ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਵਸ 'ਤੇ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਈ ਮੈਰਾਥਨ ਦੌੜ

BTTNEWS
0

 ਜੋਸ ਅਤੇ ਜਨੂੰਨ ਨਾਲ ਦੌੜੇ ਮੁਕਤਸਰੀਏ

ਸ੍ਰੀ ਮੁਕਤਸਰ ਸਾਹਿਬ 28 ਸਤੰਬਰ (BTTNEWS)- ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਜਿ਼ਲ੍ਹਾ ਪ੍ਰਸ਼ਾਸਨ ਵਲੋਂ ਕਰਵਾਈ ਮੈਰਾਥਨ ਵਿਚ ਜਿ਼ਲ੍ਹੇ ਦੇ ਲੋਕਾਂ ਨੇ ਜੋਸ ਅਤੇ ਜਨੂੰਨ ਨਾਲ ਭਾਗ ਲਿਆ ਅਤੇ ਇਕ ਸਿਹਤਮੰਦ ਅਤੇ ਨਸ਼ਾ ਮੁਕਤ ਸਮਾਜ ਸਿਰਜਣਾ ਦਾ ਸਕੰਲਪ ਲਿਆ। ਇਸ ਮੈਰਾਥਨ ਨੂੰ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ ਤੋਂ ਡਾ.ਰੂਹੀ ਦੁੱਗ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ।

ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਵਸ 'ਤੇ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਈ ਮੈਰਾਥਨ ਦੌੜ

ਇਸ ਮੈਰਾਥਨ ਦੌੜ ਵਿੱਚ ਖੇਡ ਪ੍ਰੇਮੀਆਂ, ਯੁਵਕ, ਯੁਵਤੀਆਂ, ਸਕੂਲੀ ਬੱਚੇ, ਸਰਕਾਰੀ ਕਰਮਚਾਰੀਆਂ ਅਤੇ ਸੀਨੀਅਰ ਨਾਗਰਿਕ ਨੇ 10 ਕਿਲੋਮੀਟਰ ਅਤੇ 5 ਕਿਲੋਮੀਟਰ ਮੈਰਾਥਨ ਦੌੜ ਵਿੱਚ ਭਾਗ ਲਿਆ।ਇਸ ਮੈਰਾਥਨ ਲਈ 2500 ਲੋਕਾਂ ਨੇ ਆਨਲਾਈਨ ਰਜਿਸਟੇ੍ਰਸ਼ਨ ਕਰਵਾਈ ਸੀ ਜਦ ਕਿ ਮੌਕੇ ਤੇ ਇਸਤੋਂ ਕਿਤੇ ਜਿਆਦਾ ਲੋਕਾਂ ਨੇ ਸਿਰਕਤ ਕੀਤੀ।

 

ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਵਸ 'ਤੇ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਈ ਮੈਰਾਥਨ ਦੌੜ

  ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਡਾ.ਰੂਹੀ ਦੁੱਗ  ਨੇ ਕਿਹਾ ਕਿ ਅੱਜ ਦੀ ਮੈਰਾਥਨ ਦੌੜ ਦਾ ਮੁੱਖ ਮਕਸਦ ਸਾਡੀ ਨਵੀਂ ਪੀੜ੍ਹੀ ਨੂੰ ਸ਼ਹੀਦ ਭਗਤ ਸਿੰਘ ਦੀ ਸੋਚ ਨਾਲ ਜ਼ੋੜਨਾ ਹੈ ਤਾਂਕਿ ਸਾਡੇ ਨੌਜਵਾਨ ਆਪਣੇ ਆਪ ਨੂੰ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਰਾਸ਼ਟਰ ਬਣਾਉਣ ਲਈ ਕੰਮ ਕਰਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਦੇ ਨੌਜਵਾਨਾਂ ਨੂੰ ਜਿੱਥੇ ਰੁਜਗਾਰ ਦੇ ਮੌਕੇ ਮੁਹਈਆ ਕਰਵਾਏ ਜਾਂਦੇ ਹਨ ਉਥੇ ਇਸ ਤਰਾਂ ਦੇ ਆਯੋਜਨ ਨੋਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣ ਵਿਚ ਸਹਾਈ ਹੁੰਦੇ ਹਨ।

ਉਨ੍ਹਾਂ ਨੇ ਕਿਹਾ ਜਿ਼ਲ੍ਹਾ ਪ੍ਰਸ਼ਾਸਨ ਇਸ ਤਰਾਂ ਦੇ ਹੋਰ ਆਯੋਜਨ ਵੀ ਕਰਵਾਏਗਾ ਤਾਂ ਜ਼ੋ ਸਾਡੇ ਨੌਜਵਾਨਾਂ ਨੂੰ ਨਸ਼ੇ ਵਰਗੀਆਂ ਭੈੜੀਆਂ ਬਿਮਾਰੀਆਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ।

ਇਸ ਮੈਰਾਥਨ ਵਿਚ ਹਰ ਉਮਰ ਦੇ ਲੋਕਾਂ ਨੇ ਵੱਡੇ ਉਤਸਾਹ ਨਾਲ ਭਾਗ ਲਿਆ ਅਤੇ ਜਿ਼ਲ੍ਹਾ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਸਲਾਘਾ ਕੀਤੀ।

     10 ਕਿਲੋਮੀਟਰ ਮੈਰਾਥਨ ਦੌੜ ਵਿੱਚ ਸੀਨੀਅਰ ਨਾਗਰਿਕਾਂ ਵਿੱਚ ਰਮੇਸ਼ ਕੁਮਾਰ ਨੇ ਪਹਿਲਾ, ਬਲਕਰਨ ਸਿੰਘ ਨੇ ਦੂਸਰਾ, ਸੁਖਮੰਦਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਲੜੀ ਵਿੱਚ 10 ਕਿਲੋਮੀਟਰ ਓਪਨ ਵਿੱਚ ਇਕਬਾਲ ਸਿੰਘ ਨੇ ਪਹਿਲਾ, ਅਰਸ਼ਦੀਪ ਸਿੰਘ ਨੇ ਦੂਸਰਾ ਅਤੇ ਹਰਦੀਪ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

     ਗਰਲਜ ਸ੍ਰੇਣੀ ਵਿੱਚ ਖੁਸ਼ਮਨ ਕੌਰ ਨੇ ਪਹਿਲਾ, ਪੂਜਾ ਰਾਣੀ ਨੇ ਦੂਸਰਾ ਜਦਕਿ ਸਿਮਰਨਜੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਹ ਮੈਰਾਥਨ ਦੌੜ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਵਿਚੋਂ ਸ਼ੁਰੂ ਹੋਵੇਗੀ, ਜੋ ਕੋਟਕਪੂਰਾ ਚੌਕ ਤੋਂ ਬਠਿੰਡਾ-ਬਾਈਪਾਸ-ਡੀ.ਸੀ. ਦਫਤਰ ਕੋਲੋਂ ਹੁੰਦੀ ਹੋਈ ਵਾਪਸ ਖੇਡ ਸਟੇਡੀਅਮ ਵਿੱਚ ਸਮਾਪਤ ਹੋਈ।

    5 ਕਿਲੋਮੀਟਰ ਮੈਰਾਥਨ ਦੌੜ ਵਿੱਚ ਕੁਲਵਿੰਦਰ ਸਿੰਘ ਨ ਪਹਿਲਾ, ਚਰਨਜੀਤ ਸਿੰਘ ਨੇ ਦੂਸਰਾ, ਸ਼ਹਿਦ ਅਲੀ-ਅਮ੍ਰਿਤਪਾਲ ਸਿੰਘ ਨੇ ਕਰਮਵਾਰ ਤੀਸਰਾ ਸਥਾਨ ਪ੍ਰਾਪਤ ਕੀਤਾ।

     ਗਰਲਜ ਸ੍ਰੇਣੀ ਵਿੱਚ  ਤਨਵੀਰ ਕੌਰ ਨੇ ਪਹਿਲਾ, ਰਮਨਦੀਪ ਕੌਰ ਨੇ ਦੂਸਰਾ ਜਦਕਿ ਮਨਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

    ਬੱਚਿਆਂ ਦੀ ਸ੍ਰੇਣੀ ਵਿੱਚ ਸਿ਼ਵਮ ਨੇ ਪਹਿਲਾ, ਹਿੰਮਾਸ਼ੂ ਨੇ ਦੂਸਰਾ ਅਤੇ ਗਗਨਦੀਪ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਇਹ ਮੈਰਾਥਨ ਦੌੜ ਗੁਰੂ ਗੋਬਿੰਦ ਖੇਡ ਸਟੇਡੀਅਮ ਤੋਂ ਸ਼ੁਰੂ ਹੋਵੇਗੀ, ਜੋ ਕੋਟਕਪੂਰਾ ਚੌਕ, ਥਾਨਾ ਸਿਟੀ, ਤਿਲਕ ਨਗਰ, ਡੀ.ਈ.ਓ ਦਫਤਰ ਕੋਲੋਂ ਗੁਜ਼ਰਦੀ ਹੋਈ ਵਾਪਸ ਖੇਡ ਸਟੇਡੀਅਮ ਵਿਖੇ ਸਮਾਪਤ ਹੋਈ।

   ਇਸ ਮੌਕੇ ਹੋਰਨਾਂ ਤੋਂ ਇਲਾਵਾ ਕੰਵਰਜੀਤ ਸਿੰਘ ਐਸ.ਡੀ.ਐਮ., ਰਵਿੰਦਰ ਸਿੰਘ ਡੀ.ਐਸ.ਪੀ.(ਐਚ.) ਰਾਜੀਵ ਛਾਬੜਾ ਜਿਲ੍ਹਾ ਸਿੱਖਿਆ ਅਫਸਰ, ਕਪਿਲ ਸ਼ਰਮਾ ਉਪ ਜਿ਼ਲ੍ਹਾ ਸਿੱਖਿਆ ਅਫਸਰ, ਤਹਿਸੀਲਦਾਰ ਸੁਖਬੀਰ ਸਿੰਘ ਬਰਾੜ, ਰਜਨੀਸ਼ ਗਿਰਧਰ ਕਾਰਜ ਸਾਧਕ ਅਫਸਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

  ਖਿਡਾਰੀਆਂ ਵਿੱਚ ਨਵਾਂ ਜੋਸ ਭਰਨ ਲਈ ਭੰਗੜਾ ਟੀਮ ਵਲੋਂ ਭੰਗੜੇ ਦਾ ਵੀ  ਆਯੋਜਨ ਕੀਤਾ ਗਿਆ ਅਤੇ  ਸੈਲਫੀ ਪੁਆਇੰਟ ਵੀ ਬਣਾਏ ਗਏ।

Post a Comment

0Comments

Post a Comment (0)