ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਐਸ.ਸੀ.) ਵੱਲੋਂ ਸਰਟੀਫਿਕੇਟ ਵੰਡ ਸਮਾਗਮ ਕਰਵਾਇਆ ਗਿਆ

BTTNEWS
0

 ਸ੍ਰੀ ਮੁਕਤਸਰ ਸਾਹਿਬ, 6 ਅਕਤੂਬਰ (BTTNEWS)-

      ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਐਸ. ਸੀ.) ਸ਼੍ਰੀ ਮੁਕਤਸਰ ਸਾਹਿਬ ਵਿਖੇ ਸਰਟੀਫਿਕੇਟ ਵੰਡ ਸਮਾਰੋਹ ਦਾ ਆਯੋਜਨ ਕਰਵਾਇਆ ਗਿਆ।

     

ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਐਸ.ਸੀ.) ਵੱਲੋਂ ਸਰਟੀਫਿਕੇਟ ਵੰਡ ਸਮਾਗਮ ਕਰਵਾਇਆ ਗਿਆ

        ਇਸ ਸਮਾਰੋਹ ਵਿੱਚ ਜਸਵਿੰਦਰ ਸਿੰਘ ਚੇਅਰਮੈਨ (ਆਈ. ਐਮ. ਸੀ ਕਮੇਟੀ) ਨੇ ਮੁੱਖ ਮਹਿਮਾਨ ਵਜੋਂ ਸ਼ਿਰਿਕਤ ਕੀਤੀ। ਇਸ ਸਮਾਰੋਹ ਵਿੱਚ ਪਿਛਲੇ ਸ਼ੈਸ਼ਨ ਦੇ ਲਗਭਗ 100 ਤੋਂ ਵੱਧ ਪਾਸ ਆਊਟ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ ਅਤੇ ਅਖੀਰ ਵਿੱਚ ਸਿੱਖਿਆਰਥੀਆਂ ਦੁਆਰਾ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।

     

ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਐਸ.ਸੀ.) ਵੱਲੋਂ ਸਰਟੀਫਿਕੇਟ ਵੰਡ ਸਮਾਗਮ ਕਰਵਾਇਆ ਗਿਆ

       ਸੰਸਥਾ ਦੇ ਪ੍ਰਿੰਸੀਪਲ ਧਨਵੰਤ ਸਿੰਘ ਨੇ ਮੁੱਖ ਮਹਿਮਾਨ ਅਤੇ ਆਏ ਹੋਏ ਸਿੱਖਿਆਰਥੀਆਂ ਨੂੰ ਜੀ ਆਇਆਂ ਕਿਹਾ ਅਤੇ ਸਿੱਖਿਆਰਥੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।

            ਇਸ ਮੌਕੇ ਤੇ ਸੰਸਥਾ ਦੇ ਸਟਾਫ ਮੈਬਰ  ਜਸਵਿੰਦਰਪਾਲ ਇੰਸ:, ਬਲਵਿੰਦਰ ਕੌਰ ਇੰਸ:, ਅਰਵਿੰਦਰਜੀਤ ਸਿੰਘ ਸੀਨੀਅਰ ਸਹਾਇਕ, ਅਰਸ਼ਦੀਪ ਸਿੰਘ ਕਲਰਕ, ਅਮਨਪ੍ਰੀਤ ਸਿੰਘ ਇੰਸ:, ਕੁਲਵਿੰਦਰ ਸਿੰਘ ਕਲਰਕ, ਰਾਕੇਸ਼ ਕੁਮਾਰ ਇੰਸ:, ਕੇ ਰੂਪਮ ਕਲਰਕ ਵੀ ਮੌਜੂਦ ਸਨ।  


Post a Comment

0Comments

Post a Comment (0)