ਭੋਗ ਅਤੇ ਅੰਤਿਮ ਅਰਦਾਸ ਆਉਂਦੇ 22 ਅਕਤੂਬਰ ਐਤਵਾਰ ਨੂੰ
ਫਰੀਦਕੋਟ, 21 ਅਕਤੂਬਰ (BTTNEWS)- ਸਥਾਨਕ ਬਲਬੀਰ ਬਸਤੀ ਨਿਵਾਸੀ ਪੰਜਾਬ ਰਾਜ ਬਿਜਲੀ ਬੋਰਡ ਵਿਚੋਂ ਸੇਵਾ ਮੁਕਤ ਐਕਸੀਅਨ ਭੂਪਿੰਦਰ ਕੁਮਾਰ, ਵੇਦ ਪ੍ਰਕਾਸ਼ ਅਤੇ ਤਰਲੋਚਨ ਕੁਮਾਰ (ਦੋਵੇਂ ਸੇਵਾ ਮੁਕਤ ਬੈਂਕ ਮੈਨੇਜਰ) ਦੇ ਮਾਤਾ ਸਰਬਤੀ ਦੇਵੀ (95) ਧਰਮ ਪਤਨੀ ਸਵ: ਗੁਰਦਿਆਲ ਸਿੰਘ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ।
ਟਰੱਸਟ ਆਗੂ ਐਕਸੀਅਨ ਭੂਪਿੰਦਰ ਕੁਮਾਰ ਨਾਲ ਦੁੱਖ ਸਾਂਝਾ ਕਰਦੇ ਹੋਏ। ਇਨਸੈਟ ਸਵ: ਮਾਤਾ ਸਰਬਤੀ ਦੇਵੀ ਦੀ ਫਾਇਲ ਫੋਟੋ। |
ਉਹ ਆਪਣੇ ਪਿਛੇ ਸਮਾਜ ਵਿਚ ਵਧੀਆ ਦਿੱਖ ਰੱਖਣ ਵਾਲੇ ਪੁੱਤਰਾਂ ਸਮੇਤ ਦੇਸ਼ ਵਿਦੇਸ਼ ਵਿਚ ਸੈਟਲ ਪੋਤੇ ਪੋਤਰੀਆਂ ਅਤੇ ਪੜਪੋਤੇ ਪੜਪੋਤਰੀਆਂ ਸਮੇਤ ਦੋਹਤੀਆਂ ਅਤੇ ਦੋਹਤਿਆਂ ਸਮੇਤ ਭਰਿਆ ਪੂਰਾ ਪਰਿਵਾਰ ਛੱਡ ਗਏ ਹਨ। ਇਲਾਕੇ ਦੀ ਪ੍ਰਮੁੱਖ ਗੈਰ ਸਰਕਾਰ ਸਮਾਜ ਸੇਵੀ ਸੰਸਥਾ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਸੰਸਥਾਪਕ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ, ਜਿਲ੍ਹਾ ਪ੍ਰਧਾਨ ਜਗਦੀਸ਼ ਰਾਜ ਭਾਰਤੀ, ਮੁੱਖ ਸਲਾਹਕਾਰ ਪ੍ਰਿੰ. ਕ੍ਰਿਸ਼ਨ ਲਾਲ, ਜਨਰਲ ਸਕੱਤਰ ਡਾ. ਸੋਹਣ ਲਾਲ ਨਿਗਾਹ, ਸੀਨੀਅਰ ਮੈਂਬਰ ਗੋਬਿੰਦ ਕੁਮਾਰ ਅਤੇ ਨਰਿੰਦਰ ਕਾਕਾ ਨੇ ਐਕਸੀਅਨ ਭੂਪਿੰਦਰ ਕੁਮਾਰ ਦੇ ਗ੍ਰਹਿ ਵਿਖੇ ਜਾ ਕੇ ਮਾਤਾ ਜੀ ਦੇ ਅਕਾਲ ਚਲਾਣੇ ’ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸਵ: ਮਾਤਾ ਸਰਬਤੀ ਦੇਵੀ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤ ਅੰਤਿਮ ਅਰਦਾਸ ਆਉਂਦੇ 22 ਅਕਤੂਬਰ ਐਤਵਾਰ ਨੂੰ ਦੁਪਹਿਰ 12:00 ਤੋਂ 1:00 ਵਜੇ ਸਥਾਕਨ ਗੁਰਦੁਆਰਾ ਖਾਲਸਾ ਦੀਵਾਨ, ਠੰਡੀ ਸੜਕ, ਹੁੱਕੀਵਾਲਾ ਚੌਂਕ ਵਿਖੇ ਹੋਵੇਗੀ।