ਸ੍ਰੀ ਮੁਕਤਸਰ ਸਾਹਿਬ, 18 ਸਤੰਬਰ (BTTNEWS)- ਪੰਜਾਬ ਨੰਬਰਦਾਰ ਐਸੋਸੀਏਸ਼ਨ (ਗਾਲਿਬ) ਦੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਤਹਿਸੀਲ ਦਫ਼ਤਰ ਮਲੋਟ ਵਿਖੇ ਪਹੁੰਚੇ ਅਤੇ ਨੰਬਰਦਾਰ ਸਾਹਿਬਾਨਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਸਾਰੇ ਨੰਬਰਦਾਰ ਪਹੁੰਚੇ ਅਤੇ ਆਪਣੇ ਵਿਚਾਰ ਸਾਂਝੇ ਕੀਤੇ । ਪੰਜਾਬ ਸਰਕਾਰ ਤੋ ਆਪਣੀਆਂ ਹੱਕੀ ਮੰਗਾਂ ਜਿਵੇਂ ਕਿ ਨੰਬਰਦਾਰੀ ਜੱਦੀ ਪੁਸ਼ਤੀ, ਮਾਨ ਭੱਤਾ 5000 ਰੁਪਏ ਕਰਨਾ, ਟੋਲ ਟੈਕਸ ਮੁਫ਼ਤ ਕਰਨਾ, ਤਹਿਸੀਲਾਂ ਵਿਚ ਨੰਬਰਦਾਰਾ ਦੇ ਬੈਠਣ ਲਈ ਕਮਰੇ ਦੇਣਾ ਮੰਨਵਾਉਣ ਲਈ ਮੰਗ ਕੀਤੀ ਗਈ। ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗਾਲਿਬਤੇ ਹੋਰ ਆਗੂਆਂ ਨੇ ਪੰਜਾਬ ਵਿਚ ਵੱਧ ਰਹੇ ਨਸ਼ੇ ’ਤੇ ਚਿੰਤਾ ਕਰਦੇ ਹੋਏ ਨੰਬਰਦਾਰਾਂ ਨੂੰ ਅਪੀਲ ਕੀਤੀ ਜੋ ਨੌਜਵਾਨ ਜਵਾਨਾਂ ਨਸ਼ੇ ਦੀ ਦਲਦਲ ਵਿਚ ਫਸੇ ਹਨ ਉਨ੍ਹਾਂ ਨੂੰ ਸਹੀ ਸੇਧ ਦੇਣਾ ਅਤੇ ਪੰਜਾਬ ਪੁਲਿਸ ਵੱਲੋਂ ਨਸ਼ੇ ਵਿਰੋਧ ਚਲਾਈ ਮੁਹਿੰਮ ਦਾ ਵੱਧ ਤੋ ਵੱਧ ਸਹਿਯੋਗ ਦੇਣ ਲਈ ਵੀ ਆਖਿਆ। ਸੂਬਾ ਪ੍ਰਧਾਨ ਨੇ ਵਿਦੇਸ਼ਾਂ ਵੱਲ ਜਾ ਰਹੀ ਨੌਜਵਾਨੀ ਪ੍ਰਤੀ ਵੀ ਚਿੰਤਾ ਪ੍ਰਗਟਾਈ। ਇਸ ਮੌਕੇ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਪ੍ਰਧਾਨ ਸ: ਸੁਖਦੇਵ ਸਿੰਘ ਮੜਮੱਲੂ, ਚੇਅਰਮੈਨ ਸ: ਅਵਤਾਰ ਸਿੰਘ ਜੰਡੋਕੇ, ਤਹਿਸੀਲ ਮਲੋਟ ਦੇ ਪ੍ਰਧਾਨ ਦਰਸ਼ਨ ਸਿੰਘ ਬਾਂਮ, ਜਗਸੀਰ ਸਿੰਘ ਸੁਖਨਾ, ਬਿੰਦਰਪਾਲ ਸਿੰਘ (ਸਟੇਟ ਬਾਡੀ), ਤਹਿਸੀਲ ਦੋਦਾ ਪ੍ਰਧਾਨ ਜਗਸੀਰ ਸਿੰਘ ਸੁਖਨਾ, ਤਹਿਸੀਲ ਬਰੀਵਾਲਾ ਪ੍ਰਧਾਨ ਬਿੰਦਰਪਾਲ ਸਿੰਘ ਝਬੇਲਵਾਲੀ, ਜਸਵਿੰਦਰ ਸਿੰਘ ਜੱਸਾ ਕੰਗ, ਸੁਖਵੰਤ ਸਿੰਘ ਖਾਨੇ ਕੀ ਢਾਬ, ਤੇਜਿੰਦਰ ਸਿੰਘ ਢਿੱਲੋਂ, ਬਲਜਿੰਦਰ ਸਿੰਘ ਭਲੇਰੀਆਂ ਖਜ਼ਾਨਚੀ ਤੇ ਹੋਰ ਪਿੰਡਾਂ ਦੇ ਨੰਬਰਦਾਰ ਵੀ ਹਾਜ਼ਰ ਸਨ।
ਮਲੋਟ ਵਿਖੇ ਜ਼ਿਲ੍ਹੇ ਦੇ ਸਮੂਹ ਨੰਬਰਦਾਰਾਂ ਨਾਲ ਪੰਜਾਬ ਨੰਬਰਦਾਰ ਐਸੋਸੀਏਸ਼ਨ (ਗਾਲਿਬ) ਦੇ ਪ੍ਰਧਾਨ ਦੀ ਮੀਟਿੰਗ
September 18, 2023
0