ਵਿਵਾਦ ਤੋਂ ਬਾਅਦ 'ਸ਼ੁਭ' ਦਾ ਪਹਿਲਾ ਬਿਆਨ, ਕਿਹਾ 'ਇੰਡੀਆ' ਮੇਰਾ ਵੀ ਮੁਲਕ
September 22, 2023
0
ਸ਼ੁਭ ਨੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਭਾਰਤ ਦੌਰਾ ਰੱਦ ਹੋਣ ਨਾਲ ਮੈਂ ਬਹੁਤ ਨਿਰਾਸ਼ ਹਾਂ। ਭਾਰਤ ਮੇਰਾ ਵੀ ਦੇਸ਼ ਹੈ, ਮੇਰਾ ਜਨਮ ਇੱਥੇ ਹੀ ਹੋਇਆ ਸੀ। ਪੰਜਾਬ ਮੇਰੀ ਰੂਹ ਹੈ, ਪੰਜਾਬ ਮੇਰੇ ਖੂਨ ਚ ਹੈ, ਪੰਜਾਬੀਆਂ ਨੂੰ ਦੇਸ਼ ਭਗਤੀ ਦਾ ਸਬੂਤ ਦੇਣ ਦੀ ਲੋੜ ਨਹੀਂ। ਇਸਦੇ ਨਾਲ ਹੀ ਸ਼ੁਭ ਨੇ ਕਿਹਾ ਕਿ ਪੰਜਾਬੀ ਨੂੰ ਵੱਖਵਾਦੀ ਜਾਂ ਦੇਸ਼ ਵਿਰੋਧੀ ਕਹਿਣ ਤੋਂ ਗੁਰੇਜ਼ ਕਰੋ। ਉਨ੍ਹਾਂ ਨੇ ਵਿਵਾਦਿਤ ਨਕਸ਼ਾ ਸ਼ੇਅਰ ਕਰਨ ਤੇ ਸਫ਼ਾਈ ਦਿੰਦਿਆਂ ਕਿਹਾ ਕਿ ਪੋਸਟ ਸ਼ੇਅਰ ਕਰਨ ਪਿੱਛੇ ਮੇਰਾ ਮਕਸਦ ਪੰਜਾਬ ਲਈ ਪ੍ਰਾਰਥਨਾ ਕਰਨਾ ਸੀ। ਪੰਜਾਬ ਚ ਬਿਜਲੀ ਤੇ ਇੰਟਰਨੈੱਟ ਬੰਦ ਹੋਣ ਦੀਆਂ ਖ਼ਬਰਾਂ ਸਨ।