ਸ੍ਰੀ ਮੁਕਤਸਰ ਸਾਹਿਬ 5 ਅਕਤੂਬਰ(BTTNEWS)- ਇਥੋਂ ਦੇ ਨੇੜਲੇ ਪਿੰਡ ਬੁੱਟਰ ਸ਼ਰੀਹ ਵਿਖੇ ਸਵ: ਭਗਵਾਨ ਸਿੰਘ ਦੀ ਯਾਦ ਵਿੱਚ ਉਹਨਾ ਦੇ ਪਰਿਵਾਰਕ ਮੈਂਬਰਾਂ ਦੁਆਰਾ “ਵਰਲਡ ਕੈਂਸਰ ਕੇਅਰ” ਦੀ ਮੱਦਦ ਨਾਲ 20 ਅਕਤੂਬਰ ਦਿਨ ਸ਼ੁਕਰਵਾਰ ਨੂੰ ਮੁਫ਼ਤ ਕੈਂਸਰ ਜਾਂਚ ਕੈਂਪ ਲਾਇਆ ਜਾ ਰਿਹਾ ਹੈ।ਇਸ ਕੈਂਪ ਨੂੰ ਲੈਕੇ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਅੱਜ ਇਸ ਮੁਫ਼ਤ ਜਾਂਚ ਕੈਂਪ ਦਾ ਇਸ਼ਤਿਹਾਰ ਅੱਜ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਤੇ ਡਿਪਟੀ ਕਮਿਸ਼ਨਰ ਡਾਕਟਰ ਰੂਹੀ ਦੁੱਗ ਨੇ ਸਾਂਝੇ ਤੌਰ ਤੇ ਜਾਰੀ ਕੀਤਾ। ਕੈਂਪ ਲਾਉਣ ਦੇ ਇਸ ਉਪਰਾਲੇ ਦੀ ਹਲਕਾ ਵਿਧਾਇਕ ਜਗਦੀਪ ਸਿੱਧੂ ਕਾਕਾ ਬਰਾੜ ਨੇ ਭਰਪੂਰ ਸ਼ਲਾਘਾ ਕੀਤੀ ਤੇ ਲੋਕਾਂ ਨੂੰ ਇਸ ਕੈਂਪ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪੁੱਜ ਕੇ ਆਪਣੀ ਜਾਂਚ ਕਰਵਾਉਣ ਦੀ ਅਪੀਲ ਕੀਤੀ। ਡਿਪਟੀ ਕਮਿਸ਼ਨਰ ਡਾਕਟਰ ਰੂਹੀ ਦੁੱਗ ਨੇ ਆਖਿਆ ਕਿ ਇਹ ਕੈਂਪ ਬੜਾ ਮਹੱਤਵਪੂਰਨ ਹੈ ਤੇ ਸਾਨੂੰ ਸਮਾਂ ਰਹਿੰਦਿਆ ਆਪਣੇ ਘਰ ਦੇ ਨਜਦੀਕ ਪੁੱਜੀ ਇਸ ਆਧੁਨਿਕ ਸਹੂਲਤਾਂ ਨਾਲ ਲੈਸ ਮਸੀਨਰੀ ਵਾਲੀ ਕੈਂਪ ਦੇ ਸਾਜ਼ੋ ਸਾਮਾਨ ਦਾ ਪੂਰਾ ਪੂਰਾ ਲਾਭ ਲੈਣਾ ਚਾਹੀਦਾ ਹੈ। ਜਾਣਕਾਰੀ ਦਿੰਦਿਆ ਚਮਕੌਰ ਸਿੰਘ ਬੁੱਟਰ ਸ਼ਰੀਹ ਨੇ ਦੱਸਿਆ ਕਿ ਇਹ ਕੈਂਪ ਸਵੇਰੇ10ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 4 ਵਜੇ ਤੱਕ ਚੱਲੇਗਾ ਤੇ ਇਸ ਮੌਕੇ ਔਰਤਾਂ ਤੇ ਮਰਦਾਂ ਦੇ ਕੈਂਸਰ ਦੀ ਸਰੀਰਕ ਜਾਂਚ, ਛਾਤੀ ਦੇ ਕੈਂਸਰ ਦਾ (ਮੈਮੋਗਰਾਫੀ) ਟੈਸਟ,ਬੱਚੇ ਦਾਨੀ ਦੇ ਕੈਂਸਰ ਦੀ ਜਾਂਚ (ਪੈਪ ਸਮੀਅਰ), ਮਰਦਾਂ ਦੇ ਗਦੁਦਾਂ, ਮੂੰਹ ਦੇ ਕੈਂਸਰ, ਹੱਡੀਆਂ ਦੇ ਕੈਂਸਰ, ਬਲੱਡ ਕੈਂਸਰ,ਦੇ ਨਾਲ ਨਾਲ ਸ਼ੂਗਰ ਤੇ ਬਲੱਡ ਪਰੈਸ਼ਰ ਦੇ ਟੈਸਟ ਤੇ ਇਸ ਬਾਰੇ ਮੁਫ਼ਤ ਦਵਾਈਆਂ ਦੇ ਨਾਲ ਨਾਲ ਸਿਹਤ ਸੰਭਾਲ ਦੀ ਜਾਣਕਾਰੀ ਦਿੱਤੀ ਜਾਵੇਗੀ। ਇਸ ਮੌਕੇ ਮੌਜੂਦ "ਸੰਕਲਪ ਐਜ਼ੂਕੇਸ਼ਨਲ ਵੈਲਫੇਅਰ ਸੁਸਾਇਟੀ (ਰਜਿ:) ਦੇ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਇਸ ਉੱਦਮ ਬਦਲੇ ਸਵ: ਭਗਵਾਨ ਸਿੰਘ ਦੇ ਪਰਿਵਾਰ ਦਾ ਧੰਨਵਾਦ ਕਰਦਿਆਂ ਲੋਕਾਂ ਨੂੰ ਇਸ ਮੌਕੇ ਪੁੱਜ ਕੇ ਕੈਂਪ ਦਾ ਲਾਹਾ ਲੈਣ ਦੀ ਅਪੀਲ ਕੀਤੀ।ਸੰਧੂ ਨੇ ਆਖਿਆ ਕਿ ਓਹਨਾ ਦੀ ਸੰਸਥਾ ਇਸ ਪੁੰਨ ਭਰੇ ਕਾਰਜ ਨੂੰ ਸਿਰੇ ਚਾੜ੍ਹਨ ਵਿੱਚ ਆਪਣਾ ਬਣਦਾ ਯੋਗਦਾਨ ਹਰ ਪੱਖੋਂ ਪਵੇਗੀ।ਇਸ ਮੌਕੇ ਮਨਪ੍ਰੀਤ ਸਿੰਘ ਭਾਰੀ, ਰਾਜਪਾਲ ਸਿੰਘ,ਵਿਕਰਮ ਕੁਮਾਰ, ਲੱਕੀ ਸ਼ਰਮਾ ,ਲਖਬੀਰ ਸਿੰਘ ਤੇ ਭਵਕੀਰਤ ਸਿੰਘ ਸੰਧੂ ਆਦਿ ਮੌਜੂਦ ਸਨ।
ਮੁਫ਼ਤ ਕੈਂਸਰ ਜਾਂਚ ਕੈਂਪ ਦੇ ਬਾਬਤ ਪੋਸਟਰ ਜਾਰੀ ਕਰਦੇ MLA ਕਾਕਾ ਬਰਾੜ ਤੇ DC ਡਾ. ਰੂਹੀ ਦੁੱਗ। |