ਪੂਰੀ ਜਾਣਕਰੀ ਲਈ ਇਹ ਪੜ੍ਹੋ- PSU ਦੇ ਮੈਂਬਰਾਂ ਨਾਲ ਬਦਸਲੂਕੀ, ਗਾਲੀ ਗਲੋਚ, ਵਰਤੇ ਜਾਤੀ ਸੂਚਕ ਸ਼ਬਦ, ਦੇ ਖ਼ਿਲਾਫ਼ ਕਾਲਜ ਵਿਚ ਕੀਤੀ ਰੋਸ ਰੈਲੀ
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (BTTNEWS)- ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਕਾਲਜ ਕਮੇਟੀ ਦੀ ਮੀਟਿੰਗ ਕਰਕੇ 18 ਸਤੰਬਰ ਨੂੰ ਪ੍ਰਿੰਸੀਪਲ ਦਫਤਰ ਸਾਹਮਣੇ ਧਰਨਾ ਦੇਣ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਜਿਲ੍ਹਾ ਕਨਵੀਨਰ ਸੁਖਪ੍ਰੀਤ ਕੌਰ ਅਤੇ ਕੋ ਕਨਵੀਨਰ ਨੌਨਿਹਾਲ ਸਿੰਘ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਸਰਕਾਰੀ ਕਾਲਜ ਸ਼੍ਰੀ ਮੁਕਤਸਰ ਸਾਹਿਬ ਦੇ ਸਕਿਉਰਟੀ ਗਾਰਡ ਵੱਲੋਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂਆਂ ਨਾਲ ਗਾਲੀ - ਗਲੋਚ ਅਤੇ ਬਦਸਲੂਕੀ ਕੀਤੀ ਗਈ ਅਤੇ ਕਾਲਜ ਪ੍ਰਸ਼ਾਸ਼ਨ ਵੱਲੋਂ ਵੀ ਵਿਦਿਆਰਥੀਆਂ ਦੇ ਪੱਖ ਵਿੱਚ ਇੱਕ ਸ਼ਬਦ ਤੱਕ ਨਹੀਂ ਕਿਹਾ ਗਿਆ। ਰਾਜਨੀਤੀ ਸ਼ਾਸਤਰ ਦੇ ਪ੍ਰੋ:ਗੁਰਬਾਜ਼ ਸਿੰਘ ਵੀ ਵਿਦਿਆਰਥੀਆਂ ਨਾਲ ਬਹੁਤ ਸਖ਼ਤੀ ਨਾਲ ਪੇਸ਼ ਆਏ, ਵਿਦਿਆਰਥੀਆਂ ਨਾਲ ਗੱਲ ਕਰਨ ਅਤੇ ਪੂਰੇ ਮਸਲੇ ਨੂੰ ਜਾਣੇ ਬਗੈਰ ਉਹਨਾਂ ਵੱਲੋਂ ਦਲਿਤ ਵਿਦਿਆਰਥੀ ਨਾਲ ਬਦਸਲੂਕੀ ਕੀਤੀ ਕੀਤੀ। ਆਗੂਆਂ ਨੇ ਸਾਰਾ ਮਸਲਾ ਕਾਲਜ ਪ੍ਰਸ਼ਾਸ਼ਨ ਦੇ ਧਿਆਨ ਹਿੱਤ ਲਿਆਂਦਾ ਗਿਆ ਸੀ ਪਰ ਪ੍ਰਸ਼ਾਸ਼ਨ ਵੱਲੋਂ ਕੋਈ ਹੱਲ ਨਾ ਨਿਕਲਦਾ ਵੇਖ ਕੇ ਜੱਥੇਬੰਦੀ ਵੱਲੋਂ SHO ਥਾਣਾ ਸਦਰ ਮੁਕਤਸਰ ਨੂੰ ਸਕਿਉਰਟੀ ਗਾਰਡ ਨੂੰ ਬਰਖ਼ਾਸਤ ਕਰਨ ਅਤੇ ਪ੍ਰੋਫ਼ੈਸਰ ਗੁਰਬਾਜ ਸਿੰਘ ਤੇ SC/ST ਐਕਟ ਤਹਿਤ ਕਾਰਵਾਈ ਕਰਨ ਸੰਬੰਧੀ ਦਰਖ਼ਾਸਤ ਵੀ ਦਿੱਤੀ ਗਈ ਸੀ ਪਰ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਵੀ ਕਿਸੇ ਤਰਾ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ।
ਜਿਸ ਦੇ ਰੋਸ ਵਜੋਂ ਵਿਦਿਆਰਥੀਆਂ ਨੇ ਇਹਨਾਂ ਮੰਗਾਂ ਸੰਬੰਧੀ ਕਾਲਜ ਪ੍ਰਸ਼ਾਸ਼ਨ ਨੂੰ ਤਿੰਨ ਦਿਨਾਂ ਦਾ ਅਲਟੀਮੇਟਮ ਦਿੱਤਾ ਗਿਆ ਸੀ ਜਿਸ ਦੌਰਾਨ ਕਾਲਜ ਵੱਲੋਂ ਇਸ ਸੰਬੰਧੀ ਬਣਾਈ ਗਈ ਜਿਸ ਵਿੱਚ ਪ੍ਰੋਫੈਸਰ ਜਸਕਰਨ ਸਿੰਘ,ਪ੍ਰੋ: ਹਰਮੀਤ ਕੌਰ, ਪ੍ਰੋ: ਨਵਦੀਪ ਸਿੰਘ,ਪ੍ਰੋ: ਕੰਵਰਜੀਤ ਸਿੰਘ ਸ਼ਾਮਿਲ ਸੀ ਪਰ ਇਸ ਕਮੇਟੀ ਵੱਲੋਂ ਮਸਲੇ ਨੂੰ ਹੱਲ ਕਰਨ ਦੀ ਬਜਾਇ ਵਿਦਿਆਰਥੀ ਆਗੂਆਂ ਨੂੰ ਝੂਠਾ ਸਾਬਿਤ ਕਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਕਾਲਜ ਪ੍ਰਿੰਸੀਪਲ ਪ੍ਰੋ: ਹਰਦਵਿੰਦਰ ਸਿੰਘ ਵੱਲੋਂ ਸਕਿਓਰਟੀ ਅਤੇ ਪ੍ਰੋ: ਗੁਰਬਾਜ਼ ਸਿੰਘ ਦੀ ਸ਼ਰੇਆਮ ਹਮਾਇਤ ਕੀਤੀ ਜਾ ਰਹੀ ਹੈ ਅਤੇ ਵਿਦਿਆਰਥੀਆਂ ਨੂੰ ਪ੍ਰੋਫੈਸਰ ਤੋ ਮਾਫ਼ੀ ਮੰਗਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਪ੍ਰੋਫੈਸਰ ਗੁਰਬਾਜ ਸਿੰਘ ਵੱਲੋਂ ਦੋ ਦਿਨਾਂ ਤੋਂ ਕਲਾਸਾਂ ਵਿੱਚ ਦਲਿਤ ਵਿਦਿਆਰਥੀਆਂ ਨੂੰ ਟਾਰਗੇਟ ਕਰਕੇ ਪ੍ਰਚਾਰ ਕੀਤਾ ਜਾ ਰਿਹਾ ਹੈ। ਫੀਸ ਦੇ ਰੂਪ ਚ ਜਿਹੜੇ ਦਲਿਤ ਵਿਦਿਆਰਥੀਆਂ ਮਦਦ ਕੀਤੀ ਉਹਨਾ ਦੇ ਸਾਰੇ ਕਾਲਜ ਚ ਨਾਮ ਨਸ਼ਰ ਕਰਕੇ ਜ਼ਲੀਲ ਕੀਤਾ ਜਾ ਰਿਹਾ ਹੈ ਕਿ ਇਹ ਵਿਦਿਆਰਥੀ ਫ਼ੀਸਾਂ ਨਹੀਂ ਭਰ ਸਕਦੇ। ਇਸ ਤਰੀਕੇ ਵਿਦਿਆਰਥੀਆਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਜਦ
ਜਿਲ੍ਹਾ ਆਗੂ ਮਮਤਾ ਅਜ਼ਾਦ ਅਤੇ ਲਵਪ੍ਰੀਤ ਕੌਰ ਵੱਲੋਂ ਕਿਹਾ ਗਿਆ ਕਿ ਜਦੋਂ ਵੀ ਵਿਦਿਆਰਥੀਆਂ ਦੇ ਮਾਣ ਸਨਮਾਨ ਅਤੇ ਅਧਿਕਾਰਾਂ ਦੀ ਗੱਲ ਹੋਵੇ ਤਾਂ ਵਿਦਿਆਰਥੀ ਵਰਗ ਸਭ ਤੋਂ ਪਹਿਲਾਂ ਆਪਣੇ ਅਦਾਰੇ ਦੇ ਅਧਿਆਪਕਾਂ ਤੋਂ ਝਾਕ ਕਰਦਾ ਹੈ ਪਰ ਜਿੱਥੇ ਕਾਲਜ ਪ੍ਰਸ਼ਾਸ਼ਨ ਹੀ ਵਿਦਿਆਰਥੀਆਂ ਨਾਲ ਇਸ ਤਰ੍ਹਾਂ ਦਾ ਵਿਤਰਕਾ ਕਰਨ ਲੱਗ ਜਾਵੇ ਕਿ ਵਿਦਿਆਰਥੀਆਂ ਦੇ ਬੇਇਜ਼ਤ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ ਤਾਂ ਵਿਦਿਆਰਥੀ ਵਰਗ ਲਈ ਆਪਣੇ ਸਵੈਮਾਣ ਦੀ ਲੜਾਈ ਇਕੱਲਿਆਂ ਲੜਨ ਤੋਂ ਇਲਾਵਾ ਕੋਈ ਚਾਰਾ ਨਹੀਂ।
ਦੋ ਦਿਨਾਂ ਤੋਂ ਪ੍ਰਸ਼ਾਸ਼ਨ ਤੋ ਇਨਸਾਫ ਦੀ ਉਡੀਕ ਕਰ ਰਹੇ ਆਗੂਆਂ ਵੱਲੋਂ 18 ਸਤੰਬਰ ਦਿਨ ਸੋਮਵਾਰ ਨੂੰ ਪ੍ਰਿੰਸੀਪਲ ਦਫਤਰ ਸਾਹਮਣੇ ਧਰਨਾ ਦੇਣ ਦਾ ਐਲਾਨ ਕੀਤਾ ਗਿਆ।ਜਿਸ ਕਰਕੇ ਪ੍ਰਸ਼ਾਸ਼ਨ ਵੱਲੋਂ ਧਰਨੇ ਦੌਰਾਨ ਵਿਦਿਆਰਥੀਆਂ ਨੂੰ ਪੁਲਿਸ ਦੁਆਰਾ ਗਿਰਫ਼ਤਾਰ ਕਰਵਾਉਣ ਦੀ ਧਮਕੀ ਵੀ ਦਿੱਤੀ ਗਈ ਪਰ ਪੰਜਾਬ ਸਟੂਡੈਂਟਸ ਯੂਨੀਅਨ ਐਲਾਨ ਕਰਦੀ ਹੈ ਕਿ ਜੇਕਰ ਪੁਲਿਸ ਪ੍ਰਸ਼ਾਸ਼ਨ ਵੱਲੋਂ ਵਿਦਿਆਰਥੀਆਂ ਨਾਲ ਕਿਸੇ ਤਰ੍ਹਾਂ ਦੀ ਵੀ ਬਦਸਲੂਕੀ ਕੀਤੀ ਜਾਂਦੀ ਜਾਂ ਗਿਰਫ਼ਤਾਰ ਕੀਤਾ ਜਾਂਦਾ ਹੈ ਤਾਂ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਵਿੱਚ ਇਹ ਲੜਾਈ ਜਿਲ੍ਹਾ ਪੁਲਿਸ ਪ੍ਰਸ਼ਾਸ਼ਨ ਵੱਲ ਸੇਧਿਤ ਹੋਵੇਗੀ।
ਇਸ ਮੌਕੇ ਵਿਦਿਆਰਥੀ ਆਗੂ ਪੂਜਾ, ਜੀਵਨ ਸਿੰਘ, ਰਾਜਵੀਰ ਕੌਰ,ਵੰਸ਼ ਤਮੋਲੀ,ਅਰਸ਼ਦੀਪ ਸਿੰਘ, ਕ੍ਰਿਸ਼ਨ ਸਿੰਘ,ਹਰਮਨ ਸਰੋਏ, ਗੁਰਪ੍ਰੀਤ ਸਿੰਘ, ਲਖਵਿੰਦਰ ਸਿੰਘ,ਜਸਵਿੰਦਰ ਜੱਸੂ, ਬਲਕਾਰ ਸਿੰਘ,ਜਸਪਾਲ ਸਿੰਘ ਆਦਿ ਵਿਦਿਆਰਥੀ ਸ਼ਾਮਲ ਸਨ।