- ਰਜਨੀ ਕੌਰ ਚੱਕ ਕਾਲਾ ਸਿੰਘ ਵਾਲਾ ਨੂੰ ਪੇਂਡੂ ਖੇਤਰ ਦਾ ਪ੍ਰਧਾਨ ਅਤੇ ਅੰਮ੍ਰਿਤਪਾਲ ਕੌਰ ਚੱਕ ਬੀੜ ਸਰਕਾਰ ਨੂੰ ਸ਼ਹਿਰੀ ਖੇਤਰ ਦਾ ਪ੍ਰਧਾਨ ਚੁਣਿਆ ਗਿਆ -
ਸ੍ਰੀ ਮੁਕਤਸਰ ਸਾਹਿਬ , 14 ਸਤੰਬਰ (ਸੁਖਪਾਲ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਬਲਾਕ ਸ੍ਰੀ ਮੁਕਤਸਰ ਸਾਹਿਬ ਦੀਆਂ 16 ਇਕਾਈਆਂ ਦੀ ਮੀਟਿੰਗ ਸ੍ਰੀ ਮੁਕਤਸਰ ਸਾਹਿਬ ਵਿਖੇ ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਹੋਈ । ਜਿਸ ਦੌਰਾਨ ਵੱਡੀ ਗਿਣਤੀ ਵਿੱਚ ਇਸਤਰੀ ਆਗੂਆਂ ਨੇ ਸ਼ਮੂਲੀਅਤ ਕੀਤੀ । ਇਸ ਮੀਟਿੰਗ ਵਿੱਚ ਅਕਾਲੀ ਦਲ ਦੀ ਮਜ਼ਬੂਤੀ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਕਿਹਾ ਗਿਆ ਹੈ ਆਪਣੇ ਨਾਲ ਹੋਰ ਔਰਤਾਂ ਨੂੰ ਜੋੜਿਆ ਜਾਵੇ ।
ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਬਲਾਕ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਦੌਰਾਨ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨਾਲ ਹੋਰ ਆਗੂ । |
ਮੀਟਿੰਗ ਵਿੱਚ ਚੱਕ ਕਾਲਾ ਸਿੰਘ ਵਾਲਾ , ਫੱਤਣਵਾਲਾ , ਸਦਰਵਾਲਾ , ਥਾਂਦੇਵਾਲਾ , ਜਵਾਹਰੇਵਾਲਾ , ਅਟਾਰੀ , ਸੋਹਣੇਵਾਲਾ , ਕੋਟਲੀ ਸੰਘਰ , ਸੰਗੂਧੌਣ , ਰੋੜਾਂਵਾਲੀ , ਝਬੇਲਵਾਲੀ ਤੋਂ ਇਲਾਵਾ ਚੱਕ ਬੀੜ ਸਰਕਾਰ ਅਤੇ ਸ਼ਹਿਰ ਦੇ 10 ਵਾਰਡਾਂ ਤੋਂ ਬੀਬੀਆਂ ਨੇ ਸ਼ਮੂਲੀਅਤ ਕੀਤੀ । ਔਰਤਾਂ ਮੀਟਿੰਗ ਵਿੱਚ ਕੇਸਰੀ ਚੁੰਨੀਆਂ ਲੈ ਕੇ ਪੁੱਜੀਆਂ ਅਤੇ ਉਹਨਾਂ ਵਿੱਚ ਭਾਰੀ ਉਤਸ਼ਾਹ ਸੀ ।
ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਬਲਾਕ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਦੌਰਾਨ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨਾਲ ਹੋਰ ਆਗੂ । |
ਸਰਬਸੰਮਤੀ ਨਾਲ ਰਜਨੀ ਕੌਰ ਚੱਕ ਕਾਲਾ ਸਿੰਘ ਵਾਲਾ ਨੂੰ ਪੇਂਡੂ ਖੇਤਰ ਦਾ ਪ੍ਰਧਾਨ ਅਤੇ ਅੰਮ੍ਰਿਤਪਾਲ ਕੌਰ ਚੱਕ ਬੀੜ ਸਰਕਾਰ ਨੂੰ ਸ਼ਹਿਰੀ ਖੇਤਰ ਦਾ ਪ੍ਰਧਾਨ ਚੁਣਿਆ ਗਿਆ ।
ਇਸ ਮੌਕੇ ਤੇ ਬੋਲਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦਾ ਮੁੱਢ ਬੰਨਿਆ ਗਿਆ ਹੈ । ਉਹਨਾਂ ਨੇ ਔਰਤ ਆਗੂਆਂ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਿਛਲੇਂ ਸਮੇਂ ਦੌਰਾਨ ਔਰਤਾਂ ਲਈ ਅਤੇ ਸਮਾਜ ਦੇ ਵੱਖ ਵੱਖ ਵਰਗਾਂ ਦੇ ਲਈ ਕੀਤੇ ਗਏ ਕੰਮਾਂ ਦਾ ਜੋਰਦਾਰ ਪ੍ਰਚਾਰ ਕੀਤਾ ਜਾਵੇ ਅਤੇ ਨਾਲ ਹੀ ਮੌਜੂਦਾ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਗਏ ਵਾਅਦਾ ਖਿਲਾਫੀ ਬਾਰੇ ਵੀ ਦੱਸਿਆ ਜਾਵੇ । ਜਿਵੇਂ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇਣ ਤੋਂ ਸਰਕਾਰ ਭੱਜ ਗਈ ਹੈ । ਗਰੀਬ ਲੋਕਾਂ ਦੇ ਹਜ਼ਾਰਾਂ ਰਾਸ਼ਨ ਕਾਰਡ ਕੱਟ ਦਿੱਤੇ ਗਏ ਹਨ । ਹਜ਼ਾਰਾਂ ਬੁਢਾਪਾ ਪੈਨਸ਼ਨਾਂ ਕੱਟੀਆਂ ਗਈਆਂ ਹਨ । ਸ਼ਗਨ ਸਕੀਮ ਦੇ ਪੈਸੇ ਨਹੀਂ ਮਿਲ ਰਹੇ । ਉਹਨਾਂ ਕਿਹਾ ਕਿ ਨਸ਼ਾ ਬੰਦ ਕਰਨ ਦਾ ਵਾਅਦਾ ਕੀਤਾ ਸੀ ਪਰ ਨਸ਼ਾ ਘਰ ਘਰ ਪਹੁੰਚ ਗਿਆ ਹੈ।
ਇਸ ਮੌਕੇ ਰਜਨੀ ਕੌਰ ਚੱਕ ਕਾਲਾ ਸਿੰਘ ਵਾਲਾ , ਅੰਮ੍ਰਿਤਪਾਲ ਕੌਰ ਚੱਕ ਬੀੜ ਸਰਕਾਰ , ਮਹਿੰਦਰ ਕੌਰ ਥਾਂਦੇਵਾਲਾ , ਸੁਖਪ੍ਰੀਤ ਕੌਰ , ਸੁਮਨਦੀਪ ਕੌਰ , ਪਰਮਜੀਤ ਕੌਰ ਫੱਤਣਵਾਲਾ , ਪਰਮਜੀਤ ਕੌਰ ਗੋਨੇਆਣਾ ਰੋਡ , ਨਰਿੰਦਰਪਾਲ ਕੌਰ ਸਦਰ ਵਾਲਾ , ਮਹਿੰਦਰ ਕੌਰ ਜਵਾਹਰੇਵਾਲਾ , ਰੁਪਿੰਦਰ ਕੌਰ ਕੋਟਲੀ ਸੰਘਰ , ਸਵਿਤਾ ਧੂੜੀਆ ਤੇ ਪਰਮਜੀਤ ਕੌਰ ਰੋੜਾਂਵਾਲੀ ਆਦਿ ਆਗੂ ਮੌਜੂਦ ਸਨ ।