ਸ੍ਰੀ ਮੁਕਤਸਰ ਸਾਹਿਬ 15 ਅਕਤੂਬਰ (BTTNEWS)- “ਸੰਕਲਪ ਐਜ਼ੂਕੇਸ਼ਨਲ ਵੈਲਫੇਅਰ ਸੁਸਾਇਟੀ (ਰਜਿ:) ਦੇ ਪ੍ਰਧਾਨ ਨਰਿੰਦਰ ਸਿੰਘ ਪੰਮਾਂ ਸੰਧੂ ਨੂੰ “ਵਿਸ਼ਵ ਮਾਨਕ ਦਿਵਸ” ਮੌਕੇ “ਬਿਉਰੋ ਆਫ਼ ਇੰਡੀਅਨ ਸਟੈਂਡਰਡਜ਼” ਅਧੀਨ “ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ,ਭਾਰਤ ਸਰਕਾਰ” ਦੁਆਰਾ ਬੇਹਤਰ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ।
ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਜਨਰਲ ਸਕੱਤਰ ਸਤਬਿੰਦਰ ਸਿੰਘ ਬਰਾੜ ਨੇ ਦੱਸਿਆ ਕੀ ਵਿਭਾਗ ਵੱਲੋਂ ਇਹ ਸਨਮਾਨ ਸਮਾਰੋਹ ਚੰਡੀਗੜ੍ਹ ਸੈਕਟਰ 17 ਸਥਿਤ ਹੋਟਲ ਸ਼ਿਵਾਲਿਕ ਵਿਊ ਵਿਖੇ ਕੀਤਾ ਗਿਆ ਜਿਸ ਵਿੱਚ ਦੇਸ਼ ਦੇ ਵੱਖ ਵੱਖ ਰਾਜਾਂ ਦੇ ਅਲੱਗ ਅਲੱਗ ਕਿੱਤਿਆਂ ਨਾਲ ਜੁੜੇ ਲੋਕਾਂ ਨੇ ਭਾਗ ਲਿਆ। ਇਸ ਮੌਕੇ ਬਤੌਰ ਮੁੱਖ ਮਹਿਮਾਨ ਡਾਕਟਰ ਸੋਨੀਆਂ ਤਿਰਖਾ ਡਾਇਰੇਕਟਰ ਜਨਰਲ (ਸਿਹਤ ਸੇਵਾਵਾਂ) ਹਰਿਆਣਾ ਸਰਕਾਰ ਪੁੱਜੇ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਸੰਕਲਪ ਸੁਸਾਇਟੀ ਦੀਆਂ ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਨਿਸ਼ਕਾਮ ਕਾਰਗੁਜ਼ਾਰੀਆਂ ਦੀ ਭਰਪੂਰ ਸ਼ਲਾਘਾ ਕੀਤੀ ਤੇ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਜਾਰੀ ਰੱਖਣ ਦੀ ਉਮੀਦ ਜਤਾਈ। ਪ੍ਰੋਗਰਾਮ ਮੌਕੇ ਸੀਨੀਅਰ ਡਾਇਰੈਕਟਰ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ ਦੀਪਕ ਅਗਰਵਾਲ ਨੇ ਦਿਵਸ ਦੇ ਬਾਰੇ ਚਾਨਣਾ ਪਾਇਆ ਤੇ ਬੇਹਤਰ ਗੁਣਵਤਾ ਬਣਾਈ ਰੱਖਣ ਦਾ ਸੱਦਾ ਦਿੱਤਾ । ਬੀ.ਆਈ. ਐੱਸ ਦੇ ਐਨ.ਆਰ .ਓ ਚੰਡੀਗੜ੍ਹ ਤੋਂ ਡਿਪਟੀ ਡਾਇਰੈਕਟਰ ਜਨਰਲ ਰਾਜੀਵ ਪੀ.ਨੇ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਤੇ ਨਾਲ ਹੀ ਖ਼ਪਤਕਾਰ ਵਰਗ ਤੇ ਦੁਕਾਨਦਾਰਾਂ ਤੇ ਸਨਅਤਕਾਰਾਂ ਨੂੰ ਵੱਧ ਤੋਂ ਵੱਧ ਬਿਉਰੋ ਐਫ਼ ਇੰਡੀਅਨ ਸਟੈਂਡਰਡਜ਼ ਨਾਲ ਪੰਜੀਕਰਨ ਕਰਕੇ ਕੰਮ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਡਾ.ਭਵਨੀਤ ਭਾਰਤੀ ਡਾਇਰੈਕਟਰ ਪ੍ਰਿੰਸੀਪਲ “ਡਾ.ਬੀ.ਆਰ ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ” ਮੋਹਾਲੀ ,ਪ੍ਰਸਿੱਧ ਕ੍ਰਿਕਟਰ ਤੇ ਪੰਜਾਬੀ ਅਦਾਕਾਰ ਯੋਗਰਾਜ ਸਿੰਘ ਤੇ ਗੁਰਚਰਨ ਸਿੰਘ ਸੰਧੂ ਡੀ.ਟੀ.ਓ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਵਲੰਟੀਅਰ ਹੈਲਥ ਐਸੋਸੀਏਸ਼ਨ ਐਫ਼ ਪੰਜਾਬ ਤੋਂ ਸ਼ਮਸ਼ੇਰ ਰਾਣਾ ਪੁੱਜੇ।ਸੰਧੂ ਦੇ ਸਨਮਾਨ ਨੂੰ ਲੈ ਕੇ ਸਤਬੀਰ ਸਿੰਘ ਸੰਧੂ ਖੜੂੰਜ,ਡਾਕਟਰ ਹਿਤੇਸ਼ ਖੁਰਾਣਾ ਰੋਹਤਕ, ਜਸਵਿੰਦਰ ਸਿੰਘ ਜੌੜਾ ਬੰਬੇ ਜਵੈਲਰਜ਼ ਕੋਟਕਪੂਰਾ ,ਗੁਰਚਰਨ ਸਿੰਘ ਨਿਊ ਮਾਡਰਨ ਜਵੈਲਰਜ਼ ਕੋਟਕਪੂਰਾ, ਮਨਪ੍ਰੀਤ ਸਿੰਘ ਭਾਰੀ ਤੇ ਰਾਜਪਾਲ ਸਿੰਘ ਪਾਂਧੀ ਨੇ ਮੁਬਾਰਕਬਾਦ ਦਿੱਤੀ।