'ਏਕਤਾ ਭਲਾਈ ਮੰਚ' ਨੇ V.C ਨੂੰ ਮੀਟਿੰਗ ਲਈ ਤੀਸਰਾ ਪੱਤਰ ਲਿਖਿਆ

BTTNEWS
0

 - ਪਹਿਲੇ ਦੋਹਾਂ ਦਾ ਕੋਈ ਰਸਪਾਂਸ ਨਹੀਂ : ਜਗਦੀਸ਼ ਰਾਏ ਢੋਸੀਵਾਲ

ਸ੍ਰੀ ਮੁਕਤਸਰ ਸਾਹਿਬ, 22 ਅਕਤੂਬਰ (BTTNEWS)- ਆਪਣੇ ਸੰਸਥਾਪਕ ਪ੍ਰਧਾਨ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਦੀ ਯੋਗ ਅਗਵਾਈ ਅਤੇ ਦਿਸ਼ਾ ਨਿਰਦੇਸ਼ਾਂ ਤਹਿਤ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਆਲ ਇੰਡੀਆ ਐਸ.ਸੀ./ਬੀ.ਸੀ./ਐਸ.ਟੀ. ਏਕਤਾ ਭਲਾਈ ਮੰਚ ਪਿਛਲੇ ਕਰੀਬ ਚਾਰ ਦਹਾਕਿਆਂ ਤੋਂ ਆਮ ਲੋਕਾਂ ਅਤੇ ਮੁਲਾਜ਼ਮਾਂ ਦੇ ਹੱਕਾਂ ਲਈ ਸੰਘਰਸਸ਼ੀਲ ਹੈ।

'ਏਕਤਾ ਭਲਾਈ ਮੰਚ' ਨੇ V.C ਨੂੰ ਮੀਟਿੰਗ ਲਈ ਤੀਸਰਾ ਪੱਤਰ ਲਿਖਿਆ

 ਸਮਾਜ ਦੇ ਸਾਰੇ ਵਰਗਾਂ ਦੇ ਕਰਮਚਾਰੀਆਂ ਨੂੰ ਉਹਨਾਂ ਦੇ ਬਣਦੇ  ਲਾਭ ਦਿਵਾਉਣ ਲਈ ਬਿਨ੍ਹਾਂ ਕਿਸੇ ਭੇਦ ਭਾਵ ਕਾਨੂੰਨੀ ਲੜਾਈ ਜਾਰੀ ਹੈ। ਇਸੇ ਤਰ੍ਹਾਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਦੇ ਮੁਲਾਜ਼ਮਾਂ ਦੇ ਹੱਕਾਂ ਦਾ ਸੂਮੋਟੋ ਨੋਟਿਸ ਲੈਂਦੇ ਹੋਏ ਏਕਤਾ ਭਲਾਈ ਮੰਚ ਨੇ ਬੀੜਾ ਚੁਕਿਆ ਹੈ। ਇਹਨਾਂ ਕਰਮਚਾਰੀਆਂ ਨੂੰ ਬਣਦੇ ਹੱਕ ਦਿਵਾਉਣ ਲਈ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਚੇਅਰਮੈਨ ਅਤੇ ਆਲ ਇੰਡੀਆ ਐਸ.ਸੀ./ਬੀ.ਸੀ./ਐਸ.ਟੀ. ਏਕਤਾ ਭਲਾਈ ਮੰਚ ਦੇ ਰਾਸ਼ਟਰੀ ਪ੍ਰਧਾਨ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਨੇ ਬੀਤੀ 04 ਅਕਤੂਬਰ ਨੂੰ ਵਾਇਸ ਚਾਂਸਲਰ ਨਾਲ ਮੁਲਾਕਾਤ ਲਈ ਲਿਖਤੀ ਸਮਾਂ ਮੰਗਿਆ ਸੀ, ਪਰੰਤੂ ਇਹ ਮੁਲਾਕਾਤ ਨਾ ਹੋ ਸਕੀ। ਬਾਅਦ ਵਿੱਚ ਦੂਸਰੇ ਪੱਤਰ ਰਾਹੀਂ ਮੰਚ ਵੱਲੋਂ ਵੀ.ਸੀ. ਕੋਲੋਂ 10 ਅਕਤੂਬਰ ਦੀ ਮੁਲਾਕਾਤ ਲਈ ਲਿਖਤੀ ਸਮਾਂ ਮੰਗਿਆ ਸੀ। ਇਹ ਦੋਵੇਂ ਪੱਤਰ ਬਕਾਇਦਾ ਤੌਰ ’ਤੇ ਯੂਨੀਵਰਸਿਟੀ ਵੱਲੋਂ ਰੀਸੀਵ ਵੀ ਕੀਤੇ ਗਏ ਹਨ। ਢੋਸੀਵਾਲ ਨੇ ਉਕਤ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਬੜੇ ਦੁੱਖ ਦੀ ਗੱਲ ਹੈ ਕਿ ਉਕਤ ਦੋਹਾਂ ਪੱਤਰਾਂ ਸਬੰਧੀ ਵੀ.ਸੀ. ਆਫਿਸ ਵੱਲੋਂ ਕਿਸੇ ਤਰ੍ਹਾਂ ਦਾ ਵੀ ਕੋਈ ਰਿਸਪਾਂਸ ਨਹੀਂ ਦਿੱਤਾ ਗਿਆ। ਮੀਟਿੰਗ ਹੋਣ ਜਾਂ ਨਾ ਹੋਣ ਬਾਰੇ ਕੋਈ ਵੀ ਸੂਚਨਾ ਨਹੀਂ ਦਿੱਤੀ ਗਈ। ਢੋਸੀਵਾਲ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਉਹਨਾਂ ਵੱਲੋਂ ਬੀਤੇ ਕੱਲ ਤੀਸਰੀ ਵਾਰ ਵਾਇਸ ਚਾਂਸਲਰ ਨੂੰ ਬਾਈ ਨੇਮ ਰਜਿਸਟਰਡ ਪੱਤਰ ਭੇਜ ਕੇ ਆਪਣੀ ਸਹੂਲਤ ਮੁਤਾਬਿਕ ਜਲਦੀ ਸਮਾਂ ਦੇਣ ਬਾਰੇ ਲਿਖਿਆ ਹੈ। ਪੱਤਰ ਨਾਲ ਮੁਲਾਕਾਤ ਦਾ ਏਜੰਡਾ ਵੀ ਲਿਖਤੀ ਤੌਰ ’ਤੇ ਭੇਜਿਆ ਗਿਆ ਹੈ। ਏਜੰਡਾ ਪੱਤਰ ਅਨੁਸਾਰ ਯੂਨੀਵਰਸਿਟੀ ਵੱਲੋਂ ਠੇਕਾ ਅਧਾਰਿਤ ਕਰਮਚਾਰੀਆਂ ਨੂੰ ਨਿਯੁਕਤੀ ਦੀ ਮਿਤੀ ਤੋਂ ਤਨਖਾਹ ਵਾਧਾ ਅਤੇ ਏਰੀਅਰ ਸਬੰਧੀ ਵਿਸਥਾਰ ਪੂਰਵਕ ਗੱਲਬਾਤ ਕਰਕੇ ਇਸ ਸਬੰਧੀ ਸਰਕਾਰੀ ਨਿਯਮਾਂ, ਬੋਰਡ ਆਫ ਮੈਨੇਜਮੈਂਟ ਅਤੇ ਵਿੱਤ ਵਿਭਾਗ ਤੋਂ ਪੂਰਵ ਪ੍ਰਵਾਨਗੀ ਬਾਰੇ ਸਥਿਤੀ ਸਪਸ਼ਟ ਕੀਤੀ ਜਾਵੇਗੀ ਤਾਂ ਜੋ ਰਾਜ ਦੇ ਬਾਕੀ ਸਾਰੇ ਠੇਕਾ ਕਰਮਚਾਰੀਆਂ ਨੂੰ ਵੀ ਇਸੇ ਪੈਟਰਨ ’ਤੇ ਲਾਭ ਦਿਲਵਾਏ ਜਾ ਸਕਣ। ਇਸ ਤੋਂ ਇਲਾਵਾ ਨਰਸਿੰਗ ਫੈਕਲਟੀ ਦੀ ਸਬਜੈਕਟ ਵਾਇਜ ਜਾਰੀ ਨਵੀਂ ਸੀਨੀਆਰਤਾ ਸੂਚੀ ਬਾਰੇ ਵੀ ਚਰਚਾ ਕੀਤੀ ਜਾਵੇਗੀ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਿਜ ਅਤੇ ਹਸਪਤਾਲ ਦੇ ਰੇਡੀਓਲਾਜੀ ਦੇ ਇਕ ਲੈਕਚਰਾਰ ਨੂੰ ਏ.ਸੀ.ਪੀ. ਦਾ ਲਾਭ ਦਿਤੇ ਜਾਣ ਸਬੰਧੀ ਵਿਸਥਾਰ ਪੂਰਵਕ ਵਿਚਾਰ ਚਰਚਾ ਕੀਤੀ ਜਾਵੇਗੀ ਤਾਂ ਜੋ ਅਜਿਹੀਆਂ ਹਿਦਾਇਤਾਂ ਅਨੁਸਾਰ ਨਰਸਿੰਗ ਫੈਕਲਟੀ ਨੂੰ ਏ.ਸੀ.ਪੀ. ਦਾ ਲਾਭ ਦਿਵਾਇਆ ਜਾ ਸਕੇ। ਢੋਸੀਵਾਲ ਨੇ ਹੋਰ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਹੈ ਕਿ ਮੁਲਾਕਾਤ ਦੌਰਾਨ ਉਹਨਾਂ ਦੀ ਸੰਸਥਾ ਵੱਲੋਂ ਸਮੇਂ-ਸਮੇਂ ’ਤੇ ਯੂਨੀਵਰਸਿਟੀ ਨੂੰ ਦਿੱਤੀਆਂ ਗਈਆਂ ਦਰਖਾਸਤਾਂ ਅਤੇ ਸੂਚਨਾ ਦੇ ਅਧਿਕਾਰ ਐਕਟ ਅਧੀਨ ਮੰਗੀਆਂ ਗਈਆਂ ਜਾਣਕਾਰੀਆਂ ਗੁੰਮਰਾਹ ਕੁੰਨ ਤੇ ਤੱਥਾਂ ਤੋਂ ਪਰੇ ਦਿੱਤੇ ਜਾਣ ਦੇ ਮਾਮਲੇ ਵੀ ਮੁਲਾਕਾਤ ਸਮੇਂ ਵਿਚਾਰੇ ਜਾਣਗੇ। ਮੰਗ ਪੱਤਰ ਅਨੁਸਾਰ ਮੁਲਾਕਾਤ ਹੋਣ ਦੀ ਸੂਰਤ ਵਿਚ ਮੀਟਿੰਗ ਦੇ ਮਿੰਟਸ ਦੋ ਦਿਨ ਅੰਦਰ ਲਿਖਤੀ ਤੌਰ ’ਤੇ ਸੰਸਥਾ ਨੂੰ ਦੇਣ ਦੀ ਅਪੀਲ ਵੀ ਕੀਤੀ ਗਈ ਹੈ। ਢੋਸੀਵਾਲ ਨੇ ਉਮੀਦ ਜਾਹਰ ਕੀਤੀ ਹੈ ਕਿ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਰਾਜੀਵ ਸੂਦ ਕਰਮਚਾਰੀਆਂ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੀ ਸੰਸਥਾ ਨੂੰ ਜਲਦੀ ਹੀ ਮੁਲਾਕਾਤ ਲਈ ਲਿਖਤੀ ਸੱਦਾ ਦੇਣਗੇ। 

Post a Comment

0Comments

Post a Comment (0)