬ, 15 ਦਸੰਬਰ (BTTNEWS)- ਜ਼ਿਲ੍ਹਾ ਪੁਲਿਸ ਕਪਤਾਨ ਭਾਗੀਰਥ ਸਿੰਘ ਮੀਨਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਪੰਜਾਬ ਪੁਲਿਸ 'ਤੇ ਮੁਕਤੀਸਰ ਵੈਲਫੇਅਰ ਕਲੱਬ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਡੀਐਸਪੀ ਹੈਡ ਕੁਆਟਰ ਰਵਿੰਦਰ ਸਿੰਘ 'ਤੇ ਮੁਕਤਸਰ ਵੈਲਫੇਅਰ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ ਵੱਲੋਂ ਲੋਕਾਂ ਨੂੰ ਸੜ੍ਹਕੀ ਹਾਦਸਿਆਂ ਤੋਂ ਬਚਣ ਲਈ ਜਾਗਰੂਕ ਕਰਨ ਦੇ ਮਕਸਦ ਨਾਲ ਸੜਕ ਸੁਰੱਖਿਆ ਸਬੰਧੀ ਨਿਯਮਾਂ ਨੂੰ ਦਰਸਾਉਣ ਵਾਲੀਆਂ ਕਿਤਾਬਾਂ ਮੁਫਤ ਵੰਡੀਆਂ ਗਈਆਂ।ਇਸ ਮੌਕੇ ’ਤੇ ਪੀਸੀਆਰ ਤੇ ਸੰਸਥਾ ਦੀਆਂ ਟੀਮਾਂ ਮੌਜੂਦ ਸਨ। ਇਸ ਮੌਕੇ ਡੀਐਸਪੀ ਰਵਿੰਦਰ ਸਿੰਘ ਨੇ ਕਿਹਾ ਕਿ ਸੜ੍ਹਕੀ ਹਾਦਸੇ ਰੋਕਣ ਲਈ ਹਰੇਕ ਵਿਅਕਤੀ ਜਾਗਰੂਕ ਹੋਵੇ ਤਾਂ ਹੀ ਹਾਦਸਿਆਂ ਨੂੰ ਠੱਲ ਪਾਈ ਜਾ ਸਕਦੀ ਹੈ। ਜਸਪ੍ਰੀਤ ਸਿੰਘ ਛਾਬੜਾ ਨੇ ਕਿਹਾ ਕਿ ਸਾਡੇ ਇਸ ਉਪਰਾਲੇ ਨਾਲ ਕਿਸੇ ਦੀ ਕੀਮਤੀ ਜਾਨ ਬਚਦੀ ਹੈ ਤਾਂ ਅਜਿਹੇ ਉਪਰਾਲੇ ਭਵਿੱਖ ਵਿੱਚ ਇਸੇ ਤਰ੍ਹਾਂ ਜਾਰੀ ਰਹਿਣਗੇ ਤਾਂ ਜੋ ਕਿਸੇ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਇਸ ਮੌਕੇ ’ਤੇ ਏ.ਐਸ.ਆਈ ਨਾਜ਼ਮ ਸਿੰਘ, ਰਾਜਿੰਦਰ ਸਿੰਘ ਤੋਂ ਇਲਾਵਾਂ ਹੋਰ ਵੀ ਕਰਮਚਾਰੀ ਮੌਜੂਦ ਸਨ।