ਜੁਵੇਨਾਇਲ ਜਸਟਿਸ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਹੋਵੇਗੀ ਸਖਤ ਕਾਰਵਾਈ
-ਬੱਚੇ ਦੀ ਫੋਟੋ ਕਿਸੇ ਵੀ ਅਖਬਾਰ, ਮੈਗਜ਼ੀਨ, ਨਿਊਜ਼ ਸੀਟ ਜਾਂ ਆਡੀਓ-ਵਿਜ਼ੁਅਲ ਮੀਡੀਆਂ ਜਾਂ ਸੰਚਾਰ ਦੇ ਕੋਈ ਵੀ ਸਾਧਨ ਵਿੱਚ ਸਾਂਝੀ ਨਹੀ ਕੀਤੀ ਜਾ ਸਕਦੀ
ਸ੍ਰੀ ਮੁਕਤਸਰ ਸਾਹਿਬ 17 ਅਕਤੂਬਰ (BTTNEWS)- ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜਿਲ੍ਹਾ ਬਾਲ ਸਰੁੱਖਿਆ ਅਫਸਰ, ਡਾ ਸ਼ਿਵਾਨੀ ਨਾਗਪਾਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬੱਚਿਆ ਨਾਲ ਸਬੰਧਿਤ ਅਦਾਰਿਆ ਜਿਵੇ ਕਿ ਬਾਲ ਭਲਾਈ ਕਮੇਟੀ, ਜੁਵੇਨਾਇਲ ਜਸਟਿਸ ਬੋਰਡ, ਸਪੈਸ਼ਲ ਜੁਵੇਨਾਇਲ ਪੁਲਿਸ ਯੂਨਿਟ ਵੱਲੋ ਬੱਚਿਆਂ ਨਾਲ ਸਬੰਧਿਤ ਕੋਈ ਵੀ ਜਾਣਕਾਰੀ ਮੀਡਿਆਂ ਵਿੱਚ ਸਾਂਝੀ ਨਾ ਕੀਤੀ ਜਾਵੇ, ਜਿਸ ਨਾਲ ਬੱਚੇ ਦੀ ਪਹਿਚਾਨ ਜਨਤਕ ਹੋ ਸਕੇ,ਅਜਿਹਾ ਕਰਨਾ ਜੁਵੇਨਾਇਲ ਜਸਟਿਸ ਐਕਟ ਦੀ ਧਾਰਾ 74 ਦੀ ਉਲੰਘਣਾ ਹੈ।
ਜਿਲ੍ਹਾ ਬਾਲ ਸਰੁੱਖਿਆ ਅਫਸਰ ਅਨੁਸਾਰ ਜੁਵੇਨਾਇਲ ਜਸਟਿਸ ਐਕਟ ਦੀ ਧਾਰਾ 74 ਅਨੁਸਾਰ 18 ਸਾਲਾਂ ਤੇ ਘੱਟ ਉਮਰ ਦਾ ਬੱਚਾ ਚਾਹੇ ਉਹ ਸਾਂਭ-ਸੰਭਾਲ ਦੀ ਜਰੂਰਤ ਵਾਲਾ ਹੋਵੇ ਜਾਂ ਕਾਨੂੰਨ ਨਾਲ ਟਕਰਾਅ ਵਾਲੇ ਬੱਚੇ ਜਾਂ ਕਿਸੇ ਵੀ ਤਰ੍ਹਾਂ ਨਾਲ ਕਾਨੂੰਨ ਦੇ ਸੰਪਰਕ ਵਿੱਚ ਆਉਣ ਵਾਲੇ ਬੱਚੇ, ਚਾਹੇ ਕਿਸੇ ਕੇਸ ਵਿੱਚ ਗਵਾਹ ਹੋਵੇ, ਜਾਂ ਕਿਸੇ ਕੇਸ ਵਿੱਚ ਪੀੜਿਤ ਹੋਵੇ, ਇਹਨਾਂ ਬੱਚਿਆਂ ਦੀ ਕੇਸ ਦੀ ਇਨਕੁਆਰੀ ਜਾਂ ਕੇਸ ਦੀ ਕਾਰਵਾਈ ਦੌਰਾਨ ਬੱਚੇ ਦਾ ਨਾਮ, ਪਤਾ, ਸਕੂਲ ਦਾ ਨਾਮ ਜਾਂ ਬੱਚੇ ਨਾਲ ਸਬੰਧਿਤ ਕੋਈ ਵੀ ਵੇਰਵਾ ਜਾ ਬੱਚੇ ਦੀ ਫੋਟੋ ਕਿਸੇ ਵੀ ਅਖਬਾਰ, ਮੈਗਜ਼ੀਨ, ਨਿਊਜ਼ ਸੀਟ ਜਾਂ ਆਡੀਓ-ਵਿਜ਼ੁਅਲ ਮੀਡੀਆਂ ਜਾਂ ਸੰਚਾਰ ਦੇ ਕੋਈ ਵੀ ਸਾਧਨ ਵਿੱਚ ਸਾਂਝੀ ਨਹੀ ਕੀਤੀ ਜਾ ਸਕਦੀ।
ਉਹਨਾਂ ਪ੍ਰੈਸ-ਮੀਡੀਆਂ ਦੇ ਨੁਮਾਇੰਦਿਆ ਨੂੰ ਅਪੀਲ ਕੀਤੀ ਗਈ ਕਿ ਬੱਚੇ ਨਾਲ ਸਬੰਧਿਤ ਕਿਸੇ ਵੀ ਤਰ੍ਹਾਂ ਦੀ ਕੋਈ ਕੋਈ ਜਾਣਕਾਰੀ ਸਾਂਝੀ ਨਾ ਕੀਤੀ ਜਾਵੇ ਤਾਂ ਜੋ ਬੱਚੇ ਦੇ ਭੱਵਿਖ ਨੂੰ ਸਰੁੱਖਿਅਤ ਰੱਖਿਆ ਜਾ ਸਕੇ।
ਜੇਕਰ ਕਿਸੇ ਨੂੰ ਬੱਚੇ ਦੀ ਪਹਿਚਾਣ ਜਾਹਿਰ ਕਰਨ ਬਾਰੇ ਕੋਈ ਸ਼ਿਕਾਇਤ ਹੋਵੇ ਤਾਂ ਇਸ ਸਬੰਧੀ ਸੋਰਵ ਚਾਵਲਾ, ਲੀਗਲ ਕਮ ਪ੍ਰੋਬੇਸ਼ਨ ਅਫਸਰ ਨਾਲ ਜਿਲ੍ਹਾ ਬਾਲ ਸੁਰਖਿਆ ਦਫਤਰ, ਕਮਰਾ ਨੰ 22, ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।