- ਬਲਦੇਵ ਸਿੰਘ ਬੇਦੀ ਵੱਲੋਂ ਰਸਮ ਅਦਾਇਗੀ -
ਸ੍ਰੀ ਮੁਕਤਸਰ ਸਾਹਿਬ, 08 ਨਵੰਬਰ (BTTNEWS)- ਪੰਜਾਬ ਸਿੱਖਿਆ ਵਿਭਾਗ ਵਿਚੋਂ ਸੇਵਾ ਮੁਕਤ ਪ੍ਰਿੰ. ਕਰਤਾਰ ਸਿੰਘ ਬੇਰੀ ਦੁਆਰਾ ਲਿਖਤ ਦੂਸਰਾ ਕਾਵਿ ਸੰਗ੍ਰਹਿ ‘ਜਿੰਦੜੀ ਬੋਲ ਪਈ’ ਅੱਜ ਰੀਲੀਜ ਕਰ ਦਿੱਤੀ ਗਈ। ਇਸ ਸਬੰਧੀ ਸਥਾਨਕ ਸਿਟੀ ਹੋਟਲ ਵਿਖੇ ਵਿਸ਼ੇਸ਼ ਸਮਗਾਮ ਆਯੋਜਿਤ ਕੀਤਾ ਗਿਆ। ਕਾਵਿ ਸੰਗ੍ਰਹਿ ਨੂੰ ਰਿਲੀਜ ਕਰਨ ਦੀ ਰਸਮ ਸਾਬਕਾ ਉਪ ਜਿਲ੍ਹਾ ਸਿੱਖਿਆ ਅਫਸਰ ਕਈ ਧਾਰਮਿਕ ਪੁਸਤਕਾਂ ਦੇ ਲਿਖਾਰੀ ਬਲਦੇਵ ਸਿੰਘ ਬੇਦੀ ਵੱਲੋਂ ਅਦਾ ਕੀਤੀ ਗਈ। ਇਸ ਮੌਕੇ ਸ੍ਰ. ਬੇਦੀ ਨੇ ਕਿਹਾ ਕਿ ਚੰਗੀਆਂ ਪੁਸਤਕਾਂ ਵਧੀਆ ਜੀਵਨ ਨਿਰਮਾਣ ਵਿੱਚ ਅਹਿਮ ਰੋਲ ਅਦਾ ਕਰਦੀਆਂ ਹਨ। ਅਜਿਹੀਆਂ ਪੁਸਤਕਾਂ ਸਾਡੇ ਸਾਰਿਆਂ ਲਈ ਮਾਰਗ ਦਰਸ਼ਕ ਹੁੰਦੀਆਂ ਹਨ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਦੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਨੇ ਪ੍ਰਿੰ. ਬੇਰੀ ਨੂੰ ਉਹਨਾਂ ਦੀ ਪੁਸਤਕ ਰਿਲੀਜ ਕੀਤੇ ਜਾਣ ’ਤੇ ਟੈਲੀਫੋਨ ਰਾਹੀਂ ਵਧਾਈ ਦਿੱਤੀ ਹੈ। ਪੁਸਤਕ ਰਿਲੀਜ ਕੀਤੇ ਜਾਣ ਸਮੇਂ ਮੌਜੂਦ ਮੈਂਬਰਾਂ ਨੇ ਸ੍ਰ. ਬੇਰੀ ਵੱਲੋਂ ਸਾਹਿਤਕ ਖੇਤਰ ਵਿਚ ਪਾਏ ਜਾ ਰਹੇ ਵਧੀਆ ਯੋਗਦਾਨ ਦੀ ਪੁਰਜੋਰ ਸ਼ਲਾਘਾ ਕੀਤੀ। ਇਸ ਮੌਕੇ ਗੁਰਟੇਕ ਸਿੰਘ ਬਰਾੜ, ਗੋਬਿੰਦ ਸਿੰਘ ਦਾਬੜਾ, ਜਸਵੀਰ ਸ਼ਰਮਾ ਦੱਦਾਹੂਰ, ਭੰਵਰ ਲਾਲ ਸ਼ਰਮਾ, ਕਰਨੈਲ ਸਿੰਘ ਬਰਾੜ, ਹੀਰਾ ਲਾਲ, ਮਹਿੰਦਰ ਸਿੰਘ, ਕਸ਼ਮੀਰੀ ਲਾਲ ਚਾਵਲਾ, ਸੁਰਿੰਦਰ ਜੀਤ, ਚੌ. ਬਲਬੀਰ ਸਿੰਘ, ਜਗਜੀਵਨ ਸਿੰਘ, ਗੁਰਬਾਜ਼ ਸਿੰਘ, ਹਜੂਰ ਸਿੰਘ, ਸਤਪਾਲ ਦਰਦੀ, ਪ੍ਰੇਮ ਕੁਮਾਰ ਬੇਰੀ, ਗੁਰਸੇਵਕ ਸਿੰਘ, ਬੋਹੜ ਸਿੰਘ, ਕਰਨੈਲ ਸਿੰਘ ਬੇਦੀ, ਸੰਪੂਰਨ ਸਿੰਘ, ਗੁਰਜੰਟ ਸਿੰਘ ਦਲੇਰ ਅਤੇ ਮਹਿੰਦਰ ਸਿੰਘ ਆਦਿ ਮੌਜੂਦ ਸਨ।