ਸ੍ਰੀ ਮੁਕਤਸਰ ਸਾਹਿਬ, 27 ਅਕਤੂਬਰ (BTTNEWS)- ਕੰਵਰਜੀਤ ਸਿੰਘ ਵਧੀਕ ਡਿਪਟੀ ਕਮਿਸ਼ਨਰ(ਜ), ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਪੀ.ਐਮ ਵਿਸ਼ਵਕਰਮਾ ਸਕੀਮ ਨੂੰ ਲਾਗੂ ਕਰਨ ਲਈ ਡਿਸਟ੍ਰਿਕ ਇੰਮਪਲੀਮੈਂਨਟੇਸ਼ਨ ਕਮੇਟੀ ਦੀ ਹੋਈ ਮੀਟਿੰਗ ਡੀ ਸੀ ਦਫਤਰ ਵਿਖੇ ਹੋਈ, ਜਿਸ ਵਿੱਚ ਕਮੇਟੀ ਦੇ ਮੈਂਬਰ ਸਕੱਤਰ,ਕਨਵੀਨਰ ਜਨਰਲ ਮੈਨੇਜਰ, ਜਿਲ੍ਹਾ ਉਦਯੋਗ ਕੇਂਦਰ ਨੇ ਭਾਗ ਲਿਆ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ(ਜ) ਨੇ ਹਦਾਇਤ ਕੀਤੀ ਗਈ ਕਿ ਇਸ ਸਕੀਮ ਦੀ ਮੁਕੰਮਲ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਈ ਜਾਵੇ । ਉਹਨਾਂ ਜਿਲ੍ਹੇ ਦੇ ਸਾਰੇ ਬਲਾਕ ਪੱਧਰ ਪੰਚਾਇਤ ਅਫਸਰ ਅਤੇ ਕਾਰਜ ਸਾਧਕ ਅਫਸਰਾਂ ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਆਪਣੇ ਦਫ਼ਤਰ ਨਾਲ ਸਬੰਧਤ ਇੱਕ ਅਧਿਕਾਰੀ/ਕਰਮਚਾਰੀ ਨੂੰ ਇਸ ਸਕੀਮ ਦਾ ਨੋਡਲ ਅਫਸਰ ਨਿਯੁਕਤ ਕਰਨ ਅਤੇ ਉਹਨਾਂ ਨੂੰ ਜਿਲ੍ਹਾ ਮੈਨੇਜਰ ਕਾਮਨ ਸਰਵਿਸ ਸੈਂਟਰ ਵੱਲੋਂ ਸਕੀਮ ਬਾਰੇ ਟ੍ਰੇਨਿੰਗ ਦਿੱਤੀ ਜਾ ਸਕੇ ਅਤੇ ਤਾਂ ਜੋ ਅੱਗੇ ਸਮੂਹ ਸਰਪੰਚਾਂ ਅਤੇ ਸਕੀਮ ਨਾਲ ਸਬੰਧਤ ਲੋਕਾਂ ਨੂੰ ਜਾਣੂ ਕਰਵਾ ਸਕਣ ।
ਜਗਵਿੰਦਰ ਸਿੰਘ ਜਿਲ੍ਹਾ ਉਦਯੋਗ ਕੇਂਦਰ, ਸ੍ਰੀ ਮੁਕਤਸਰ ਸਾਹਿਬ ਨੇ ਸਕੀਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਅਧੀਨ ਭਾਰਤ ਦੇ ਵੱਖ-ਵੱਖ 18 ਰਵਾਇਤੀ ਕਿੱਤਿਆਂ ਨਾਲ ਸਬੰਧਤ ਲਾਭਪਾਤਰੀਆਂ ਨੂੰ ਕਾਮਨ ਸਰਵਿਸ ਸੈਂਟਰ ਦੁਆਰਾ ਸਕੀਮ ਦੇ ਪੋਰਟਲ https://forms gle/WTJ49NkxYS9tyBaX8 ਉਪਰ ਰਜਿਸਟਰ ਕੀਤਾ ਜਾਣਾ ਹੈ, ਜਿਸ ਨੂੰ ਕਿ ਸਬੰਧਤ ਪਿੰਡ ਦੇ ਸਰਪੰਚ ਅਤੇ ਸ਼ਹਿਰ ਦੇ ਕਾਰਜ ਸਾਧਕ ਅਫਸਰ ਵੱਲੋਂ ਤਸਦੀਕ ਕੀਤਾ ਜਾਵੇਗਾ ।
ਇਸ ਸਕੀਮ ਅਧੀਨ ਹਰੇਕ ਲਾਭਪਾਤਰੀ ਨੂੰ 15000/- ਰੁਪਏ ਤੱਕ ਦੀ ਟੂਲ ਕਿੱਟ ਅਤੇ ਪਹਿਲੇ ਪੜਾਅ ਵਿੱਚ 5% ਸਲਾਨਾ ਦਰ ਨਾਲ 1 ਲੱਖ ਰੁਪਏ ਤੱਕ ਦਾ ਅਤੇ ਦੂਸਰੇ ਪੜਾਅ ਵਿੱਚ 2 ਲੱਖ ਰੁਪਏ ਦਾ ਕਰਜਾ ਮੁਹੱਈਆ ਕਰਵਾਇਆ ਜਾਵੇਗਾ ।
ਹਰਕੇ ਲਾਭਪਾਤਰੀ ਨੂੰ 5-7 ਦਿਨ ਦੀ ਮੁਢਲੀ ਸਿਖਲਾਈ ਦਿੱਤੀ ਜਾਵੇਗੀ, ਜਿਸ ਉਸਨੂੰ 500 ਰੁਪਏ ਪ੍ਰਤੀ ਦਿਨ ਵਜੀਫਾ ਵੀ ਦਿੱਤਾ ਜਾਵੇਗਾ ।
ਇਸ ਮੌਕੇ ਲੀਡ ਡਿਸਟ੍ਰਿਕ ਮੈਨੇਜਰ ਗੁਰਚਰਨ ਸਿੰਘ, ਜਿਲ੍ਹਾ ਮੈਨੇਜਰ ਕਾਮਨ ਸਰਵਿਸ ਸੈਂਟਰ ਮਨਪ੍ਰੀਤ ਸਿੰਘ ਅਤੇ ਨੈਸ਼ਨਲ ਸਟੀਰਿੰਗ ਕਮੇਟੀ ਨਾਮਜਦ ਕੀਤੇ ਗਏ ਸਤੀਸ਼ ਅਸੀਜਾ, ਪਰਮਜੀਤ ਸ਼ਰਮਾ, ਵਿਜੈ ਸਿੰਘ (ਜਿ਼ਲ੍ਹਾ ਮੈਨਜਰ,ਸਕਿੱਲ ਡਿਵੈਲਪਮੈਂਟ) ਅਤੇ ਗੁਰਦੀਪ ਸਿੰਘ ਵੀ ਹਾਜ਼ਰ ਸਨ।