ਸਵ. ਨਰਿੰਦਰ ਕੌਰ ਨਮਿਤ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ ਆਉਂਦੇ 13 ਸਤੰਬਰ ਨੂੰ

BTTNEWS
0

ਮਿਸ਼ਨ ਆਗੂਆਂ ਨੇ ਹਰਬੰਸ ਪਟਵਾਰੀ ਨਾਲ ਦੁੱਖ ਸਾਂਝਾ ਕੀਤਾ

ਸ੍ਰੀ ਮੁਕਤਸਰ ਸਾਹਿਬ : 11 ਸਤੰਬਰ (BTTNEWS)- ਇਲਾਕੇ ਦੇ ਸਿਰਕੱਢ ਪਰਿਵਾਰ ਦੇ ਸੇਵਾ ਮੁਕਤ ਪਟਵਾਰੀ ਹਰਬੰਸ ਸਿੰਘ ਦੀ ਧਰਮ ਪਤਨੀ ਨਰਿੰਦਰ ਕੌਰ (62) ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਹ ਆਪਣੇ ਪਿਛੇ ਪਤੀ ਦੋ ਸ਼ਾਦੀ ਸ਼ੁਦਾ ਬੇਟੇ ਰਾਜਦੀਪ ਸਿੰਘ ਤੇ ਮਨਦੀਪ ਸਿੰਘ ਛੱਡ ਗਏ ਹਨ। ਦੋਹਾਂ ਬੇਟਿਆਂ ਦਾ ਅੱਛਾ ਖਾਸਾ ਬਿਜਨੈੱਸ ਹੈ। ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਅਤੇ ਪ੍ਰਮੁੱਖ ਵਿਅਕਤੀਆਂ ਵੱਲੋਂ ਪਟਵਾਰੀ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਗਿਆ ਹੈ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ, ਚੇਅਰਮੈਨ ਇੰਜ. ਅਸ਼ੋਕ ਕੁਮਾਰ ਭਾਰਤੀ, ਮੁੱਖ ਸਲਾਹਕਾਰ ਜਗਦੀਸ਼ ਚੰਦਰ ਧਵਾਲ, ਸੀਨੀਅਰ ਮੀਤ ਪ੍ਰਧਾਨ ਨਿਰੰਜਣ ਸਿੰਘ ਰੱਖਰਾ ਅਤੇ ਮੀਤ ਪ੍ਰਧਾਨ ਡਾ. ਸੁਰਿੰਦਰ ਗਿਰਧਰ ਨੇ ਹਰਬੰਸ ਸਿੰਘ ਪਟਵਾਰੀ ਦੇ ਗ੍ਰਹਿ ਵਿਖੇ ਜਾ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਪਟਵਾਰੀ ਦੇ ਵੱਡੇ ਭਰਾ ਹਰਦੀਪ ਸਿੰਘ ਤੱਬੀ ਸਮੇਤ ਰਮਨਦੀਪ ਸਿੰਘ ਅਤੇ ਹਰਪ੍ਰੀਤ ਸਿੰਘ (ਦੋਵੇਂ ਭਤੀਜੇ) ਨਿਰਮਲ ਸਿੰਘ ਅਤੇ ਨੌ ਨਿਹਾਲ ਸਿੰਘ ਆਦਿ ਮੌਜੂਦ ਸਨ। ਸਵ. ਨਰਿੰਦਰ ਕੌਰ ਨਮਿਤ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ ਆਉਂਦੇ 13 ਸਤੰਬਰ ਬੁੱਧਵਾਰ ਨੂੰ ਸਥਾਨਕ ਬਠਿੰਡ ਰੋਡ ਸਥਿਤ ਸ਼ਾਂਤੀ ਭਵਨ ਵਿਖੇ ਦੁਪਹਿਰ ਦੇ 12:00 ਤੋਂ 1:00 ਵਜੇ ਤੱਕ ਪਵੇਗਾ। 

ਸਵ. ਨਰਿੰਦਰ ਕੌਰ ਨਮਿਤ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ ਆਉਂਦੇ 13 ਸਤੰਬਰ ਨੂੰ
ਪ੍ਰਧਾਨ ਢੋਸੀਵਾਲ ਤੇ ਦੂਸਰੇ ਮੈਂਬਰ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ।   


Post a Comment

0Comments

Post a Comment (0)