ਸ੍ਰੀ ਮੁਕਤਸਰ ਸਾਹਿਬ, 08 ਸਤੰਬਰ (ਸੁਖਪਾਲ ਸਿੰਘ ਢਿੱਲੋਂ)- ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦੇ ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਵੱਲੋਂ ਪੂਰੇ ਪੰਜਾਬ ਵਿੱਚ ਪੋਸਟਰ ਮੁਹਿੰਮ ਰਾਹੀਂ ਮਾਣਯੋਗ ਮੁੱਖ ਮੰਤਰੀ ਸਾਹਿਬ ਤੋਂ ਮੀਟਿੰਗ ਦੀ ਮੰਗ ਕੀਤੀ ਗਈ, ਮਾਨ ਸਰਕਾਰ ਵੱਲੋਂ ਬਾਰ ਬਾਰ ਮੀਟਿੰਗ ਦੀ ਮੰਗ ਕਰਨ ਦੇ ਬਾਵਜੂਦ ਵੀ ਸਮਾਂ ਨਾ ਦਿੱਤਾ ਗਿਆ ਇਸ ਸੰਬੰਧ ਵਿਚ 14 ਅਗਸਤ ਨੂੰ ਰੋਸ ਰੈਲੀ ਵੀ ਕੀਤੀ ਗਈ ਸੀ ਪਰ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਗਿਆ। ਇਸ ਲਈ ਪੋਸਟਰ ਮੁਹਿੰਮ ਰਾਹੀਂ ਗਲੀ ਮੁਹੱਲੇ ਚੋਂਕਾਂ ਵਿੱਚ ਪੋਸਟਰ ਲਗਾ ਕੇ ਸਰਕਾਰ ਤੋਂ ਮੀਟਿੰਗ ਦੇ ਸਮੇਂ ਦੀ ਮੰਗ ਕਰਦੇ ਹਾਂ ਤਾਂ ਜੋ ਸੁੱਤੀ ਸਰਕਾਰ ਨੂੰ ਜਗਾ ਕੇ ਆਪਣੀਆਂ ਮੰਗਾਂ ਅਤੇ ਮੁਸ਼ਕਲਾਂ ਬਾਰੇ ਦੱਸ ਸਕੀਏ। ਮੁੱਖ ਮੰਤਰੀ ਵੱਲੋਂ ਅੰਮ੍ਰਿਤਸਰ ਫੇਰੀ ਦੌਰਾਨ ਵਰਕਰ ਹੈਲਪਰ ਨੂੰ ਨਿਯੁਕਤੀ ਪੱਤਰ ਦੇਣ ਸਮੇਂ ਇਹ ਗੱਲ ਕਹੀ ਗਈ ਸੀ ਕਿ ਰੋਸ ਰੈਲੀ ਧਰਨਿਆਂ ਤੋਂ ਬਿਨਾਂ ਬੈਠ ਕੇ ਗੱਲ ਕੀਤੀ ਜਾਵੇ, ਸੋ ਸਰਵ ਯੂਨੀਅਨ ਸ਼ਾਂਤਮਈ ਤਰੀਕੇ ਨਾਲ ਪੋਸਟਰ ਮੁਹਿੰਮ ਰਾਹੀਂ ਮੁੱਖ ਮੰਤਰੀ ਸਾਹਿਬ ਤੋਂ ਮੀਟਿੰਗ ਦੀ ਮੰਗ ਕਰਦੀ ਹੈ ਅਤੇ ਆਪ ਸਰਕਾਰ ਵੱਲੋਂ ਸੱਤਾ ਵਿਚ ਆਉਣ ਤੋਂ ਪਹਿਲਾਂ ਮਾਣ ਭਤਾ ਦੁੱਗਣਾ ਕਰਨ ਦਾ ਵਾਧਾ ਕੀਤਾ ਗਿਆ ਸੀ ਜਿਸ ਨੂੰ ਜਲਦ ਤੋਂ ਜਲਦ ਪੂਰਾ ਕਰਨ ਦੀ ਤਾਰੀਕ ਦਸੀ ਜਾਵੇ ਤਾਂ ਕਿ ਵਰਕਰ ਹੈਲਪਰ ਸੜਕਾਂ ਤੇ ਉੱਤਰਨ ਲਈ ਮਜ਼ਬੂਰ ਨਾ ਹੋਣ।