'ਨਵਦੀਪ ਗਿਰਧਰ' ਬਣੇ ਵਿਜੀਲੈਂਸ ਵਿਭਾਗ ਪੰਜਾਬ ਦੇ ਜੁਆਇੰਟ ਡਾਇਰੈਕਟਰ

BTTNEWS
0

 - ਕੋਟਕਪੂਰਾ ਰੋਡ ਤੇ ਅਰੋਡ਼ਵੰਸ਼ ਸਭਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਕੀਤਾ ਗਿਆ ਸਨਮਾਨਤ 

ਸ੍ਰੀ ਮੁਕਤਸਰ ਸਾਹਿਬ, 20 ਅਕਤੂਬਰ (BTTNEWS)- ਕੋਟਕਪੂਰਾ ਰੋਡ ਵਾਸੀ ਨਵਨੀਪ ਗਿਰਧਰ ਨੂੰ ਵਿਜੀਲੈਂਸ ਵਿਭਾਗ ਪੰਜਾਬ ਦਾ ਜੁਆਇੰਟ ਡਾਇਰੈਕਟਰ ਬਣਾਇਆ ਗਿਆ ਹੈ। ਜਿਸ ਨਾਲ ਅਰੋਡ਼ਵੰਸ਼ ਸਮਾਜ ਦਾ ਮਾਣ ਵਧਿਆ ਹੈ।

'ਨਵਦੀਪ ਗਿਰਧਰ' ਬਣੇ ਵਿਜੀਲੈਂਸ ਵਿਭਾਗ ਪੰਜਾਬ ਦੇ ਜੁਆਇੰਟ ਡਾਇਰੈਕਟਰ

 ਕੋਟਕਪੂਰਾ ਰੋਡ ਤੇ ਅਰੋਡ਼ਵੰਸ਼ ਸਭਾ ਮੁਕਤਸਰ ਵੱਲੋਂ ਨਵਦੀਪ ਗਿਰਧਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ।  ਪ੍ਰਧਾਨ ਰਾਜਕੁਮਾਰ ਭਟੇਜਾ ਮੇਲੂ ਨੇ ਕਿਹਾ ਕਿ ਨਵਦੀਪ ਗਿਰਧਰ ਦੀ ਇਸ ਤਰੱਕੀ ਤੇ ਅਰੋਡ਼ਵੰਸ਼ ਸਮਾਜ ਦਾ ਮਾਣ ਵਧਿਆ ਹੈ। ਸਭਾ ਵੱਲੋਂ ਸਮੇਂ-ਸਮੇਂ ਤੇ ਅਰੋਡ਼ਵੰਸ਼ ਭਾਈਚਾਰੇ ਦੇ ਨਾਮਣਾ ਖੱਟਣ ਵਾਲੇ ਲੋਕਾਂ ਦਾ ਇਸੇ ਤਰਾਂ ਮਾਣ-ਸਨਮਾਨ ਕੀਤਾ ਜਾਂਦਾ ਹੈ।  ਸਭਾ ਵੱਲੋਂ ਸਨਮਾਨ ਵਜੋਂ ਨਵਦੀਪ ਗਿਰਧਰ ਨੂੰ ਅਰੂਟ ਜੀ ਮਹਾਰਾਜ ਜੀ ਦੀ ਤਸਵੀਰ ਵੀ ਭੇਂਟ ਕੀਤੀ ਗਈ।  ਇਸ ਮੌਕੇ ਪ੍ਰਧਾਨ ਰਾਜਕੁਮਾਰ ਭਟੇਜਾ ਮੇਲੂ, ਸਰਪਰਸਤ ਸੰਦੀਪ ਗਿਰਧਰ, ਪ੍ਰਦੀਪ ਧੂਡ਼ੀਆ, ਜਨਰਲ ਸੈਕਟਰੀ ਡਾ. ਵਰੁਣ ਬਜਾਜ, ਕੈਸ਼ੀਅਰ ਓਪੀ ਤਨੇਜਾ, ਮੰਗਤ ਚਾਵਲਾ ਆਦਿ ਵੀ ਮੌਜੂਦ ਸਨ। ਦੱਸ ਦਈਏ ਕਿ ਨਵਦੀਪ ਗਿਰਧਰ ਮੁਕਤਸਰ, ਫਾਜ਼ਿਲਕਾ ਅਤੇ ਫਰੀਦਕੋਟ ਵਿਖੇ ਜਿਲਾ ਅਟਾਰਨੀ ਵਜੋਂ ਸੇਵਾਵਾਂ ਨਿਭਾ ਚੁੱਕੇ ਨੇ ।ਜਿਕਰਯੋਗ ਹੈ ਕਿ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਕੇਸ ਵਿੱਚ ਵੀ ਨਵਦੀਪ ਗਿਰਧਰ ਨੇ ਬਿਹਤਰੀਨ ਕੰਮ ਕੀਤਾ ਹੈ।

Post a Comment

0Comments

Post a Comment (0)