ਨਰਸਿੰਗ ਦੀਆਂ ਵਿਦਿਆਰਥਣਾਂ ਤੇ ਪੁਲਿਸ ਤਸ਼ੱਸਦ ਦੀ ਕੀਤੀ ਨਿੰਦਾ

BTTNEWS
0

SAD ਇਸਤਰੀ ਵਿੰਗ ਨੇ ਇਸ ਘਟਨਾ ਦਾ ਸਖਤ ਨੋਟਿਸ ਲਿਆ ਹੈ 'ਤੇ ਅਸੀ ਪੀੜਤ ਵਿਦਿਆਰਥਣਾਂ ਦੇ ਨਾਲ ਖੜੇ ਹਾ: ਹਰਗੋਬਿੰਦ ਕੌਰ

 ਸ੍ਰੀ ਮੁਕਤਸਰ ਸਾਹਿਬ , 19 ਸਤੰਬਰ (ਸੁਖਪਾਲ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਦੇਸ਼ ਭਗਤ ਯੂਨੀਵਰਸਿਟੀ ਅਮਲੋਹ ਦੇ ਪ੍ਰਬੰਧਕਾਂ ਵੱਲੋਂ ਬੀ ਐੱਸ ਸੀ ਨਰਸਿੰਗ ਦੀਆਂ ਵਿਦਿਆਰਥਣਾਂ ਦੇ ਕੈਰੀਅਰ ਨਾਲ ਖਿਲਵਾੜ ਕਰਨ ਤੇ ਫਿਰ ਉਨ੍ਹਾਂ ਉੱਤੇ ਪੁਲਿਸ ਤਸ਼ੱਦਦ ਕਰਵਾਉਣ ਦੀ ਜ਼ੋਰਦਾਰ ਨਿੰਦਾ ਕੀਤੀ ਹੈ । ਉਹਨਾਂ ਕਿਹਾ ਕਿ ਇਸਤਰੀ ਵਿੰਗ ਨੇ ਇਸ ਘਟਨਾ ਦਾ ਸਖਤ ਨੋਟਿਸ ਲਿਆ ਹੈ ਤੇ ਕਿਹਾ ਹੈ ਤੇ ਉਹ ਪੀੜਤ ਵਿਦਿਆਰਥਣਾਂ ਦੇ ਨਾਲ ਖੜੇ ਹਨ । ਉਹਨਾਂ ਕਿਹਾ ਕਿ ਵਿਦਿਆਰਥਣਾਂ ਨੂੰ ਬਣਦਾ ਇਨਸਾਫ਼ ਦਿਵਾਇਆ ਜਾਵੇਗਾ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾਵੇਗੀ । ਹਰਗੋਬਿੰਦ ਕੌਰ ਨੇ ਇਹ ਵੀ ਕਿਹਾ ਕਿ ਇਕ ਪਾਸੇ ਤਾਂ ਔਰਤਾਂ ਦੇ ਮਾਣ ਸਤਿਕਾਰ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਤੇ ਦੂਜੇ ਪਾਸੇ ਔਰਤਾਂ ਤੇ ਪੁਲਿਸ ਦੀਆਂ ਡਾਂਗਾਂ ਵਰਾਈਆ ਜਾ ਰਹੀਆਂ ਹਨ ਜੋ ਬੇਹੱਦ ਮਾੜੀ ਗੱਲ ਹੈ ।

ਨਰਸਿੰਗ ਦੀਆਂ ਵਿਦਿਆਰਥਣਾਂ ਤੇ ਪੁਲਿਸ ਤਸ਼ੱਸਦ ਦੀ ਕੀਤੀ ਨਿੰਦਾ


Post a Comment

0Comments

Post a Comment (0)