ਮਾਨਸਿਕ ਰੋਗ ਵੀ ਸਰੀਰਕ ਰੋਗਾਂ ਵਾਂਗ ਇਲਾਜਯੋਗ ਹਨ: ਡਾ ਬੰਦਨਾ ਬਾਂਸਲ

BTTNEWS
0

 -ਟੋਲ ਫਰੀ ਨੰਬਰ 14416 ਤੇ ਕਾਲ ਕਰਕੇ ਮਾਨਸਿਕ ਰੋਗਾਂ ਬਾਰੇ ਲਈ ਜਾ ਸਕਦੀ ਹੈ ਮੁਫਤ ਸਲਾਹ: ਡਾ.ਪ੍ਰਭਜੀਤ ਸਿੰਘ ਸਹਾਇਕ ਸਿਵਲ ਸਰਜਨ

-ਟੈਲੀ ਮਾਨਸ ਪੰਜਾਬ ਪ੍ਰੋਗਰਾਮ ਅਧੀਨ ਦਫਤਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਵਿਖੇ ਬੈਨਰ ਅਤੇ ਪੋਸਟਰ ਕੀਤੇ ਗਏ ਜਾਰੀ

ਸ੍ਰੀ ਮੁਕਤਸਰ ਸਾਹਿਬ 25 ਅਕਤੂਬਰ (BTTNEWS)-  ਪੰਜਾਬ ਸਰਕਾਰ ਵਲੋਂ ਟੈਲੀ ਮਾਨਸ ਪੰਜਾਬ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ । ਇਸ ਪ੍ਰੋਗਰਾਮ ਸਬੰਧੀ ਸਿਹਤ ਵਿਭਾਗ ਵਲੋਂ ਦਫਤਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਵਿਖੇ ਡਾ ਰੀਟਾ ਬਾਲਾ ਸਿਵਲ ਸਰਜਨ ਦੀ ਯੋਗ ਅਗਵਾਈ ਵਿਚ ਬੈਨਰ ਅਤੇ ਪੋਸਟਰ ਜਾਰੀ ਕੀਤੇ ਗਏ ।ਬੈਨਰ ਅਤੇ ਪੋਸਟਰ ਜਾਰੀ ਕਰਦੇ ਹੋਏ ਡਾ ਪ੍ਰਭਜੀਤ ਸਿੰਘ ਸਹਾਇਕ ਸਿਵਲ ਸਰਜਨ ਨੇ ਕਿਹਾ ਕਿ ਸਾਡੇ ਸਮਾਜ ਵਿਚ ਮਾਨਸਿਕ ਰੋਗਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਕਾਰਨ ਲੋਕ ਬੀਮਾਰ ਹੋਣ ਦੇ ਨਾਲ ਨਾਲ ਆਤਮ ਹੱਤਿਆਂ ਵੀ ਵਧ ਰਹੀਆਂ ਹਨ ।ਉਨ੍ਹਾ ਕਿਹਾ ਕਿਹਾ ਕਿ ਮਾਨਸਿਕ ਰੋਗਾਂ ਸਬੰਧੀ  ਜਾਣਕਾਰੀ ਦੇਣ ਲਈ ਮਾਨਸਿਕ ਸਿਹਤ ਪ੍ਰੋਗਰਾਮ ਅਧੀਨ ਪੰਜਾਬ ਸਰਕਾਰ ਵਲੋਂ ਟੈਲੀ ਮਾਨਸ ਪੰਜਾਬ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ।ਜਿਸ ਅਧੀਨ ਅਸੀਂ ਟੋਲਫਰੀ ਨੰਬਰ 14416 ਤੇ ਕਾਲ ਕਰਕੇ ਆਪਣੇ ਮਾਨਸਿਕ ਰੋਗਾਂ ਬਾਰੇ ਅਤੇ ਉਨ੍ਹਾਂ ਦੇ ਇਲਾਜ ਬਾਰੇ ਮੁਫਤ ਜਾਣਕਾਰੀ ਹਾਸਲ ਕਰ ਸਕਦੇ ਹਾਂ।ਉਹਨਾਂ ਕਿਹਾ ਕਿ ਮਾਨਸਿਕ ਰੋਗਾਂ ਨੂੰ ਛੁਪਾਉਣਾ ਨਹੀ ਚਾਹੀਦਾ ਸਗੋਂ ਇਨ੍ਹਾ ਬਾਰੇ ਦੱਸ ਕੇ ਮਾਹਿਰ ਡਾਕਟਰ ਤੋਂ ਇਲਾਜ ਕਰਵਾਉਣਾ ਚਾਹੀਦਾ ਹੈ।

ਮਾਨਸਿਕ ਰੋਗ ਵੀ ਸਰੀਰਕ ਰੋਗਾਂ ਵਾਂਗ ਇਲਾਜਯੋਗ ਹਨ: ਡਾ ਬੰਦਨਾ ਬਾਂਸਲ

ਇਸ ਮੌਕੇ ਡਾ ਬੰਦਨਾ ਬਾਂਸਲ ਡੀ.ਐਮ.ਸੀ. ਨੇ ਕਿਹਾ ਕਿ ਮਾਨਸਿਕ ਬਿਮਾਰੀ ਤੋਂ ਪੀੜਤ ਲੋਕ ਸੰਸਾਰ ਦੇ ਹਰੇਕ ਦੇਸ ਵਿੱਚ ਮਿਲਦੇ ਹਨ।ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਹਸਪਤਾਲਾਂ ਵਿੱਚ ਮਾਨਸਿਕ ਰੋਗਾਂ ਦੀਆਂ ਦਵਾਈਆਂ ਮੁਫਤ ਉਪਲਬਧ ਹਨ। ਸਾਨੂੰ ਆਪਣੇ ਬੱਚਿਆਂ ਅਤੇ ਪਰਿਵਾਰ ਨੂੰ ਵੱਧ ਤੋਂ ਵੱਧ ਸਮਾਂ ਦੇਣਾ ਚਾਹੀਦਾ ਹੈ, ਤਾਂ ਜੋ ਉਹਨਾਂ ਨੂੰ ਇਸ ਤਰ੍ਹਾਂ ਦੀ ਬਿਮਾਰੀ ਤੋਂ ਬਚਾਇਆ ਜਾ ਸਕੇ ।ਉਨ੍ਹਾਂ ਕਿਹਾ ਕਿ ਮਾਨਸਿਕ ਰੋਗਾਂ ਦਾ ਮੁੱਖ ਕਾਰਣ ਮਾੜੀ ਸਿਹਤ, ਘਰਾਂ ਵਿੱਚ ਵੱਧ ਰਹੀਆਂ ਲੜਾਈਆਂ, ਨਸ਼ਾ, ਘੱਟ ਸੋਣਾ, ਮਾੜੀ ਸੰਗਤ ਆਦਿ ਹਨ। ਇਹ ਰੋਗ ਹਰੇਕ ਉਮਰ ਦੇ ਲੋਕਾਂ ਨੂੰ ਹੋ ਸਕਦਾ ਹੈ ਅਤੇ ਇਹ ਬਿਮਾਰੀ ਪੂਰਨ ਤੌਰ ਤੇ ਇਲਾਜਯੋਗ ਹੈ।ਮਾਨਸਿਕ ਰੋਗ ਮਾਨਸਿਕ ਤਨਾਓ ਹੋਣ ਤੇ ਸਾਨੂੰ ਆਪਣੇ ਸਕੇ ਸਬੰਧੀਆਂ ਜਾਂ ਮਾਹਿਰ ਡਾਕਟਰ ਨਾਲ ਗੱਲ ਕਰਨੀ ਚਾਹੀਦੀ ਹੈ।ਉਹਨਾਂ ਕਿਹਾ ਕਿ ਉਦਾਸੀ, ਚਿੰਤਾ, ਨੀਂਦ ਵਿਚ ਪਰੇਸ਼ਾਨੀ, ਤਣਾਅ, ਵਹਿਮ ਭਰਮ,ਆਪਣੇ ਆਪ ਨੂੰ ਮਾਰਨ ਦੇ ਵਿਚਾਰ ਆਉਣੇ ਮਾਨਸਿਕ ਰੋਗ ਹੋ ਸਕਦੇ ਹਨ ।ਉਹਨਾਂ ਜਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਟੈਲੀਮਾਨਸ ਪੰਜਾਬ ਮੁਹਿੰਮ ਅਧੀਨ 14416 ਟੋਲ਼ ਫਰੀ ਨੰਬਰ ਤੇ ਕਾਲ ਕਰਕੇ ਸ਼ੁਰੂ ਵਿਚ ਹੀ ਇਨ੍ਹਾਂ ਰੋਗਾਂ ਦਾ ਮੁਫਤ ਕਾਊਂਸਲਿੰਗ ਰਾਹੀਂ ਲਾਭ ਉਠਾਉਣ।

ਇਸ ਮੌਕੇ ਸ. ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ ਨੇ ਜਾਣਕਾਰੀ ਦੇਂਦਿਆ ਦੱਸਿਆ ਕਿ ਡਿਪਰੈਸ਼ਨ (ਉਦਾਸੀ ਰੋਗ) ਨੂੰ ਛੁਪਾਉਣਾ ਨਹੀ ਚਾਹੀਦਾ।ਇਸ ਸਬੰਧੀ ਸਕੇ ਸਬੰਧੀਆਂ ਨਾਲ ਗੱਲਬਾਤ ਕਰਕੇ ਇਸ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ।  ਉਦਾਸੀ ਰੋਗ ਕਾਰਣ ਇਨਸਾਨ ਵਿੱਚ ਆਤਮ ਹੱਤਿਆ ਦੇ ਵਿਚਾਰ, ਵਿਵਹਾਰ ਵਿੱਚ ਤਬਦੀਲੀ, ਚੁੱਪ ਰਹਿਣਾ, ਕੰਮ ਕਾਜ ਵਿੱਚ ਦਿਲ ਚਸਪੀ ਨਾ ਹੋਣਾ ਆਦਿ ਤੋਂ ਪ੍ਰਭਾਵਿਤ ਹੁੰਦੇ ਹਨ। ਉਹਨਾ ਕਿਹਾ ਕਿ ਉਦਾਸੀ ਰੋਗਾਂ ਸਬੰਧੀ ਵਹਿਮਾਂ ਭਰਮਾ ਤੋਂ ਬਚੋ, ਅਗਿਆਨਤਾ ਅਤੇ ਅੰਧ ਵਿਸ਼ਵਾਸ ਚੋ ਆਪ ਬਾਹਰ ਨਿਕਲੋ ਅਤੇ ਆਪਣੇ ਪਰਿਵਾਰ ਨੂੰ ਅਸਲੀਅਤ ਦੱਸੋ। ਰੋਜਾਨਾ ਜਿੰਦਗੀ ਵਿੱਚ ਅਗਾਂਹ ਵਧੂ ਵਿਚਾਰਾਂ ਨਾਂਲ ਵਿਚਰੋ।

 ਇਸ ਮੌਕੇ ਦੀਪਕ ਕੁਮਾਰ ਡੀ.ਪੀ.ਐਮ.,ਸ਼ਿਵਪਾਲ ਸਿੰਘ ਡੀ.ਸੀ.ਐਮ, ਭੁਪਿੰਦਰ ਸਿੰਘ ਸਟੈਨੋ ਆਦਿ ਹਾਜ਼ਰ ਸਨ।


Post a Comment

0Comments

Post a Comment (0)