ਕਿਸੇ ਵੇਲੇ ਵੀ ਵਾਪਰ ਸਕਦੀ ਹੈ ਦੁਰਘਟਨਾ
ਡਾਕਘਰ ਦਾ ਇਹ ਹਾਲ ਦੇਖ ਕੇ ਹਰ ਕੋਈ ਹੈ ਹੈਰਾਨ
ਸ੍ਰੀ ਮੁਕਤਸਰ ਸਾਹਿਬ 25 ਸਤੰਬਰ (BTTNEWS)- ਡਾਕ ਵਿਭਾਗ ਵੱਖ ਵੱਖ ਕਿਸਾਮਾਂ ਦੀਆਂ ਯੋਜਨਾਵਾਂ/ਸਕੀਮਾਂ ਚਲਾ ਕੇ ਆਮ ਲੋਕਾਂ ਨੂੰ ਅਤੇ ਹੋਰ ਜਨ ਹਿੱਤ ਸੇਵਾਵਾਂ ਦਿੰਦਾ ਹੈ ਅਤੇ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਪਰ ਇੰਨ੍ਹਾਂ ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਜ਼ਿਲਾ ਡਾਕਘਰ ਅਜੇ ਤੱਕ ਕਿਰਾਏ ਦੀ ਇਮਾਰਤ ਵਿਚ ਹੀ ਆਪਣਾ ਕੰਮ ਕਾਰ ਚਲਾ ਰਿਹਾ ਹੈ।
ਜਦੋਂ ਕਿ ਇਸ ਇਮਾਰਤ ਦੀ ਹਾਲਤ ਵੀ ਇਸ ਸਮੇਂ ਬਹੁਤ ਖਸਤਾ ਹਾਲਤ ਛੱਤ ਤੋਂ ਜਗ੍ਹਾ ਜਗ੍ਹਾ ਪਾਣੀ ਨਿਕਲ ਰਿਹਾ ਸੀ। ਇਹ ਇਮਾਰਤ ਕਾਫ਼ੀ ਪੁਰਾਣੀ ਅਤੇ ਅਸੁਰੱਖਿਅਤ ਹੋਣ ਦੇ ਨਾਲਨਾਲ ਇਮਾਰਤ ਵਿਚ ਲੋੜ ਅਨੁਸਾਰ ਜਗ੍ਹਾਂ ਦੀ ਵੀ ਘਾਟ ਹੈ ਅਤੇ ਖਪਤਕਾਰਾਂ ਲਈ ਪੂਰੇ ਕਾਉਂਟਰ ਵੀ ਨਹੀਂ ਹਨ। ਜਿਸ ਕਰਕੇ ਆਮ ਪਬਲਿਕ ਨੂੰ ਕੰਮਕਾਰ ਕਰਵਾਉਣ ਸਮੇਂ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਕਦੇ ਕਦੇ ਤਾਂ ਖਪਤਕਾਰਾਂ ਨੂੰ ਆਪਣਾ ਕੰਮ ਕਰਵਾਉਣ ਲਈ ਕਾਫ਼ੀ ਸਮਾਂ ਉਡੀਕ ਕਰਨੀ ਪੈਂਦੀ ਹੈ ਅਤੇ ਲਾਈਨ ਵਿਚ ਖੜਣ ਲਈ ਲੋੜੀਂਦੀ ਜਗਾਂ ਵੀ ਨਹੀਂ ਮਿਲਦੀ ਨਾ ਹੀ ਖਪਤਕਾਰਾਂ, ਸੀਨੀਅਰ ਸਿਟੀਜਨ ਦੇ ਬੈਠਣ ਲਈ ਕੋਈ ਇੰਤਰਾਜ ਹੈ। ਇਸ ਤੋਂ ਉਪਰੰਤ ਐਡਰੈਸ ਵਗੈਰਾ ਲਿਖਣ ਲਈ ਕੋਈ ਕਾਉਂਟਰ ਵੀ ਵਿਭਾਗ ਵੱਲੋਂ ਨਹੀਂ ਲਗਾਇਆ ਗਿਆ। ਜਗ੍ਹਾ ਘੱਟ ਹੋਣ ਕਾਰਨ ਜਦੋਂ ਖਪਤਕਾਰਾਂ ਦੀ ਗਿਣਤੀ ਵਧ ਜਾਂਦੀ ਹੈ ਤਾਂ ਉਨ੍ਹਾਂ ਨੂੰ ਕਾਫ਼ੀ ਪ੍ਰੇਸ਼ਾਨੀ ਹੁੰਦੀ ਹੈ। ਖਪਤਕਾਰਾਂ ਨੂੰ ਅਟੈਂਡ ਕਰਨ ਲਈ ਲੱਗੇ ਕਾਉਂਟਰ ਦੀ ਉਚਾਈ ਕਾਫ਼ੀ ਜਿਆਦਾ ਹੈ। ਪਾਰਕਿੰਗ ਲਈ ਵੀ ਕੋਈ ਜਗ੍ਹਾ ਨਹੀਂ ਹੈ। ਡਾਕਖਾਨਾ ਮੁੱਖ ਸੜਕ ਤੇ ਨਾ ਹੋਣ ਕਾਰਨ ਰੈਡ ਕਰਾਸ ਕੰਪਲੈਕਸ ਵਿਚ ਹੈ। ਪਾਰਕਿੰਗ ਲਈ ਕਰਨ ਸਮੇਂ ਠੇਕੇਦਾਰ ਖਪਤਕਾਰਾਂ ਤੋਂ ਪੈਸੇ ਵਸੂਲ ਕਰਦਾ ਹੈ। ਜਦੋਂ ਕਿ ਰੈਡ ਕਰਾਸ ਨਾਲ ਕਿਰਾਏ ਦੇ ਇਕਰਾਰਨਾਮੇ ਵਿਚ ਪਾਰਕਿੰਗ ਲਈ ਜਗ੍ਹਾ ਦੇਣ ਦੀ ਸ਼ਰਤ ਰੱਖੀ ਗਈ ਸੀ। ਇਸ ਤੋਂ ਪਹਿਲਾਂ ਡਾਕਘਰ ਨਗਰ ਕੌਂਸਲ ਦੀ ਜਗ੍ਹਾ ਵਿਚ ਲੀਜ ਤੇ 2 ਨਵੰਬਰ 1902 ਨੂੰ ਹੋਂਦ ਵਿਚ ਆਇਆ ਸੀ। ਪਰ ਉਹ ਇਮਾਰਤ ਕਾਫ਼ੀ ਪੁਰਾਣੀ ਅਤੇ ਅਸੁਰੱਖਿਅਤ ਹੋਣ ਕਾਰਨ ਖਾਲੀ ਕਰਕੇ ਰੈਡ ਕਰਾਸ ਦੀ ਬਿਲਡਿੰਗ ਵਿਚ ਸਿਫ਼ਟ ਕੀਤਾ ਅਗਾ। ਕਿਰਾਏ ਤੇ ਲੈਣ ਲਈ ਟੈਂਡਰ ਮੰਗੇ ਸਨ। ਇਸ ਮੰਤਵ ਲਈ ਬੀ.ਐਸ.ਐਨ.ਐਲ. ਨੇ ਆਪਣੇ ਖਾਲੀ ਪਏ ਦਫ਼ਤਰ ਦਾ ਟੈਂਡਰ ਭਰਿਆ ਸੀ। ਪਰ ਡਾਕ ਵਿਭਾਗ ਨੂੰ ਇਹ ਰਾਸ ਨਹੀਂ ਆਇਆ। ਨੈਸ਼ਨਲ ਕੰਜਿਊਮਰ ਅਵੇਰਸਨੈਸ ਗਰੁੱਪ ਦੇ ਜ਼ਿਲਾ ਪ੍ਰਧਾਨ ਸ਼ਾਮ ਲਾਲ ਗੋਇਲ ਨੇ ਡਾਕ ਵਿਭਾਗ ਮੰਤਰੀ ਸ੍ਰੀ ਅਸ਼ਵਨੀ ਵੈਸ਼ਨਵ ਨੂੰ ਲਿਖ ਕੇ ਮੰਗ ਕੀਤੀ ਹੈ ਕਿ ਦੂਜੇ ਵਿਭਾਗਾਂ ਦੀ ਤਰ੍ਹਾਂ ਡਾਕ ਵਿਭਾਗ ਨੂੰ ਵੀ ਅਪਗਰੇੇਡ ਕੀਤਾ ਜਾਵੇ ਅਤੇ ਮੁੱਖ ਡਾਕਘਰ ਲਈ ਨਵੀਂ ਇਮਾਰਤ ਤਿਆਰ ਕਰਵਾਈ ਜਾਵੇ। ਇਸ ਮੌਕੇ ਗੋਬਿੰਦ ਸਿੰਘ ਦਾਬੜਾ, ਬਲਦੇਵ ਸਿੰਘ ਬੇਦੀ, ਜਸਵੰਤ ਸਿੰਘ ਬਰਾੜ, ਗੁਰਜੰਟ ਸਿੰਘ ਬਰਾੜ, ਸੁਭਾਸ਼ ਚਗਤੀ, ਬੂਟਾ ਰਾਮ, ਕਾਲਾ ਸਿੰਘ ਬੇਦੀ, ਭੰਵਰ ਲਾਲਸ਼ਰਮ, ਬਲਜੀਤ ਸਿੰਘ ਆਦਿ ਮੌਜੂਦ ਸਨ।