ਸ੍ਰੀ ਮੁਕਤਸਰ ਸਾਹਿਬ, 08 ਸਤੰਬਰ (BTTNNEWS)- ਸੇਵਾ ਮੁਕਤ ਜ਼ਿਲ੍ਹਾ ਖਜ਼ਾਨਾ ਅਫਸਰ ਅਮਨਦੀਪ ਗੁੰਬਰ, ਸੁਭਾਸ਼ ਗੁੰਬਰ ਅਤੇ ਸਿਕੰਦਰ ਗੁੰਬਰ ਦੇ ਮਾਤਾ ਰੇਸ਼ਮਾ ਦੇਵੀ ਗੁੰਬਰ (82) ਦੋ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ। ਉਹ ਆਪਣੇ ਪਿਛੇ ਤਿੰਨ ਸ਼ਾਦੀ ਸ਼ੁਦਾ ਬੇਟੇ ਅਤੇ ਤਿੰਨ ਸ਼ਾਦੀ ਸ਼ੁਦਾ ਬੇਟੀਆਂ ਸਮੇਤ ਪੋਤਰੇ, ਪੋਤਰੀਆਂ, ਦੋਹਤੇ ਅਤੇ ਦੋਹਤੀਆਂ ਦਾ ਭਰਿਆ ਪੂਰਾ ਪਰਿਵਾਰ ਛੱਡ ਗਏ ਹਨ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ, ਚੇਅਰਮੈਨ ਇੰਜ. ਅਸ਼ੋਕ ਕੁਮਾਰ ਭਾਰਤੀ, ਸੀਨੀਅਰ ਮੀਤ ਪ੍ਰਧਾਨ ਨਿਰੰਜਣ ਸਿੰਘ ਰੱਖਰਾ, ਮੀਤ ਪ੍ਰਧਾਨ ਡਾ. ਸੁਰਿੰਦਰ ਗਿਰਧਰ ਅਤੇ ਨਰਿੰਦਰ ਕਾਕਾ ਫੋਟੋ ਗ੍ਰਾਫਰ ਵੀ ਮੌਜੂਦ ਸਨ। ਮਿਸ਼ਨ ਮੈਂਬਰਾਂ ਤੋਂ ਇਲਾਵਾ ਸੇਵਾ ਮੁਕਤ ਡੀ.ਈ.ਓ. ਮਲਕੀਤ ਸਿੰਘ ਖੋਸਾ, ਪ੍ਰਿੰਸੀਪਲ ਸੰਜੀਵ ਝਾਂਬ, ਸ਼ਮਿੰਦਰ ਬੱਤਰਾ, ਜਿਲ੍ਹਾ ਖਜ਼ਾਨਾ ਅਫਸਰ ਅਸ਼ਵਨੀ ਕੁਮਾਰ, ਲਖਵਿੰਦਰ ਸਿੰਘ, ਸਾਹਿਬ ਸਿੰਘ, ਸਤਨਾਮ ਸਿੰਘ ਅਤੇ ਗੁਰਪ੍ਰੀਤ ਸਿੰਘ ਆਦਿ ਵੀ ਮੌਜੂਦ ਸਨ। ਸਵ: ਮਾਤਾ ਰੇਸ਼ਮਾ ਦੇਵੀ ਗੁੰਬਰ ਨਮਿਤ ਸਤਿਸੰਗ ਅਤੇ ਅੰਤਿਮ ਅਰਦਾਸ 09 ਸਤੰਬਰ ਸ਼ਨੀਵਾਰ ਨੂੰ ਦੁਪਹਿਰ 12:00 ਤੋਂ 1:00 ਵਜੇ ਤੱਕ ਸਥਾਨਕ ਬਠਿੰਡਾ ਰੋਡ ਸਥਿਤ ਸ਼ਾਂਤੀ ਭਵਨ ਵਿਖੇ ਹੋਵੇਗੀ।
ਸਾਬਕਾ ਖਜ਼ਾਨਾ ਅਫਸਰ ਨੂੰ ਸਦਮਾ, ਮਾਤਾ ਸਵਰਗਵਾਸ
September 08, 2023
0