ਸੰਸਥਾ ਦਾ ਉਪਰਾਲਾ ਸ਼ਲਾਘਾਯੋਗ- ਐਸ ਐਚ ਓ ਜਸਵੀਰ ਸਿੰਘ
ਮਲੋਟ, 08 ਸਤੰਬਰ (BTTNEWS)- ਮੁਕਤੀਸਰ ਵੈਲਫੇਅਰ ਕਲੱਬ ਵੱਲੋਂ ਮਲੋਟ ਵਿਖੇ 50 ਤੋਂ ਵੱਧ ਵਾਹਨਾਂ ਤੇ ਰਿਫਲੈਕਟਰ ਲਗਾਏ ਗਏ ਇਸ ਮੌਕੇ ਵਿਸ਼ੇਸ਼ ਤੋਰ ਤੇ ਐਸਐਚਓ ਮਲੋਟ ਸਦਰ ਸਰਦਾਰ ਜਸਵੀਰ ਸਿੰਘ ਸੰਸਥਾ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ ਡਾਕਟਰ ਵਿਜੈ ਬਜਾਜ ਜੋਗਿੰਦਰ ਸਿੰਘ ਦਰਸ਼ਨ ਸਿੰਘ ਹਾਜ਼ਰ ਸਨ।ਇਸ ਦੌਰਾਨ ਜਾਣਕਾਰੀ ਦਿੰਦਿਆਂ ਹੋਇ ਜਸਪ੍ਰੀਤ ਸਿੰਘ ਛਾਬੜਾ ਨੇ ਕਿਹਾ ਕੀ ਸਾਡੀ ਸੰਸਥਾ ਵੱਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਤਹਿਸੀਲਾਂ ਵਿੱਚ ਜਾ ਕੇ ਤੇ ਮੁਫ਼ਤ ਰਿਫਲੈਕਟਰ ਲਗਾ ਕੇ ਲੋਕਾਂ ਨੂੰ ਸੜਕ ਸੁਰੱਖਿਆ ਬਾਰੇ ਜਾਗਰੂਕ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਵਿਅਕਤੀ ਆਪਣੇ ਵਾਹਨ ਤੇ ਰਿਫਲੈਕਟਰ ਲਗਵਾਉਣ ਲਈ ਸੰਸਥਾ ਕੋਲੋਂ ਮੁਫ਼ਤ ਪ੍ਰਾਪਤ ਕਰ ਸਕਦਾ ਹੈ।ਇਸ ਦੌਰਾਨ ਐਸ ਐਚ ਓ ਸਰਦਾਰ ਜਸਵੀਰ ਸਿੰਘ ਨੇ ਕਿਹਾ ਕਿ ਪੰਜਾਬ ਪੁਲਸ ਅਤੇ ਮੁਕਤੀਸਰ ਵੈਲਫੇਅਰ ਕਲੱਬ ਵੱਲੋਂ ਪਿਛਲੇ ਕਈ ਸਾਲਾਂ ਤੋਂ ਰਲ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।ਅਤੇ ਇਸੇ ਘੜੀ ਤੇ ਅੱਜ ਮਲੋਟ ਵਿਖੇ ਵੱਖ ਵੱਖ ਵਾਹਨਾ ਤੇ ਰਿਫਲੈਕਟਰ ਲਗਾਏ ਗਏਅਤੇ ਇਹ ਉਪਰਾਲਾ ਲਗਾਤਾਰ ਜਾਰੀ ਰਹੇਗਾ।ਉਨ੍ਹਾਂ ਨੇ ਕਿਹਾ ਕਿ ਮਲੋਟ ਵਿਖੇ ਵੱਖ ਵੱਖ ਯੂਨੀਅਨਾਂ ਵਿੱਚ ਜਾ ਕੇ ਜਲਦ ਸੈਮੀਨਾਰਾਂ ਦਾ ਪ੍ਰਬੰਧ ਕੀਤਾ ਜਾਵੇਗਾ।ਅਤੇ ਡਰਾਈਵਰਾਂ ਦੀਆਂ ਅੱਖਾਂ, ਚੈੱਕ ਕੀਤੀਆਂ ਜਾਣਗੀਆਂ।
ਮਲੋਟ ਵਿਖੇ ਵਾਹਨਾ ਰਿਫਲੈਕਟਰ ਲਗਾਉਂਦੇ ਹੋਏ ਐਸਐਚਓ ਜਸਵੀਰ ਸਿੰਘ ਅਤੇ ਜਸਪ੍ਰੀਤ ਸਿੰਘ ਛਾਬੜਾ ਨਾਲ ਟੀਮ |