ਨਮਿਤ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ ਆਉਂਦੀ 24 ਨਵੰਬਰ ਸ਼ੁੱਕਰਵਾਰ ਨੂੰ
ਸ੍ਰੀ ਮੁਕਤਸਰ ਸਾਹਿਬ, 21 ਨਵੰਬਰ (BTTNEWS)- ਸਥਾਨਕ ਭਾਈ ਜਰਨੈਲ ਸਿੰਘ ਨਗਰ ਨਿਵਾਸੀ ਸਮਾਜ ਸੇਵਕ ਅਤੇ ਪੱਤਰਕਾਰ ਜਤਿੰਦਰ ਸਿੰਘ ਭੰਵਰਾ ਦੇ ਸਤਿਕਾਰ ਯੋਗ ਪਿਤਾ ਸਾਬਕਾ ਫੌਜੀ ਮੱਖਣ ਸਿੰਘ ਢਿੱਲੋਂ (80) ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ।
ਉਹ ਆਪਣੇ ਪਿਛੇ ਧਰਮਪਤਨੀ ਜਸਵਿੰਦਰ ਕੌਰ ਢਿੱਲੋਂ, ਸ਼ਾਦੀ ਸ਼ੁਦਾ ਪੁੱਤਰ ਭੰਵਰਾ ਤੇ ਕੁਆਰਾ ਬੇਟਾ ਅਮਨਇੰਦਰ ਸਿੰਘ ਢਿੱਲੋਂ ਸਮੇਤ ਹੱਸਦਾ ਖੇਡਦਾ ਪਰਿਵਾਰ ਛੱਡ ਗਏ ਹਨ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ, ਚੇਅਰਮੈਨ ਅਸ਼ੋਕ ਕੁਮਾਰ ਭਾਰਤੀ, ਸੀਨੀਅਰ ਮੀਤ ਪ੍ਰਧਾਨ ਨਿਰੰਜਣ ਸਿੰਘ ਰੱਖਰਾ ਅਤੇ ਉਪ ਪ੍ਰਧਾਨ ਡਾ. ਸੁਰਿੰਦਰ ਗਿਰਧਰ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਵ: ਮੱਖਣ ਸਿੰਘ ਢਿੱਲੋਂ ਨਮਿਤ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ ਆਉਂਦੀ 24 ਨਵੰਬਰ ਸ਼ੁੱਕਰਵਾਰ ਨੂੰ ਸਥਾਨਕ ਜੰਗ ਸਿੰਘ ਭਵਨ ਵਿਖੇ ਦੁਪਹਿਰ ਦੇ 12:00 ਤੋਂ 1:00 ਵਜੇ ਤੱਕ ਪਵੇਗਾ। ਇਸ ਮੌਕੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਹੋਰ ਸੱਜਣ ਸਨੇਹੀ ਸ਼ਰਧਾ ਦੇ ਫੁੱਲ ਭੇਂਟ ਕਰਨਗੇ।