- ਪੰਜਾਬ ’ਚੋਂ ਕੀਤਾ ਹੈ ਪਹਿਲਾ ਸਥਾਨ ਪ੍ਰਾਪਤ -
ਫਰੀਦਕੋਟ, 18 ਨਵੰਬਰ (BTTNEWS)- ਇਲਾਕੇ ਦੀ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਲਾਰਡ ਬੁੱਧਾ ਚੈਰੀਟੇਬਲ ਟਰੱਸਟ ਦੀ ਉੱਚ ਪੱਧਰੀ ਟੀਮ ਨੇ ਨੇੜਲੇ ਪਿੰਡ ਸ਼ੇਰ ਸਿੰਘ ਵਾਲਾ ਦੇ ਸੀਨੀਅਰ ਸੈਕੰਡਰੀ ਸਕੂਲ ਦੀ ਹੋਣਹਾਰ ਵਿਦਿਆਰਥਣ ਗੁਰਵੀਰ ਕੌਰ ਨੂੰ ਸਨਮਾਨਿਤ ਕੀਤਾ।
ਪ੍ਰਬੁੱਧ ਭਾਰਤ ਫਾਊਂਡੇਸ਼ਨ ਵੱਲੋਂ ਡਾ. ਅੰਬੇਡਕਰ ਦੇ ਜੀਵਨ ਅਤੇ ਮਿਸ਼ਨ ਉਪਰ ਆਧਾਰਿਤ ਰਾਜ ਪੱਧਰੀ ਲੇਖ ਮੁਕਾਬਲੇ ਵਿਚ ਗੁਰਵੀਰ ਕੌਰ ਨੇ ਪੰਜਾਬ ਭਰ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਟਰੱਸਟ ਦੀ ਇਸ ਉਚ ਪੱਧਰੀ ਟੀਮ ਵਿਚ ਸੰਸਥਾ ਦੇ ਸੰਸਥਾਪਕ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ, ਜਿਲ੍ਹਾ ਪ੍ਰਧਾਨ ਜਗਦੀਸ਼ ਰਾਜ ਭਾਰਤੀ, ਮੁੱਖ ਸਲਾਹਕਾਰ ਪ੍ਰਿੰ. ਕ੍ਰਿਸ਼ਨ ਲਾਲ, ਚੀਫ ਪੈਟਰਨ ਹੀਰਾਵਤੀ, ਪੀਹੂ ਅਤੇ ਨਰਿੰਦਰ ਕਾਕਾ ਆਦਿ ਮੌਜੂਦ ਸਨ। ਸਕੂਲ ਪ੍ਰਿੰਸੀਪਲ ਸੁਨੀਤਾ ਰਾਣੀ ਨੇ ਸਮੁੱਚੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਟਰੱਸਟ ਆਗੂਆਂ ਦਾ ਸਵਾਗਤ ਕੀਤਾ। ਉਹਨਾਂ ਨੇ ਕਿਹਾ ਕਿ ਇਮਾਨਦਾਰੀ ਨਾਲ ਸਮਾਜ ਸੇਵਾ ਦੇ ਕਾਰਜ ਕਰਨ ਵਾਲੀਆਂ ਸੰਸਥਾਵਾਂ ਸਮੁੱਚੇ ਸਮਾਜ ਲਈ ਮਾਣ ਹੁੰਦੀਆਂ ਹਨ। ਲਾਰਡ ਬੁੱਧਾ ਟਰੱਸਟ ਇਸ ਦੀ ਵਧੀਆ ਮਿਸਾਲ ਹੈ। ਟਰੱਸਟ ਵੱਲੋਂ ਗੁਰੀਵਰ ਕੌਰ ਨੂੰ ਵਧੀਆ ਢੰਗ ਨਾਲ ਕੋਚਿੰਗ ਦੇਣ ਲਈ ਪ੍ਰਿੰਸੀਪਲ ਸੁਨੀਤਾ ਰਾਣੀ, ਗਾਈਡੈਂਸ ਕਾਰਨਰ ਮੁਖੀ ਡਾ. ਜਤਿੰਦਰ ਕੁਮਾਰ ਹੰਸਾ ਅਤੇ ਮੈਥ ਮਿਸਟ੍ਰੈਸ ਰੁਚੀ ਗਰਗ ਨੂੰ ਵਿਸ਼ੇਸ਼ ਤੌਰ ’ਤੇ ਯਾਦਗਾਰੀ ਸਨਮਾਨ ਭੇਂਟ ਕਰਕੇ ਹੋਂਸਲਾ ਅਫਜਾਈ ਕੀਤੀ ਗਈ। ਸਟੇਜ ਸਕੱਤਰ ਦੀ ਡਿਊਟੀ ਪ੍ਰਭਾਵਸ਼ਾਲੀ ਢੰਗ ਅਤੇ ਸ਼ਾਇਰਾਨਾ ਅੰਦਾਜ਼ ਵਿਚ ਡਾ. ਹੰਸਾ ਵੱਲੋਂ ਬਾਖੂਬੀ ਨਿਭਾਈ ਗਈ। ਆਪਣੇ ਸੰਬੋਧਨ ਵਿਚ ਪ੍ਰਧਾਨ ਢੋਸੀਵਾਲ ਨੇ ਜਿਥੇ ਗੁਰਵੀਰ ਦੀ ਇਸ ਸ਼ਾਨਦਾਰ ਸਫਲਤਾ ਲਈ ਉਸਨੂੰ ਵਧਾਈ ਦਿੱਤੀ ਉਥੇ ਸਮੁੱਚੇ ਸਟਾਫ ਨੂੰ ਵਧੀਆ ਕੋਚਿੰਗ ਦੇਣ ਲਈ ਸ਼ਲਾਘਾ ਕੀਤੀ। ਪ੍ਰਿੰ. ਕ੍ਰਿਸ਼ਨ ਲਾਲ ਨੇ ਟਰੱਸਟ ਮੈਂਬਰਾਂ ਦੀ ਜਾਣ ਪਛਾਣ ਕਰਵਾਈ ਅਤੇ ਬਾਕੀ ਵਿਦਿਆਰਥੀਆਂ ਨੂੰ ਵੀ ਗੁਰਵੀਰ ਵਾਂਗ ਹੀ ਸ਼ਾਨਦਾਰ ਪ੍ਰਾਪਤੀਆਂ ਕਰਨ ਦੀ ਅਪੀਲ ਕੀਤੀ। ਜਿਲ੍ਹਾ ਪ੍ਰਧਾਨ ਸ੍ਰੀ ਭਾਰਤੀ ਨੇ ਕਿਹਾ ਕਿ ਗੁਰਵੀਰ ਦੀ ਇਸ ਮਾਣ ਮੱਤੀ ਪ੍ਰਾਪਤੀ ਨਾਲ ਜਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਹੈ। ਇਸ ਮੌਕੇ ਪਹਿਲਾ ਸਥਾਨ ਪ੍ਰਾਪਤਾ ਗੁਰਵੀਰ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਸਹਿਯੋਗੀ ਸਟਾਫ ਅਤੇ ਮਾਂ ਬਾਪ ਨੂੰ ਦਿੱਤਾ। ਅੱਜ ਦੇ ਇਸ ਸਨਮਾਨ ਸਮਾਰੋਹ ਮੌਕੇ ਗੁਰਚਰਨ ਸਿੰਘ, ਨਵਪ੍ਰੀਤ ਸਿੰਘ, ਹਰਵਿੰਦਰ ਕੌਰ, ਸੁਰਿੰਦਰ ਪਾਲ ਕੌਰ, ਸੁਖਪਾਲ ਕੌਰ, ਉਪਾਸਨਾ, ਰਮਨ ਗਰਗ, ਗੁਰਵੀਰ ਕੌਰ, ਗਗਨਦੀਪ ਨਰੂਲਾ, ਲਲਿਤ ਸ਼ਰਮਾ, ਰਬਿੰਦਰ ਸਿੰਘ, ਇੰਦੂ ਸ਼ਰਮਾ, ਦਵਿੰਦਰ ਕੁਮਾਰ, ਸੰਦੀਪ ਕੌਰ, ਡਾ. ਜਤਿੰਤਰ ਹੰਸਾ, ਧਰਮਿੰਦਰ ਭਟਨਾਗਰ, ਵੀਰਪਾਲ ਕੌਰ, ਅਮਰਜੀਤ ਸਿੰਘ ਅਤੇ ਗੁਰਮੀਤ ਸਿੰਘ ਆਦਿ ਸਟਾਫ ਮੈਂਬਰ ਅਤੇ ਵਿਦਿਆਰਥੀ ਮੌਜੂਦ ਸਨ।