ਪਿੰਡ ਪੱਧਰ ਤੱਕ ਇਸਤਰੀ ਵਿੰਗ ਦੀਆਂ ਇਕਾਈਆਂ ਬਣਾ ਕੇ ਵੱਡੀ ਗਿਣਤੀ ਵਿੱਚ ਔਰਤਾਂ ਨੂੰ ਅਕਾਲੀ ਦਲ ਨਾਲ ਜੋੜਿਆ ਜਾਵੇਗਾ: ਹਰਗੋਬਿੰਦ ਕੌਰ
ਹਰਗੋਬਿੰਦ ਕੌਰ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਵੋਟਰ ਆਮ ਆਦਮੀ ਪਾਰਟੀ ਦੇ ਲਾਰੇ ਲੱਪਿਆ ਵਿੱਚ ਨਹੀਂ ਆਉਣਗੇ ਅਤੇ ਆਪਣੀ ਖੇਤਰੀ ਪਾਰਟੀ ਨੂੰ ਪਹਿਲ ਦੇਣਗੇ । ਉਹਨਾਂ ਕਿਹਾ ਕਿ ਲੋਕ ਅਕਾਲੀ ਦਲ ਜੁੜ ਰਹੇ ਹਨ ।
ਹਰਗੋਬਿੰਦ ਕੌਰ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਨੇ ਜੋ ਵਾਅਦਾ ਔਰਤਾਂ ਨਾਲ ਹਜ਼ਾਰ ਹਜ਼ਾਰ ਰੁਪਏ ਦੇਣ ਦਾ ਕੀਤਾ ਸੀ , ਉਹ ਸਿਰੇ ਨਹੀਂ ਚਾੜਿਆ ਜਿਸ ਕਰਕੇ ਔਰਤਾਂ ਨਿਰਾਸ਼ ਹਨ । ਉਹਨਾਂ ਕਿਹਾ ਕਿ ਨਸ਼ੇ ਬੰਦ ਹੋਣ ਦੀ ਥਾਂ ਪਹਿਲਾਂ ਨਾਲੋਂ ਵਧੇ ਹਨ । ਗਰੀਬਾਂ ਦੀਆਂ ਬੁਢਾਪਾ ਪੈਨਸ਼ਨਾਂ ਕੱਟੀਆਂ ਗਈਆਂ ਹਨ । ਸ਼ਗਨ ਸਕੀਮ ਦੇ ਪੈਸੇ ਨਹੀਂ ਮਿਲ ਰਹੇ । ਆਟਾ ਦਾਲ ਸਕੀਮ ਵਾਲੇ ਕਾਰਡ ਕੱਟ ਦਿੱਤੇ ਗਏ ਹਨ ।
ਉਹਨਾਂ ਕਿਹਾ ਕਿ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਪੰਜਾਬ ਦਾ ਭਲਾ ਨਹੀਂ ਕਰ ਸਕਦੀਆਂ । ਇਸ ਲਈ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦਾ ਵਿਕਾਸ ਕਰ ਸਕਦਾ ਤੇ ਸੂਬੇ ਨੂੰ ਖੁਸ਼ਹਾਲ ਬਣਾ ਸਕਦਾ ਹੈ ।
ਇਸ ਮੌਕੇ ਜਸਵਿੰਦਰ ਕੌਰ ਠੂਲੇਵਾਲ , ਪਰਮਜੀਤ ਕੌਰ ਭੂਤਨਾ , ਜਸਵਿੰਦਰ ਕੌਰ ਸ਼ੇਰਗਿੱਲ , ਪਰਮਿੰਦਰ ਕੌਰ , ਅਨੀਤਾ ਮੱਟੂ , ਕਰਮਜੀਤ ਕੌਰ , ਚਰਨਜੀਤ ਕੌਰ , ਮਨਜੀਤ ਕੌਰ ਸ਼ੇਰਪੁਰ , ਸੁਖਵਿੰਦਰ ਕੌਰ ਟੱਲੇਵਾਲ , ਮਨਜੀਤ ਕੌਰ ਸਹਿਣਾ , ਸੁਖਵਿੰਦਰ ਕੌਰ ਰੂੜੇ ਕੇ , ਗੁਰਪ੍ਰੀਤ ਕੌਰ ਸਹਿਣਾ , ਸਰਬਜੀਤ ਕੌਰ ਖੇੜੀ , ਭਰਭੂਰ ਕੌਰ ਤਪਾ , ਕਿਰਨਦੀਪ ਕੌਰ ਤਪਾ ਅਤੇ ਮਹਿੰਦਰ ਕੌਰ ਘੁੰਨਸ ਆਦਿ ਆਗੂ ਮੌਜੂਦ ਸਨ ।