ਸਾਧੂ ਸਿੰਘ ਰੋਮਾਣਾ ਦੇ ਗੀਤ 'ਜਗ ਤੇ ਰਿਸ਼ਤੇ ਲਖਾਂ' ਦੀ ਸ਼ੂਟਿੰਗ ਪਿੰਡ ਬੱਲੂਆਣਾ ਵਿਖੇ ਹੋਈ

BTTNEWS
0

 ਸ੍ਰੀ ਮੁਕਤਸਰ ਸਾਹਿਬ , 28 ਨਵੰਬਰ (ਸੁਖਪਾਲ ਸਿੰਘ ਢਿੱਲੋਂ)- ਸਾਜਨ ਪੰਜਾਬੀ ਪ੍ਰੋਡਕਸ਼ਨ ਦੇ ਬੈਨਰ ਗਾਇਕ ਸਾਧੂ ਸਿੰਘ ਰੋਮਾਣਾ ਦਾ ਮਾਂ ਨੂੰ ਸਮਰਪਿਤ ਗੀਤ ਜੱਗ ਤੇ ਰਿਸ਼ਤੇ ਲੱਖਾਂ ਦਾ ਫਿਲਮਾਂਕਣ ਪਿੰਡ ਬੱਲੂਆਣਾ ਵਿਖੇ ਗੁਰਨੈਬ ਸਾਜਨ ਦੀ ਨਿਰਦੇਸ਼ਨਾ ਹੇਠ ਕੀਤਾ ਗਿਆ। ਕੈਮਰਾਮੈਨ ਅਸ਼ਵਨੀ ਕੁਮਾਰ ਨੇ ਗੀਤ ਦੀ ਕਹਾਣੀ ਅਨੁਸਾਰ ਵੀਡੀਓ ਸ਼ੂਟ ਕੀਤਾ ਗਿਆ। ਵੀਡੀਓ ਸ਼ੂਟਿੰਗ ਦੌਰਾਨ ਅਦਾਕਾਰ ਪਰੀ ਗਿੱਲ, ਗਗਨ ਦਿਉਣ, ਪੰਮਾ ਬੱਲੂਆਣਾ ,ਬਲਜਿੰਦਰ ਮਾਨ ਵਿਰਕ ਕਲਾਂ , ਗੁਰਤੇਜ ਸਿੰਘ ਬੱਲੂਆਣਾ,ਬਲਜੀਤ ਕੌਰ ਬੁਲਾਡੇ ਵਾਲਾ, ਬਾਲ ਕਲਾਕਾਰ ਅਵਨੂਰ ਨੂਰ, ਪ੍ਰੀਤਮ ਗਿੱਲ, ਪ੍ਰਤਾਪ ਗਿੱਲ ਨੇ ਵੀ ਅਦਾਕਾਰੀ ਕੀਤੀ।

     ਜੱਗ ਤੇ ਰਿਸ਼ਤੇ ਲੱਖਾਂ ਗੀਤ ਜੱਗਾ ਬਰਾੜ ਛੱਤੇਆਣਾ ਦੀ ਖੂਬਸੂਰਤ ਰਚਨਾ ਹੈ। ਮੇਕਅੱਪਮੈਨ ਸੇਰਬਾਜ ਸਿੰਘ ਨੇ ਅਦਾਕਾਰਾਂ ਦੇ ਚਿਹਰਿਆਂ ਨੂੰ ਸ਼ਿੰਗਾਰਿਆ ਹੈ। ਇਸ ਮੌਕੇ ਗੀਤਕਾਰ ਜੱਗਾ ਬਰਾੜ ਛੱਤੇਆਣਾ, ਇੰਦਰਜੀਤ ਕੌਰ ਰੋਮਾਣਾ, ਹਰਜੀਤ ਕੌਰ, ਰਵਨੀਤ ਕੌਰ,ਹਰਗੁਣ   ਗਿੱਲ, ਨਵਜੋਤ ਕੌਰ, ਮਹਿੰਦਰਪਾਲ ਗਿੱਲ, ਸੁਖਦੀਪ ਸਿੰਘ,ਲਾਜਮ ਗਿੱਲ ਕਾਲੇਕਾ ਨੇ ਵੀ ਸ਼ਿਰਕਤ ਕੀਤੀ।

ਸਾਧੂ ਸਿੰਘ ਰੋਮਾਣਾ ਦੇ ਗੀਤ 'ਜਗ ਤੇ ਰਿਸ਼ਤੇ ਲਖਾਂ' ਦੀ ਸ਼ੂਟਿੰਗ ਪਿੰਡ ਬੱਲੂਆਣਾ ਵਿਖੇ ਹੋਈ |
ਗਾਇਕ ਸਾਧੂ ਸਿੰਘ ਰੋਮਾਣਾ ਦੇ ਗੀਤ ਜੱਗ ਤੇ ਰਿਸ਼ਤੇ ਲੱਖਾਂ ਦੇ ਦੀ ਪਿੰਡ ਬੱਲੂਆਣਾ ਵਿਖੇ ਕੀਤੇ ਗਏ ਫਿਲਮਾਂਕਣ ਦਾ ਦ੍ਰਿਸ਼ । ਫੋਟੋ - ਸੁਖਪਾਲ ਢਿੱਲੋਂ


Post a Comment

0Comments

Post a Comment (0)