- ਭੋਗ ਅਤੇ ਅੰਤਿਮ ਅਰਦਾਸ 01 ਦਸੰਬਰ ਨੂੰ -
ਸ੍ਰੀ ਮੁਕਤਸਰ ਸਾਹਿਬ, 30 ਨਵੰਬਰ (BTTNEWS)- ਮੁਕਤਸਰ ਵਿਕਾਸ ਮਿਸ਼ਨ ਦੇ ਚੇਅਰਮੈਨ ਸੇਵਾ ਮੁਕਤ ਐਸ.ਡੀ.ਓ. ਇੰਜ. ਅਸ਼ੋਕ ਕੁਮਾਰ ਭਾਰਤੀ ਦੇ ਸਾਂਢੂ ਡਾ. ਓਮ ਪ੍ਰਕਾਸ਼ (54) ਮਲੋਟ ਮੋਟਰ ਸਾਇਕਲ ਐਕਸੀਡੈਂਟ ਵਿਚ ਗੰਭੀਰ ਜਖਮੀ ਹੋਣ ਕਾਰਨ ਬੀਤੀ 26 ਨਵੰਬਰ ਨੂੰ ਅਕਾਲ ਚਲਾਣਾ ਕਰ ਗਏ ਸਨ।
ਉਹ ਆਪਣੇ ਪਿਛੇ ਧਰਮ ਪਤਨੀ ਸੁਨੀਤਾ ਰਾਣੀ, ਪੰਜਾਬ ਐਂਡ ਸਿੰਧ ਬੈਂਕ ਵਿਚ ਨਿਯੁਕਤ ਵੱਡੀ ਬੇਟੀ ਨੀਰੂ, ਡੀ.ਸੀ. ਦਫਤਰ ਫਾਜ਼ਿਲਕਾ ਵਿਖੇ ਤਾਇਨਾਤ ਛੋਟੀ ਬੇਟੀ ਮੋਨਿਕਾ ਅਤੇ ਮੁਕਾਬਲੇ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਬੇਟੇ ਨੀਰਜ ਦੀ ਮਹਿਕਦੀ ਫੁਲਵਾੜੀ ਨੂੰ ਅਧਵਾਟੇ ਛੱਡ ਗਏ ਹਨ। ਡਾ. ਓਮ ਪ੍ਰਕਾਸ਼ ਦੇ ਅਚਾਨਕ ਅਕਾਲ ਚਲਾਣੇ ’ਤੇ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਸਮੇਤ ਜਗਦੀਸ਼ ਧਵਾਲ, ਨਿਰੰਜਣ ਸਿੰਘ ਰੱਖਰਾ, ਅਮਰ ਨਾਥ ਸੇਰਸੀਆ, ਰਾਮ ਸਿੰਘ ਪੱਪੀ, ਪ੍ਰਿੰ. ਸੰਜੀਵ ਜਿੰਦਲ, ਚੰਦ ਸਿੰਘ ਲੱਧੂਵਾਲਾ, ਸਾਹਿਲ ਕੁਮਾਰ ਹੈਪੀ, ਸ਼ੈਲਜਾ ਗਿਰਧਰ, ਡਾ. ਜਸਵਿੰਦਰ ਸਿੰਘ, ਓ.ਪੀ. ਖਿੱਚੀ, ਚੌ. ਬਲਬੀਰ ਸਿੰਘ, ਵਿਜੇ ਸਿਡਾਨਾ, ਗੁਰਪਾਲ ਪਾਲੀ, ਡਾ. ਸੁਰਿੰਦਰ ਗਿਰਧਰ, ਰਾਜਿੰਦਰ ਖੁਰਾਣਾ, ਬਰਨੇਕ ਸਿੰਘ, ਸੁਖਬੰਸ ਚਾਹਲ, ਖੇਮ ਸਿੰਘ, ਰਾਜੀਵ ਕਟਾਰੀਆ ਅਤੇ ਗੁਰਮੰਗਤ ਸਿੰਘ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਵ: ਡਾ. ਓਮ ਪ੍ਰਕਾਸ਼ ਨਮਿਤ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ ਆਉਂਦੀ 01 ਦਸੰਬਰ ਸ਼ੁੱਕਰਵਾਰ ਨੂੰ ਦੁਪਹਿਰ 12:00 ਤੋਂ 1:00 ਵਜੇ ਤੱਕ ਸ੍ਰੀ ਗੁਰੂ ਰਵਿਦਾਸ ਭਵਨ, ਸ੍ਰੀ ਗੁਰੂ ਰਵਿਦਾਸ ਨਗਰ ਮਲੋਟ ਵਿਖੇ ਪਵੇਗਾ।