ਹਲਕਾ ਲੰਬੀ ਦੇ ਪਿੰਡ ਖੇਮਾਖੇੜਾ ਵਿਖੇ ਪੁਰਾਣੀ ਰੰਜਸ਼ ਦੇ ਕਾਰਣ, ਤੇਜ ਧਾਰ ਹੱਥਿਆਰਾ ਨਾਲ ਪਿੰਡ ਦੇ ਰਹਿਣ ਵਾਲੇ ਪਿਉ ਪੁੱਤਰ ਨੇ ਕੀਤਾ ਕਤਲ
ਪੁਲਿਸ ਵਲੋਂ ਇਨਾਂ ਦੋਵੇ ਪਿਉ ਪੁੱਤਰ ਤੇ 302 ਦਾ ਮਾਮਲਾ ਦਰਜ ਕਰਕੇ ਕੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ
ਅੱਜ ਸਵੇਰ ਪਿੰਡ ਖੇਮਾਖੇੜਾ ਵਿਖੇ ਪਿੰਡ ਦੇ ਰਹਿਣ ਵਾਲੇ ਬਲਜੀਤ ਸਿੰਘ ਦਾ ਗੁਰੂਦੁਆਰਾ ਸਾਹਿਬ ਜਾਂਦੇ ਵਕਤ ਕਿਸੇ ਨੇ ਤੇਜ ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਇਹ ਦੀ ਸੁਚਨਾ ਮਿਲਦੇ ਹੀ ਪੁਲਿਸ ਚੋਕੀ ਭਾਈਕਾ ਕੇਰਾ ਦੀ ਪੁਲਿਸ ਮੌਕੇ ਤੇ ਪੁੱਜੀ, ਪੁਲਿਸ ਨੇ ਅਲੱਗ ਅਲੱਗ ਐਗਲਾ ਤੋਂ ਜਾਂਚ ਕੀਤੀ ਤਾ ਪਤਾ ਲੱਗਿਆ ਕਿ ਪਿੰਡ ਦੇ ਹੀ ਰਹਿਣ ਵਾਲੇ ਕੁਝ ਲੋਕਾਂ ਨੇ ਪੁਰਾਣੀ ਰੰਜਸ਼ ਦੇ ਕਾਰਣ ਕਤਲ ਕੀਤਾ ਹੈ।