ਸ੍ਰੀ ਮੁਕਤਸਰ ਸਾਹਿਬ, 28 ਨਵੰਬਰ (ਸੁਖਪਾਲ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਇਸਤਰੀ ਅਕਾਲੀ ਦਲ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਇਸਤਰੀ ਵਿੰਗ ਦੀਆਂ ਨਵੀਆਂ ਇਕਾਈਆਂ ਬਣਾਈਆਂ ਜਾ ਰਹੀਆਂ ਹਨ । ਇਸੇ ਲੜੀ ਤਹਿਤ ਇਸ ਖੇਤਰ ਦੇ ਪਿੰਡਾਂ ਮੱਲਣ , ਖਿੜਕੀਆਂ ਵਾਲਾ , ਕੋਠੇ ਅਮਨਗੜ ਅਤੇ ਧੂਲਕੋਟ ਵਿਖੇ ਮੀਟਿੰਗਾਂ ਕਰਕੇ ਇਕਾਈਆਂ ਬਣਾਈਆਂ ਗਈਆਂ ਤੇ ਨਵੇਂ ਅਹੁਦੇਦਾਰ ਚੁਣੇ ਗਏ । ਇਹਨਾਂ ਪਿੰਡਾਂ ਵਿੱਚ ਮੀਟਿੰਗਾਂ ਇਸਤਰੀ ਵਿੰਗ ਦੀ ਆਗੂ ਜਸਵਿੰਦਰ ਕੌਰ ਬੱਬੂ ਦੋਦਾ ਵੱਲੋਂ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਰਵਾਈਆਂ ਗਈਆਂ ।
ਜਸਵਿੰਦਰ ਕੌਰ ਬੱਬੂ ਨੇ ਦੱਸਿਆ ਕਿ ਪਿੰਡ ਮੱਲਣ ਵਿਖੇ ਗੁਰਵਿੰਦਰ ਕੌਰ ਨੂੰ ਇਕਾਈ ਪ੍ਰਧਾਨ ਬਣਾਇਆ ਗਿਆ । ਜਦੋਂ ਕਿ ਪਿੰਡ ਖਿੜਕੀਆਂ ਵਾਲਾ ਵਿਖੇ ਸੁਨੀਤਾ ਰਾਣੀ ਨੂੰ , ਕੋਠੇ ਅਮਨਗੜ ਵਿਖੇ ਸਿਮਰਜੀਤ ਕੌਰ ਅਤੇ ਧੂਲਕੋਟ ਵਿਖੇ ਰੇਖਾ ਰਾਣੀ ਨੂੰ ਪ੍ਰਧਾਨ ਬਣਾਇਆ ਗਿਆ ।
ਉਹਨਾਂ ਦੱਸਿਆ ਕਿ ਸਾਰੇ ਹੀ ਪਿੰਡਾਂ ਵਿੱਚ ਇਸਤਰੀ ਵਿੰਗ ਦੀਆਂ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ ਤੇ ਔਰਤਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ ।
ਇਕ ਪਿੰਡ ਵਿਚ ਇਸਤਰੀ ਵਿੰਗ ਦੀ ਨਵੀਂ ਬਣਾਈ ਗਈ ਕਮੇਟੀ ਨਾਲ ਜਸਵਿੰਦਰ ਕੌਰ ਬੱਬੂ ਦੋਦਾ । |
ਇਕ ਪਿੰਡ ਵਿਚ ਇਸਤਰੀ ਵਿੰਗ ਦੀ ਨਵੀਂ ਬਣਾਈ ਗਈ ਕਮੇਟੀ ਨਾਲ ਜਸਵਿੰਦਰ ਕੌਰ ਬੱਬੂ ਦੋਦਾ । |
ਇਕ ਪਿੰਡ ਵਿਚ ਇਸਤਰੀ ਵਿੰਗ ਦੀ ਨਵੀਂ ਬਣਾਈ ਗਈ ਕਮੇਟੀ ਨਾਲ ਜਸਵਿੰਦਰ ਕੌਰ ਬੱਬੂ ਦੋਦਾ । |