- ਭੋਗ ਅਤੇ ਅੰਤਿਮ ਅਰਦਾਸ 19 ਨੂੰ -
ਸ੍ਰੀ ਮੁਕਤਸਰ ਸਾਹਿਬ, 17 ਨਵੰਬਰ (BTTNEWS)- ਸਥਾਨਕ ਸਿਟੀ ਥਾਣਾ ਬਾਜਾਰ ਸਥਿਤ ਤੁਹਾਡਾ ਗਿਫਟ ਹਾਊਸ ਦੇ ਮਾਲਕ ਖੁਸ਼ਹਾਲ ਚੁੱਘ (ਟੀਟੂ) ਦੇ ਨੌਜਵਾਨ ਪੁੱਤਰ ਅਮਨਦੀਪ ਚੁੱਘ (ਅੰਮੂ) ਅਕਾਲ ਚਲਾਣਾ ਕਰ ਗਏ ਹਨ। ਉਹ ਕੁਝ ਦਿਨ ਤੋਂ ਡੇਂਗੂੰ ਦੀ ਬਿਮਾਰੀ ਤੋਂ ਪੀੜਿਤ ਸਨ ਅਤੇ ਇਲਾਜ ਦੌਰਾਨ ਹੀ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਉਹ ਆਪਣੇ ਪਿਛੇ ਰੋਂਦੀ ਵਿਲਕਾਦੀ ਪਤਨੀ ਜੀਨੀਆ ਰਾਣੀ ਅਤੇ ਮਾਸੂਮ ਪੁੱਤਰ ਵਰਦਾਨ ਚੁੱਘ ਸਮੇਤ ਦੁੱਖਾਂ ਦੇ ਸਮੁੰਦਰ ਵਿੱਚ ਡੁੱਬਿਆ ਪਰਿਵਾਰ ਛੱਡ ਗਏ ਹਨ। ਸਵ: ਅਮਨਦੀਪ ਚੁੱਘ ਦੀ ਇਸ ਬੇਵਕਤੀ ਮੌਤ ’ਤੇ ਸਥਾਨਕ ਗਾਂਧੀ ਨਗਰ ਸਥਿਤ ਡੇਰਾ ਸੰਤ ਬਾਬਾ ਬੱਗੂ ਭਗਤ ਦੇ ਗੱਦੀ ਨਸ਼ੀਨ ਸਤਿਕਾਰਯੋਗ ਭਗਤ ਸ਼ੰਮੀ ਚਾਵਲਾ (ਬਾਊ ਜੀ) ਨੇ ਸਮੁੱਚੀ ਡੇਰਾ ਸੰਗਤ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਤੋਂ ਇਲਾਵਾ ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਸਮੇਤ ਸਮੂਹ ਆਗੂਆਂ ਅਤੇ ਮੈਂਬਰਾਂ ਨੇ ਚੁੱਘ ਪਰਿਵਾਰ ਨਾਲ ਦੁੱਖ ਦਾ ਇਜਹਾਰ ਕੀਤਾ ਹੈ। ਸਵ: ਅਮਨਦੀਪ ਚੁੱਘ ਨਮਿਤ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ ਆਉਂਦੀ 19 ਨਵੰਬਰ ਐਤਵਾਰ ਨੂੰ ਦੁਪਹਿਰ ਦੇ 1:00 ਤੋਂ 2:00 ਵਜੇ ਤੱਕ ਸਥਾਨਕ ਜਲਾਲਾਬਾਦ ਰੋਡ ਸਥਿਤ ਸ਼ਿਵ ਸ਼ਕਤੀ ਹਾਲ ਵਿਖੇ ਪਵੇਗਾ।