- ਸੰਸਥਾ ਵੱਲੋਂ ਲੋਗੋ ਜਾਰੀ -
ਪ੍ਰਧਾਨ ਢੋਸੀਵਾਲ ਤੇ ਦੂਸਰੇ ਮੈਂਬਰ ਮਿਸ਼ਨ ਦਾ ਲੋਗੋ ਜਾਰੀ ਕਰਦੇ ਹੋਏ। |
ਸ੍ਰੀ ਮੁਕਤਸਰ ਸਾਹਿਬ, 18 ਸਤੰਬਰ (BTTNEWS)- ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਨੇ ਆਪਣਾ ਨੌਵਾਂ ਸਥਾਪਨਾ ਦਿਵਸ ਮਨਾਇਆ। ਇਸ ਸਬੰਧੀ ਮਿਸ਼ਨ ਮੁਖੀ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਸਥਾਨਕ ਸਿਟੀ ਹੋਟਲ ਵਿਖੇ ਸ਼ਾਨਦਾਰ ਸਮਾਰੋਹ ਆਯੋਜਿਤ ਕੀਤਾ ਗਿਆ। ਚੀਫ਼ ਪੈਟਰਨ ਇੰਸਪੈਕਟਰ ਜਗਸੀਰ ਸਿੰਘ, ਚੇਅਰਮੈਨ ਇੰਜ. ਅਸ਼ੋਕ ਕੁਮਾਰ ਭਾਰਤੀ ਅਤੇ ਸੀਨੀਅਰ ਮੀਤ ਪ੍ਰਧਾਨ ਨਿਰੰਜਣ ਸਿੰਘ ਰੱਖਰਾ ਸਮੇਤ ਚੌ. ਬਲਬੀਰ ਸਿੰਘ, ਜਗਦੀਸ਼ ਧਵਾਲ, ਅਮਰ ਨਾਥ ਸੇਰਸੀਆ, ਰਾਜਿੰਦਰ ਖੁਰਾਣਾ, ਮਨੋਹਰ ਲਾਲਾ ਹਕਲਾ, ਵਿਜੇ ਸਿਡਾਨਾ, ਪ੍ਰਦੀਪ ਧੂੜੀਆ, ਡਾ. ਸੰਜੀਵ ਮਿੱਡਾ, ਗੁਰਪਾਲ ਪਾਲੀ, ਡਾ. ਸਤੀਸ਼ ਗਲਹੋਤਰਾ, ਸੁਰਿੰਦਰ ਗਿਰਧਰ, ਨਰਿੰਦਰ ਕਾਕਾ, ਛਿੰਦਰ ਕੌਰ ਧਾਲੀਵਾਲ, ਜਸ਼ਨਦੀਪ ਜਿੰਮੀ ਤੇ ਰਾਜੀਵ ਕਟਾਰੀਆ ਆਦਿ ਮੈਂਬਰਾਂ ਨੇ ਸਮੇਤ ਪਰਿਵਾਰ ਸਮਾਰੋਹ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਟੀ.ਵੀ. ਅਤੇ ਫਿਲਮ ਆਰਟਿਸਟ ਮਿਸ ਨੈਣਾ ਅਰੋੜਾ ਨੇ ਵੀ ਉਚੇਚੇ ਤੌਰ ’ਤੇ ਸ਼ਮੂਲੀਅਤ ਕੀਤੀ। ਸਮਾਰੋਹ ਦੌਰਾਨ ਮਿਸ਼ਨ ਪਰਿਵਾਰ ਦੇ ਮੈਂਬਰਾਂ ਦੇ ਬੱਚਿਆਂ ਵੱਲੋਂ ਸ਼ਾਨਦਾਰ ਕਲਚਰਲ ਪ੍ਰੋਗਰਾਮ ਪੇਸ਼ ਕੀਤਾ ਗਿਆ। ਛੋਟੀ ਬੱਚੀ ਪਰੱਗਿਆ ਚੌਧਰੀ ਨੇ ਅੰਗਰੇਜ਼ੀ ਵਿਚ ਮਿਸ਼ਨ ਵੱਲੋਂ ਹੁਣ ਤੱਕ ਕੀਤੇ ਗਏ ਸਾਰੇ ਕਾਰਜਾਂ ਦੀ ਜਾਣਕਾਰੀ ਦੇ ਕੇ ਸਭਨਾਂ ਦਾ ਮਨ ਮੋਹ ਲਿਆ। ਸਮਾਰੋਹ ਦੌਰਾਨ ਪ੍ਰਧਾਨ ਢੋਸੀਵਾਲ ਨੇ ਸਮੂਹ ਮੈਂਬਰਾਂ ਵੱਲੋਂ ਪਿਛਲੇ ਸਮੇਂ ਵਿਚ ਸਹਿਯੋਗ ਦੇਣ ਬਦਲੇ ਉਨ੍ਹਾਂ ਨੂੰ ਧੰਨਵਾਦ ਸਹਿਤ ਵਧਾਈ ਦਿੱਤੀ। ਢੋਸੀਵਾਲ ਨੇ ਸਮੂਹ ਮੈਂਬਰਾਂ ਨੂੰ ਆਪਣੇ ਵੱਲੋਂ ਸ਼ਾਨਦਾਰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ। ਆਪਣੇ ਸਬੰਧੋਨ ਦੌਰਾਨ ਨਿਰੰਜਣ ਸਿੰਘ ਰੱਖਰਾ ਨੇ ਸਮੂਹ ਮਿਸ਼ਨ ਵੱਲੋਂ ਵਿਸ਼ਵਾਸ਼ ਦਿਵਇਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਭਵਿੱਖ ਵਿਚ ਵੀ ਇਸੇ ਤਰ੍ਹਾਂ ਦੇ ਹੀ ਸਮਾਜ ਸੇਵੀ ਕਾਰਜ ਜਾਰੀ ਰੱਖੇ ਜਾਣਗੇ। ਸ਼ਾਨਦਾਰ ਸਮਾਰੋਹ ਦੌਰਾਨ ਬਿਮਲਾ ਢੋਸੀਵਾਲ, ਪ੍ਰੋ. ਵੰਦਨਾ ਢੋਸੀਵਾਲ, ਮਾਧਵ, ਗੋਵਿੰਦ, ਸ਼ਬਦਪ੍ਰੀਤ ਕੌਰ, ਸੁਖਮਨਪ੍ਰੀਤ ਕੌਰ, ਗੁਰਨੂਰ ਸਿੰਘ, ਰਮਨਦੀਪ ਕੌਰ, ਸ਼ਰਨਜੀਤ ਕੌਰ, ਊਸ਼ਾ ਰਾਣੀ ਸੇਰਸੀਆ, ਦਿਨੇਸ਼ ਕੁਮਾਰ ਸੇਰਸ਼ੀਆ, ਡਾ. ਮੀਨਾਕਸ਼ੀ ਭਾਰਤੀ, ਵੀਨਾ ਸਿਡਾਨਾ, ਪ੍ਰੋ. ਕੰਵਲਜੀਤ ਕੌਰ, ਵੀਰਪਾਲ ਕੌਰ, ਮਨਜਿੰਦਰ ਸਿੰਘ, ਸੁਮਨ ਗਿਰਧਰ, ਪੂਨਮ ਗਿਰਧਰ, ਬੇਬੀ ਅਨਾਇਆ, ਕੰਚਨ ਅਰੋੜਾ, ਕੁਲਦੀਪ ਧਾਲੀਵਾਲ, ਪ੍ਰਿੰਸ ਖੁਰਾਣਾ, ਚੌ. ਦਲੀਪ ਸਿੰਘ, ਕਮਲੇਸ਼ ਰਾਣੀ, ਗੁਰਧਿਆਨ ਸਿੰਘ ਰੱਖਰਾ, ਹਰਪ੍ਰੀਤ ਕੌਰ ਰੱਖਰਾ, ਹਰਗੁਣਦੀਪ ਕੌਰ, ਸੰਗੀਤਾ ਮਿੱਢਾ, ਨਾਮੀਆ ਮਿੱਢਾ, ਸੁਨੀਤਾ ਧੂੜੀਆ, ਕੁਸ਼ਲ ਧੂੜੀਆ ਅਤੇ ਸ਼ਰਨਜੀਤ ਕੌਰ ਆਦਿ ਸਮੇਤ ਕਈ ਹੋਰ ਪ੍ਰਮੁੱਖ ਵਿਅਕਤੀ ਮੌਜੂਦ ਸਨ। ਸਮਾਰੋਹ ਦੌਰਾਨ ਸਮੂਹ ਬੁਲਾਰਿਆਂ ਨੇ ਪ੍ਰਧਾਨ ਢੋਸੀਵਾਲ ਵੱਲੋਂ ਮਿਸ਼ਨ ਦੀ ਕੀਤੀ ਜਾ ਰਹੀ ਯੋਗ ਅਗਵਾਈ ਸਦਕਾ ਉਹਨਾਂ ਨੂੰ ਵਧਾਈ ਦਿੱਤੀ। ਸਮਾਰੋਹ ਦੌਰਾਨ ਪ੍ਰਧਾਨ ਢੋਸੀਵਾਲ ਦੀ ਅਗਵਾਈ ਹੇਠ ਸਮੂਹ ਮੈਂਬਰਾਂ ਵੱਲੋਂ ਮੁਕਤਸਰ ਵਿਕਾਸ ਮਿਸ਼ਨ ਦਾ ਲੋਗੋ ਵੀ ਜਾਰੀ ਕੀਤਾ। ਸਮਾਰੋਹ ਦੇ ਅੰਤ ਵਿਚ ਸਭਨਾਂ ਲਈ ਪ੍ਰੀਤੀ ਭੋਜ ਦਾ ਆਯੋਜਨ ਵੀ ਕੀਤਾ ਗਿਆ।