ਸ਼੍ਰੀ ਮੁਕਤਸਰ ਸਾਹਿਬ 24 ਅਕਤੂਬਰ (BTTNEWS)- ਸਮਾਜ ਸੇਵੀ ਸੰਸਥਾ “ਸੰਕਲਪ ਐਜ਼ੂਕੇਸ਼ਨਲ ਵੈਲਫੇਅਰ ਸੁਸਾਇਟੀ (ਰਜਿ:)” ਦੁਆਰਾ “ਜ਼ਿਲ੍ਹਾ ਸਿਹਤ ਵਿਭਾਗ” ਦੀ ਮਨਜੂਰੀ ਉਪਰੰਤ ਇਲਾਕੇ ਦੇ ਲੋੜਵੰਦ ਮਰੀਜ਼ਾਂ ਲਈ ਅੱਖਾਂ ਦਾ ਮੁਫ਼ਤ ਜਾਂਚ ਤੇ ਚਿੱਟੇ ਮੋਤੀਏ ਦਾ ਅਪ੍ਰੇਸ਼ਨ ਕੈਂਪ ਅੱਜ ਲੱਗ ਰਿਹਾ ਹੈ। ਜਾਣਕਾਰੀ ਦਿੰਦਿਆ ਸੰਸਥਾ ਦੇ ਸੰਸਥਾਪਕ ਪ੍ਰਧਾਨ ਨਰਿੰਦਰ ਸਿੰਘ ਪੰਮਾਂ ਸੰਧੂ ਨੇ ਦੱਸਿਆ ਕਿ ਇਹ ਕੈਂਪ ਸਥਾਨਕ “ਧਾਲੀਵਾਲ ਬੱਚਿਆਂ ਦਾ ਹਸਪਤਾਲ” ਸਾਹਮਣੇ ਬੱਸ ਸਟੈਂਡ ਸ੍ਰੀ ਮੁਕਤਸਰ ਸਾਹਿਬ ਵਿਖੇ ਸਥਿਤ “ਡਾਕਟਰ ਬਲਜੀਤ ਆਈ ਕੇਅਰ ਸੈਂਟਰ” ਵਿਖੇ ਲੱਗ ਰਿਹਾ ਹੈ ਤੇ ਇਸ ਮੌਕੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਬਲਜੀਤ ਕੌਰ (ਐਮ.ਐਸ.ਆਈ) ਕੈਬਨਿਟ ਮੰਤਰੀ ਪੰਜਾਬ ਖੁਦ ਸਾਰੇ ਮਰੀਜਾਂ ਦੀ ਜਾਂਚ ਤੇ ਚਿੱਟੇ ਮੋਤੀਏ ਦੇ ਆਪ੍ਰੇਸ਼ਨ ਕਰਨਗੇ। ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 4 ਵਜੇ ਤਕ ਚੱਲਣ ਵਾਲੇ ਇਸ ਕੈਂਪ ਦੌਰਾਨ ਸਾਰੇ ਮਰੀਜ਼ਾਂ ਨੂੰ ਦਵਾਈਆਂ ਤੇ ਐਨਕਾਂ ਦੇ ਨਾਲ ਨਾਲ ਲੋੜਵੰਦ ਮਰੀਜਾਂ ਦੀਆਂ ਅੱਖਾਂ ਦੇ ਚਿੱਟੇ ਮੋਤੀਏ ਦੀ ਜਾਂਚ ਕਰਕੇ ਬਾਅਦ ਵਿੱਚ ਆਪ੍ਰੇਸ਼ਨ ਵੀ ਮੁਫ਼ਤ ਕੀਤੇ ਜਾਣਗੇ। ਦਵਾਈਆ,ਐਨਕਾਂ ਤੇ ਪ੍ਰਚਾਰ ਦੀ ਸੇਵਾ ਸਵ: ਪੁਸ਼ਪਾ ਰਾਣੀ ਪਤਨੀ ਬਲਰਾਜ ਗਿਰਧਰ ਦੀ ਬਰਸੀ ਨੂੰ ਸਮਰਪਿਤ ਉਹਨਾ ਦੇ ਪਰਿਵਾਰਕ ਮੈਬਰਾਂ ਦੀ ਮੱਦਦ ਨਾਲ ਕੀਤੀ ਜਾਵੇਗੀ।ਸੰਧੂ ਨੇ ਅਪੀਲ ਕੀਤੀ ਕਿ ਕੈਂਪ ਮੌਕੇ ਚਿੱਟੇ ਮੋਤੀਏ ਦੇ ਆਪ੍ਰੇਸ਼ਨ ਕਰਵਾਉਣ ਦੇ ਚਾਹਵਾਨ ਮਰੀਜ ਆਪਣੇ ਨਾਲ ਆਪਣਾ ਕੋਈ ਪਛਾਣ ਪੱਤਰ ਜਿਵੇਂ ਕਿ ਅਧਾਰ ਕਾਰਡ ਜਾਂ ਵੋਟਰ ਕਾਰਡ ਆਦਿ ਲੈ ਕੇ ਆਉਣ। ਉਹਨਾ ਅਪੀਲ ਕੀਤੀ ਕਿ ਕੈਂਪ ਦੌਰਾਨ ਸਾਰੇ ਮਰੀਜਾਂ ਦਾ ਚੈੱਕਅਪ ਤਸੱਲੀਬਖ਼ਸ਼ ਤਰੀਕੇ ਨਾਲ ਕੀਤਾ ਜਾਵੇਗਾ ਤੇ ਮਰੀਜਾਂ ਦਾ ਆਪਣੀ ਵਾਰੀ ਲਈ ਇੰਤਜ਼ਾਰ ਕਰਨਾ ਇਸ ਕੈਂਪ ਨੂੰ ਸਫਲ ਬਣਾਉਣ ਵਿੱਚ ਪੂਰਨ ਤੌਰ ਤੇ ਸਹਾਈ ਸਿੱਧ ਹੋਵੇਗਾ।
ਅੱਖਾਂ ਦਾ ਮੁਫ਼ਤ ਜਾਂਚ ਤੇ ਚਿੱਟੇ ਮੋਤੀਏ ਦੇ ਆਪ੍ਰੇਸ਼ਨ ਕੈਂਪ 25 ਨੂੰ : ਸੰਧੂ
October 24, 2023
0