ਸ੍ਰੀ ਮੁਕਤਸਰ ਸਾਹਿਬ 28 ਅਕਤੂਬਰ (BTTNEWS)- ਡਾ ਬਲਜੀਤ ਕੌਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਅਤੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਪੰਜਾਬ ਨੇ ਜਾਣਕਾਰੀ ਦਿੰਦਿਆਂ
ਦੱਸਿਆ ਕਿ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਰਗ ਵਿਭਾਗ ਵੱਲੋਂ ਪ੍ਰਧਾਨ ਮੰਤਰੀ ਅਨੁਸੂਚਿਤ ਜਾਤੀ ਅਭਯੁਧਿਆ ਯੋਜਨਾ ਸਕੀਮ ਤਹਿਤ ਅਨੁਸੂਚਿਤ ਜਾਤੀ ਦਾ ਵਿਅਕਤੀ ਜੋ ਡੀਜ਼ਲ ਇੰਜਣ ਵਾਲੇ ਆਟੋ ਚਲਾਉਂਦੇ ਹਨ, ਨੂੰ ਆਟੋ ਚਾਲਕ ਬੈਟਰੀ ਵਾਲਾ ਈ-ਰਿਕਸ਼ਾ ਦੇਣ ਲਈ ਐਡਵਰਡ ਗੰਜ਼, ਗੈਸਟ ਹਾਊਸ, ਮਲੋਟ ਵਿਖੇ 29 ਅਕਤੂਬਰ 2023 ਨੂੰ ਸਵੇਰੇ 9.30 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਜਿਲ੍ਹਾ ਪੱਧਰੀ ਕੈੰਪ ਦਾ ਆਯੋਜਨ ਕੀਤਾ ਜਾ ਰਿਹਾ ਹੈ । ਈ ਰਿਕਸ਼ਾ ਦੀ ਕੀਮਤ ਲਗਭਗ 1,50,000/- ਰੁਪਏ ਹੈ।
ਇਸ ਸਕੀਮ ਤਹਿਤ ਈ ਰਿਕਸ਼ਾ ਪ੍ਰਾਪਤ ਕਰਨ ਵਾਲੇ ਬਿਨੈਕਾਰ ਨੂੰ 50,000/- ਰੁਪਏ ਦੀ ਵਿੱਤੀ ਸਹਾਇਤਾ ਅਤੇ ਬਾਕੀ ਬਚਦੀ ਰਕਮ ਲਈ ਲੋਨ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ। ਜਿਲ੍ਹੇ ਨਾਲ ਸਬੰਧਿਤ ਬਿਨੈਕਾਰ ਆਪਣੀ ਅਰਜ਼ੀ ਇਸ ਕੈਂਪ ਵਿੱਚ ਜਮ੍ਹਾਂ ਕਰਵਾ ਸਕਦਾ ਹੈ।
ਚਾਹਵਾਨ ਵਿਅਕਤੀ ਈ – ਰਿਕਸ਼ਾ ਪ੍ਰਾਪਤ ਕਰਨ ਲਈ ਆਟੋ ਰਿਕਸ਼ਾ ਦੀ ਰਜਿਸਟ੍ਰੇਸ਼ਨ ਦੀ ਫੋਟੋ ਕਾਪੀ, ਅਨੁਸੂਚਿਤ ਜਾਤੀ ਦੇ ਸਰਟੀਫਿਕੇਟ ਦੀ ਫੋਟੋ ਕਾਪੀ , ਅਧਾਰ ਕਾਰਡ, ਅਨੁਸੂਚਿਤ ਜਾਤੀ ਨਾਲ ਸਬੰਧਤ ਦਿਵਿਆਂਗ ਵਿਅਕਤੀ ਜੋ ਈ-ਰਿਕਸ਼ਾ ਚਲਾਉਣ ਦੇ ਸਮਰੱਥ ਹੋਣ ਉਹ ਵੀ ਕੈੰਪ ਵਿੱਚ ਬਿਨੈ ਕਰ ਸਕਦੇ ਹਨ।
ਇਸ ਤੋਂ ਇਲਾਵਾ ਉਹ ਵਿਅਕਤੀ ਜਿਨ੍ਹਾਂ ਕੋਲ ਕੋਈ ਵੀ ਆਟੋ ਡੀਜ਼ਲ ਇੰਜਨ ਨਹੀਂ ਹਨ, ਵੀ ਇਸ ਕੈਂਪ ਵਿੱਚ ਬਿਨੈ ਕਰ ਸਕਦੇ ਹਨ।