ਖਿਉਵਾਲੀ ਵਿਖੇ ਖੂਨਦਾਨ ਜਾਗਰੂਕਤਾ ਰੈਲੀ ਦਾ ਆਯੋਜਨ

BTTNEWS
0

 ਮਲੋਟ/ ਸ੍ਰੀ ਮੁਕਤਸਰ ਸਾਹਿਬ  6 ਅਕਤੂਬਰ (BTTNEWS)-  ਸਟੇਟ ਇੰਸਟੀਚਿਊਟ ਆਫ ਨਰਸਿੰਗ ਅਤੇ ਪੈਰਾ ਮੈਡੀਕਲ ਸਾਇੰਸਜ਼, ਬਾਦਲ ਵਿਖੇ ਪ੍ਰਿੰਸੀਪਲ ਡਾ. ਪ੍ਰਭਜੋਤ ਕੌਰ ਦੀ ਅਗਵਾਈ ਹੇਠ ਅਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਰਘਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੂਨਦਾਨ ਜਾਗਰੂਕਤਾ ਰੈਲੀ ਕਾਲਜ ਕੈਂਪਸ ਤੋਂ ਪਿੰਡ ਖਿਉਵਾਲੀ ਸਰਕਾਰੀ ਸਕੂਲ, ਗੁਰੂਦੁਆਰਾ ਸਾਹਿਬ ਅਤੇ ਵਾਪਸ ਕੈਂਪਸ ਤੱਕ ਕੱਢੀ ਗਈ ।

                      ਇਸ ਦੌਰਾਨ ਵਿਦਿਆਰਥਣਾਂ ਵੱਲੋਂ ਸਰਕਾਰੀ ਸਕੂਲ ਪਿੰਡ ਖਿਉਵਾਲੀ ਵਿਖੇ ਖੂਨਦਾਨ ਵਿਸ਼ੇ ਤੇ ਨੁੱਕੜ ਨਾਟਕ ਵੀ ਪੇਸ਼ ਕੀਤੇ ਗਏ, ਜਿਸਦਾ ਮੰਤਵ ਪਿੰਡ ਵਾਸਿਆਂ ਵਿੱਚ ਖੂਨਦਾਨ ਸਬੰਧੀ ਜਾਗਰੂਕਤਾ ਫੈਲਾਣਾ ਅਤੇ ਇਸ ਸਬੰਧੀ ਗਲਤ ਧਾਰਨਾਵਾਂ ਨੂੰ ਦੂਰ ਕਰਨਾ ਹੈ।

                      ਇਸ ਪ੍ਰੋਗਰਾਮ ਵਿੱਚ ਬੀ.ਐਸ.ਸੀ. ਨਰਸਿੰਗ ਦੂਸਰਾ ਸਮੈਸਟਰ, ਰੇਡੀਓਗਰਾਫੀ, ਪੋਸਟ ਬੇਸਿਕ ਨਰਸਿੰਗ ਅਤੇ ਐਮ.ਐਸ.ਟੀ. ਕੋਰਸਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ।

                     ਇਹਨਾ ਗਤੀਵਿਧਿਆਂ ਨੂੰ ਕਰਵਾਉਣ ਵਿੱਚ ਕਾਲਜ ਦੇ ਸਟਾਫ ਕੁਮਾਰੀ ਵਿਭਾ, ਪ੍ਰੋਫੈਸਰ, ਆਸ਼ਾ, ਲੈਕਚਰਾਰ, ਅਮਨਦੀਪ ਕੌਰ, ਲੈਕਚਰਾਰ, ਗਿਆਨ ਇੰਦਰਪਾਲ ਸਿੰਘ, ਟਿਊਟਰ, ਕੁਮਾਰੀ ਬਲਵਿੰਦਰ ਕੌਰ,ਟਿਊਟਰ ਅਤੇ ਕੁਮਾਰੀ ਭਾਵਨਾ, ਟਿਊਟਰ ਵੱਲੋਂ ਉਚੇਚਾ ਯੋਗਦਾਨ ਪਾਇਆ ਗਿਆ।

ਖਿਉਵਾਲੀ ਵਿਖੇ ਖੂਨਦਾਨ ਜਾਗਰੂਕਤਾ ਰੈਲੀ ਦਾ ਆਯੋਜਨ


Post a Comment

0Comments

Post a Comment (0)