PMSMA // ਸਿਹਤ ਪੱਖੋਂ ਤੰਦਰੁਸਤ ਮਾਂ ਹੀ ਦੇ ਸਕਦੀ ਹੈ ਸਿਹਤਮੰਦ ਬੱਚੇ ਨੂੰ ਜਨਮ: ਡਾ. ਲਖਬੀਰ ਕੌਰ

BTTNEWS
0

ਸ੍ਰੀ ਮੁਕਤਸਰ ਸਾਹਿਬ, 09 ਸਤੰਬਰ (BTTNEWS)-  ਮਾਂ ਦੀ ਸਿਹਤ ਜੇਕਰ ਤੰਦਰੁਸਤ ਹੋਵੇਗੀ ਤਾਂ ਹੀ ਉਸ ਦਾ ਬੱਚਾ ਸਿਹਤ ਪੱਖੋਂ ਨਿਰੋਗ ਅਤੇ ਸਿਹਤਮੰਦ ਹੋਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਾ. ਕੁਲਤਾਰ ਸਿੰਘ ਨੇ ਸੀ.ਐਚ.ਸੀ ਚੱਕ ਸ਼ੇਰੇ ਵਾਲਾ ਵਿਖੇ ਅੱਜ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਗਰਭਵਤੀ ਮਹਿਲਾਵਾਂ ਨੂੰ ਸੁਰੱਖਿਅਤ ਜਣੇਪੇ ਤੇ ਤੰਦਰੁਸਤ ਰਹਿਣ ਦੇ ਨੁਕਤੇ ਸਾਂਝੇ ਕਰਦਿਆਂ ਕੀਤਾ।

ਉਹਨਾਂ ਨੇ ਕਿਹਾ ਕਿ ਗਰਭਵਤੀ ਔਰਤ ਨੂੰ ਬੱਚੇ ਦੀ ਤੰਦਰੁਸਤੀ ਲਈ ਜਿਥੇ ਆਪਣੀ ਸਿਹਤ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ, ਉਥੇ ਬੱਚੇ ਦੇ ਜਨਮ ਤੋਂ ਛੇ ਮਹੀਨੇ ਤੱਕ ਆਪਣੇ ਦੁੱਧ ਨਾਲ ਪਾਲਣ ਕਰਨਾ ਚਾਹੀਦਾ ਹੈ, ਜੋ ਬੱਚੇ ਲਈ ਅੰਮ੍ਰਿਤ ਵਾਂਗ ਸਾਬਤ ਹੁੰਦਾ ਹੈ।
ਇਸ ਮੌਕੇ ਇਸ ਮੌਕੇ ਡਾ. ਲਖਬੀਰ ਕੌਰ ਨੇ ਕਿਹਾ ਕਿ ਗਰਭਵਤੀ ਮਹਿਲਾਵਾਂ ਲਈ ਸਿਹਤ ਵਿਭਾਗ ਵਲੋ ਜੇ ਐਸ ਐਸ ਕੇ, ਜੇ ਐਸ ਵਾਈ, ਸੁਮਨ ਸਮੇਤ ਕਈ ਸਿਹਤ ਪੱਖੀ ਸਕੀਮਾਂ ਚਲਾਈਆਂ ਗਈਆਂ ਹਨ, ਜਿਸ ਤਹਿਤ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਇਲਾਜ ਤੇ ਜਣੇਪੇ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਜਨਮ ਤੋਂ ਲੈ ਕੇ ਛੇ ਮਹੀਨੇ ਤੱਕ ਮਾਂ ਦਾ ਦੁੱਧ ਹੀ ਬੱਚੇ ਲਈ ਮੁਕੰਮਲ ਖੁਰਾਕ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰੀ ਸਹੂਲਤਾਂ ਦਾ ਵੱਧ ਤੋਂ ਵੱਧ ਲਾਹਾ ਲੈ ਕੇ ਸਿਹਤਮੰਦ ਸਮਾਜ ਦੀ ਸਿਰਜਨਾ ਵਿਚ ਆਪਣਾ ਯੋਗਦਾਨ ਪਾਉਣ। ਉਹਨਾਂ ਨੇ ਦੱਸਿਆ ਕਿ ਜਿਥੇ ਇਕ ਤੋਂ ਦੂਸਰੇ ਬੱਚੇ ਦੀ ਪਲਾਨਿੰਗ ਵਿਚ 3 ਸਾਲ ਦਾ ਫਰਕ ਹੋਣਾ ਚਾਹੀਦਾ ਹੈ, ਉਥੇ ਔਰਤ ਨੂੰ 20 ਤੋਂ 35 ਸਾਲ ਤੱਕ ਦੀ ਉਮਰ ਵਿੱਚ ਹੀ ਗਰਭ ਧਾਰਨ ਕਰਨਾ ਚਾਹੀਦਾ ਹੈ, ਜੋ ਬੱਚੇ ਤੇ ਮਾਂ ਲਈ ਸਹੀ ਸਿੱਧ ਹੁੰਦਾ ਹੈ। ਬੀ.ਈ.ਈ ਮਨਬੀਰ ਸਿੰਘ ਨੇ ਦੱਸਿਆ ਕਿ ਪੌਸ਼ਣ ਮਾਹ ਦੇ ਤਹਿਤ ਲੌਕਾਂ ਖਾਸਤੌਰ ਤੇ ਹਰ ਉਮਰ ਦੀਆਂ ਔਰਤਾਂ ਨੂੰ ਚੰਗੀ ਖੁਰਾਕ ਬਾਰੇ ਜਾਗਰੂਕ ਕਰਣ ਲਈ ਪ੍ਰਚਾਰ ਗਤੀਵਿਧੀਆਂ ਕੀਤੀ ਜਾ ਰਹੀਆਂ ਹਨ। ਇਸ ਮੌਕੇ ਏ.ਐਨ.ਐਮ ਅਮਨਦੀਪ ਕੌਰ, ਮ.ਪ.ਹ.ਵ (ਮੇਲ) ਮਨਜੀਤ ਸਿੰਘ, ਆਸ਼ਾ ਵਰਕਰ ਅਤੇ ਗਰਭਵਤੀ ਔਰਤਾਂ ਮੌਜੂਦ ਸਨ। 

ਸਿਹਤ ਪੱਖੋਂ ਤੰਦਰੁਸਤ ਮਾਂ ਹੀ ਦੇ ਸਕਦੀ ਹੈ ਸਿਹਤਮੰਦ ਬੱਚੇ ਨੂੰ ਜਨਮ: ਡਾ. ਲਖਬੀਰ ਕੌਰ


Post a Comment

0Comments

Post a Comment (0)