ਦਾਣਾ ਮੰਡੀ ’ਚ ਕਰਵਾਇਆ ਸ੍ਰੀ ਬਾਲਾ ਜੀ ਸਪੋਰਟਸ ਕਲੱਬ ਵੱਲੋਂ ਤਿੰਨ ਰੋਜ਼ਾ ਕ੍ਰਿਕਟ ਟੂਰਨਾਮੈਂਟ
ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (BTTNEWS)- ਸਥਾਨਕ ਨਵੀਂ ਦਾਣਾ ਮੰਡੀ ਵਿਖੇ ਸ੍ਰੀ ਬਾਲਾ ਜੀ ਸਪੋਰਟਸ ਕਲੱਬ ਵੱਲੋਂ ਤਿੰਨ ਰੋਜ਼ਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਅ। ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਵਿੱਚ ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਮੁੱਖ ਮਹਿਮਾਨ ਵਜੋਂ ਪਹੁੰਚੇ। ਇਸ ਦੌਰਾਨ ਨੌਜਵਾਨਾਂ ਨੇ ਵੱਡੀ ਗਿਣਤੀ ’ਚ ਟੂਰਨਾਮੈਂਟ ’ਚ ਭਾਗ ਲਿਆ।
ਇਸ ਮੌਕੇ ਬੋਲਦਿਆਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਆਖਿਆ ਕਿ ਅੱਜ ਦੀ ਹਲਾਤਾਂ ਮੁਤਾਬਿਕ ਅਜਿਹੇ ਟੂਰਨਾਮੈਂਟ ਬੇਹੱਦ ਹੀ ਜਰੂਰੀ ਹਨ ਕਿਊਂਕਿ ਨਸ਼ੇ ’ਚ ਗਲਤਾਨ ਹੋ ਰਹੀ ਨੌਜਵਾਨੀ ਨੂੰ ਬਚਾਉਣ ਲਈ ਇਹ ਮੀਲ ਪੱਥਰ ਸਾਬਤ ਹੁੰਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਨਾਲ ਪੜਾਈ ’ਚ ਵੀ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਕਿਉਂਕਿ ਜਿੱਥੇ ਖੇਡਾਂ ਨਾਲ ਸਰੀਰਿਕ ਵਿਕਾਸ ਹੁੰਦਾ ਹੈ ਉੱਥੇ ਪੜਾਈ ਦੇ ਨਾਲ ਮਾਨਸਿਕ ਵਿਕਾਸ ਹੁੰਦਾ ਹੈ। ਉਨ੍ਹਾਂ ਆਪਣੇ ਵੱਲੋਂ ਪਹਿਲੀ ਪੁਜ਼ੀਸਨ ਹਾਸਲ ਕਰਨ ਵਾਲੀ ਟੀਮ ਨੂੰ 15000/- ਰੁਪਏ ਨਗਦ ਰਾਸ਼ੀ ਦੇ ਕੇ ਸਨਮਾਨ ਕੀਤਾ ਗਿਆ। ਟੂਰਨਾਮੈਂਟ ਦੌਰਾਨ ਐਨ.ਐਸ ਕਲੱਬ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਸ੍ਰੀ ਬਾਲਾ ਜੀ ਸਪੋਰਟਸ ਕਲੱਬ ਨੇ ਦੂਜਾ ਸਥਾਨ ਹਾਸਲ ਕੀਤਾ। ਵਿਧਾਇਕ ਕਾਕਾ ਬਰਾੜ ਵੱਲੋਂ ਜਿੱਤਣ ਵਾਲੀਆਂ ਟੀਮਾਂ ਦਾ ਸਨਮਾਨ ਕੀਤਾ। ਇਸ ਮੌਕੇ ਕਲੱਬ ਦੇ ਮੈਂਬਰਾਂ ਵੱਲੋਂ ਵਿਧਾਇਕ ਕਾਕਾ ਬਰਾੜ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਾਰਕਿਟ ਕਮੇਟੀ ਦੇ ਚੇਅਰਮੈਨ ਸੁਰਜੀਤ ਸਿੰਘ ਸੰਧੂ, ਕੱਚਾ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਕਾਕਾ ਉੜਾਂਗ, ਵਾਈਸ ਪ੍ਰਧਾਨ ਰਾਜੀਵ ਕਾਕਾ ਗਾਂਧੀ, ਪੈਸਟੀਸਾਈਡ ਯੂਨੀਅਨ ਦੇ ਪ੍ਰਧਾਨ ਅਜਵਿੰਦਰ ਸਿੰਘ ਰਾਜੂ ਪੂਣੀਆ, ਸੁਮਿਤ ਗਰਗ, ਜਤਿੰਦਰ ਮਹੰਤ, ਸਨੀ ਰਾਠ, ਦਿਨੇਸ਼ ਰਾਜਪੁਰੋਹਿਤ, ਡਾ. ਕਾਲਾ ਗੋਨਿਆਣਾ ਤੋਂ ਇਲਾਵਾ ਵਿੱਕੀ ਡਾਬਲਾ, ਪ੍ਰਿੰਸ ਕੁਮਾਰ, ਆਕਾਸ਼ ਕਰਾੜ, ਹਨੀ ਬੋਸ, ਸ਼ਨੀ ਖੰਨਾ, ਰਿਸ਼ਵ ਬੋਸ, ਵਿਕਾਸ ਇੰਦੌਰਾ, ਅਭੀ ਡਾਬਲਾ, ਸੰਜੈ ਸੋਹਲੀਆ, ਸੌਰਵ ਨਾਗਰ, ਸਾਜਨ ਇੰਦੌਰਾ, ਰਮਨ ਕਠੇਰੀਆ ਆਦਿ ਹਾਜ਼ਰ ਸਨ।