ਸ੍ਰੀ ਮੁਕਤਸਰ ਸਾਹਿਬ, 29 ਸਤੰਬਰ (BTTNEWS)- ਅੱਜ ਪੰਜਾਬ ਸਟੂਡੈਂਟਸ ਯੂਨੀਅਨ ਇਕਾਈ ਸਰਕਾਰੀ ਕਾਲਜ ਵੱਲੋ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਸਮਰਪਿਤ ਵਿਚਾਰ ਚਰਚਾ ਕਰਵਾਈ ਗਈ ਅਤੇ ਓਨਾ ਦੀ ਵਿਚਾਰਧਾਰਾ ਤੇ ਅੱਜ ਦੇ ਸਮੇਂ ਚੱਲ ਦੇਸ਼ ਭਰ ਵਿੱਚ ਚੱਲ ਰਹੀਆਂ ਲੋਕ ਲਹਿਰਾਂ ਦੀ ਚਾਰਟ ਪ੍ਰਦਰਸ਼ਨੀ ਲਗਾਈ ਗਈ।
ਜਾਣਕਾਰੀ ਦਿੰਦੇ ਹੋਏ ਜਿਲ੍ਹਾ ਕੋ ਕਨਵੀਨਰ ਨੌਨਿਹਾਲ ਸਿੰਘ ਅਤੇ ਜਿਲ੍ਹਾ ਆਗੂ ਮਮਤਾ ਅਜ਼ਾਦ ਨੇ ਕਿਹਾ ਕਿ ਅੱਜ ਦੇ ਸਮੇਂ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਸ਼ਹੀਦ ਭਗਤ ਭਗਤ ਸਿੰਘ ਦੀ ਅਸਲ ਵਿਚਾਰਧਾਰਾ ਨਾਲ ਜੁੜਨ ਦੀ ਬਹੁਤ ਜ਼ਰੂਰਤ ਹੈ। ਅੱਜ ਕਿਤਾਬਾਂ ਵਿੱਚੋ ਸਿਲੇਬਸ ਨਾਲ ਸ਼ੇੜਸ਼ਾਕਰਕੇ ਭਗਤ ਸਿੰਘ ਦੀ ਲੜਾਈ ਨੂੰ ਸਿਰਫ ਅੰਗਰੇਜਾਂ ਖ਼ਿਲਾਫ਼ ਸੀਮਤ ਕਰ ਦਿੱਤਾ ਹੈ ਜਦਕਿ ਸ਼ਹੀਦ ਭਗਤ ਸਿੰਘ ਦੀ ਅਸਲ ਲੜਾਈ ਸਾਮਰਾਜਵਾਦ ਖ਼ਿਲਾਫ਼ ਸੀ। ਅੱਜ ਵੀ ਵਿਦੇਸ਼ੀ ਕੰਪਨੀਆਂ ਉਸੇ ਤਰ੍ਹਾਂ ਹੀ ਆਮ ਲੋਕਾਂ ਦੀ ਲੁੱਟਮਾਰ ਕਰ ਰਹੀਆਂ ਹਨ। ਜਿਸ ਤਰ੍ਹਾਂ ਅੱਜ ਨਸ਼ਾ ਤੇਜੀ ਨਾਲ ਵਦ ਰਿਹਾ ਅਤੇ ਨੌਜਵਾਨਾਂ ਕੋਲ ਵਿਦੇਸ਼ ਤੋਂ ਸਿਵਾ ਹੋਰ ਕੋਈ ਰਾਹ ਬਾਕੀ ਨਹੀਂ ਰਹਿ ਗਿਆ ਹੈ ਅਤੇ ਸਾਡੀ ਸਿੱਖਿਆ ਵਿੱਚ ਵੀ ਸਰਕਾਰਾਂ ਦੀ ਸਿੱਧੀ ਦਖ਼ਲਅੰਦਾਜ਼ੀ ਹੋ ਰਹੀ ਹੈ ਤਾਂ ਭਗਤ ਸਿੰਘ ਦੀ ਵਿਚਾਰਧਾਰਾ ਹੇਠ ਨੌਜਵਾਨਾਂ ਅਤੇ ਵਿਦਿਆਰਥੀਆਂ ਦਾ ਇਕੱਠੇ ਹੋ ਕੇ ਸੰਘਰਸ਼ ਕਰਨਾ ਬਹੁਤ ਜ਼ਰੂਰੀ ਹੈ ।ਓਨਾ ਕਿਹਾ ਕਿ ਭਾਰਤੀ ਹਕੂਮਤ ਹਰ ਵਾਰ ਲੋਕਾਂ ਦੀ ਆਵਾਜ਼ ਦਬਾਉਂਦੀ ਆ ਰਹੀ ਹੈ। ਪਰ ਇਸ ਸਮੇਂ ਉਹ ਲੋਕ ਵੀ ਹਲੇ ਜਿਉਂਦੇ ਨੇ ਜੌ ਸਾਡੇ ਸ਼ਹੀਦਾ ਦੀ ਵਿਰਾਸਤ ਨੂੰ ਸੰਭਾਲਦੇ ਹੋਏ ਅੱਜ ਵੀ ਓਨਾ ਦੇ ਸੁਪਨਿਆਂ ਦਾ ਦੇਸ਼ ਲਿਆਉਣ ਲਈ ਕਾਰਪੋਰੇਟ ਕੰਪਨੀਆਂ ਦੀ ਦਲਾਲ ਬਣੀ ਹੋਈ ਭਾਰਤੀ ਹਕੂਮਤ ਵਿਰੁੱਧ ਸਮਹਰਸ਼ ਕਰ ਰਹੇ ਹਨ ।
ਕਾਲਜ ਕਮੇਟੀ ਪ੍ਰਧਾਨ ਲਵਪ੍ਰੀਤ ਕੌਰ ਨੇ ਆਏ ਹੋਏ ਵਿਦਿਆਰਥੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਸ਼ਹੀਦ ਭਗਤ ਸਿੰਘ ਓਨਾ ਲੋਕਾਂ ਦੀ ਕਤਾਰ ਵਿੱਚੋ ਹਨ ਜਿਹੜੇ ਲੋਕ ਕਲਮ ਅਤੇ ਆਪਣੇ ਵਿਚਾਰਾਂ ਦੀ ਤਾਕਤ ਨਾਲ ਸੱਤਾ ਨੂੰ ਵੰਗਾਰਦੇ ਹਨ। ਇਹੋ ਜਿਹੇ ਮਹਾਨ ਸ਼ਹੀਦਾਂ ਨੂੰ ਸਿਰਫ਼ ਫੁੱਲ ਭੇਂਟ ਕਰਕੇ ਸਰਧਾਂਜਲੀ ਦੇਣਾ ਓਨਾ ਦੇ ਵਿਸ਼ਵਾਸ ਅਤੇ ਵਿਚਾਰਧਾਰਾ ਦਾ ਮਖੌਲ ਉਡਾਉਣਾ ਹੈ। ਸ਼ਹੀਦ ਭਗਤ ਸਿੰਘ ਨੂੰ ਪੜ੍ਹਕੇ ਅਤੇ ਲੋਕਾਂ ਦੇ ਬਿਹਤਰ ਜੀਵਨ ਲਈ ਸ਼ੁਰੂ ਕੀਤੇ ਹੋਏ ਸੰਘਰਸ਼ ਨੂੰ ਸਿਰੇ ਚਾੜ੍ਹਨਾ ਹੀ ਸ਼ਹੀਦ-ਏ- ਆਜ਼ਮ ਸਰਦਾਰ ਭਗਤ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਸਮੇਂ ਵਿਦਿਆਰਥੀ ਆਗੂ ਅਜੇਪਾਲ ਸਿੰਘ, ਗੁਰਪ੍ਰੀਤ ਸਿੰਘ, ਵੰਸ਼ ਤਮੋਲੀ, ਕਿਰਨਦੀਪ ਕੌਰ, ਮਾਇਆ ਰਾਣੀ ਅਤੇ ਕਾਲਜ ਦੇ ਸਮੂਹ ਵਿਦਿਆਰਥੀ ਸ਼ਾਮਿਲ ਸਨ।