ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਜਾਰੀ ਕੀਤਾ ਤਪਦਿਕ ਜਾਗਰੂਕਤਾ ਪੋਸਟਰ

BTTNEWS
0

 ਸ੍ਰੀ ਮੁਕਤਸਰ ਸਾਹਿਬ 19 ਅਕਤੂਬਰ (BTTNEWS)- ਸਮਾਜ ਸੇਵੀ ਸੰਸਥਾ “ਸੰਕਲਪ ਐਜ਼ੂਕੇਸ਼ਨਲ ਵੈਲਫੇਅਰ ਸੁਸਾਇਟੀ (ਰਜਿ:) ਜਿਹੜੀ ਕਿ ਜ਼ਿਲ੍ਹੇ ਦੀ ਇਕਲੌਤੀ ਸੰਸਥਾ ਹੈ ਜੋ ਕਿ ਲਗਾਤਾਰ ਪਿਛਲੇ ਕਰੀਬ 12 ਸਾਲ ਤੋਂ ਛੂਤ ਦੇ ਰੋਗ ਤਪਦਿਕ (ਟੀ.ਬੀ) ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕਰਦੀ ਰਹੀ ਹੈ।

ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਜਾਰੀ ਕੀਤਾ ਤਪਦਿਕ ਜਾਗਰੂਕਤਾ ਪੋਸਟਰ

 ਸੰਸਥਾ ਦੇ ਸੰਸਥਾਪਕ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਇਸ ਜਾਗਰੂਕਤਾ ਦੀ ਇਸ ਲੜੀ ਨੂੰ ਅੱਗੇ ਤੋਰਦਿਆਂ ਹੁਣ ਜਿਲੇ ਅੰਦਰ ਪੋਸਟਰ ਵੰਡ ਕੇ ਆਮ ਲੋਕਾਂ ਨੂੰ ਇਸ ਰੋਗ ਬਾਰੇ ਜਾਣੂ ਕਰਵਾਇਆ ਜਾਵੇਗਾ।ਇਸ ਜਾਗਰੂਕਤਾ ਪੋਸਟਰ ਨੂੰ ਅੱਜ ਸੂਬੇ ਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਜਾਰੀ ਕੀਤਾ। ਚੇਅਰਪਰਸਨ ਕੁਲਵਿੰਦਰ ਕੌਰ ਬਰਾੜ ਨੇ ਵਿਸ਼ਵਾਸ਼ ਦੁਆਇਆ ਕਿ ਸੰਕਲਪ ਸੁਸਾਇਟੀ ਜਿੰਨਾ ਚਿਰ ਦੇਸ਼ ਵਿੱਚੋਂ ਇਸ ਨਾਮੁਰਾਦ ਰੋਗ ਦਾ ਖਾਤਮਾ ਨਹੀਂ ਹੁੰਦਾ ਓਨਾ ਚਿਰ ਆਪਣੇ ਬਣਦੇ ਫ਼ਰਜ਼ਾਂ ਦੀ ਅਦਾਇਗੀ ਬਾਖੂਬੀ ਕਰਦੀ ਰਹੇਗੀ। ਇਸ ਮੌਕੇ ਬੋਲਦਿਆਂ ਡਾਕਟਰ ਬਲਜੀਤ ਕੌਰ ਨੇ ਸੰਸਥਾ ਦੀਆਂ ਕਾਰਗੁਜ਼ਾਰੀਆਂ ਦੀ ਸ਼ਲਾਘਾ ਕੀਤੀ ਤੇ ਆਮ ਲੋਕਾਂ ਨੂੰ ਸੰਸਥਾ ਦੇ ਇਸ ਬੇਹਤਰ ਉਪਰਾਲੇ ਲਈ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ। ਪੋਸਟਰ ਰਿਲੀਜ਼ ਦੌਰਾਨ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਬਲਵੀਰ ਸਿੰਘ ਧਾਲੀਵਾਲ ਵੀ ਮੌਜੂਦ ਸਨ, ਉਹਨਾਂ ਨੇ ਵੀ ਸੰਸਥਾ ਦੇ ਇਸ ਉਪਰਾਲੇ ਨੂੰ ਉੱਤਮ ਸੇਵਾ ਕਰਾਰ ਦਿੰਦੇ ਹੋਏ ਹਰ ਪੱਖੋਂ ਸਹਿਯੋਗ ਦੇਣ ਦਾ ਵਾਅਦਾ ਕੀਤਾ । ਪ੍ਰਧਾਨ ਪੰਮਾ ਸੰਧੂ ਨੇ ਦੱਸਿਆ ਕਿ ਇਹ ਪੋਸਟਰ ਜ਼ਿਲ੍ਹੇ ਦੇ ਵੱਖ ਵੱਖ ਬਲਾਕਾਂ ਵਿੱਚ ਵੰਡੇ ਜਾਣਗੇ ਤਾਂ ਕਿ ਵੱਧ ਤੋਂ ਵੱਧ ਮਰੀਜ ਸਰਕਾਰੀ ਸਕੀਮ ਦਾ ਲਾਹਾ ਲੈ ਸਕਣ।


Post a Comment

0Comments

Post a Comment (0)