- ਓ.ਪੀ. ਚੌਧਰੀ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ -
ਫਰੀਦਕੋਟ, 09 ਸਤੰਬਰ (BTTNEWS)- ਇਲਾਕੇ ਦੀ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਲਾਰਡ ਬੁੱਧਾ ਚੈਰੀਟੇਬਲ ਟਰੱਸਟ ਵੱਲੋਂ ਅੱਜ ਸਥਾਨਕ ਆਫੀਸਰ ਕਲੱਬ (ਫਰੀਦਕੋਟ ਕਲੱਬ) ਵਿਖੇ ਅਧਿਆਪਕ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਸੇਵਾ ਨਿਯਮਾਂ ਦੇ ਮਾਹਰ ਅਤੇ ਵਿੱਤ ਵਿਭਾਗ ਵਿਚੋਂ ਸੇਵਾ ਮੁਕਤ ਜੁਆਇੰਟ ਕੰਟਰੋਲਰ ਓ.ਪੀ. ਚੌਧਰੀ ਸਮਾਰੋਹ ’ਚ ਬਤੌਰ ਚੀਫ਼ ਗੈਸਟ ਸ਼ਾਮਿਲ ਹੋਏ, ਜਦੋਂ ਕਿ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਜਗਦੀਸ਼ ਰਾਜ ਭਾਰਤੀ ਨੇ ਕੀਤੀ। ਸਮਾਰੋਹ ਮੌਕੇ ਚੀਫ਼ ਗੈਸਟ ਓ.ਪੀ. ਚੌਧਰੀ ਅਤੇ ਉਨ੍ਹਾਂ ਦੀ ਧਰਮ ਪਤਨੀ ਵਿਦਿਆ ਚੌਧਰੀ ਨੂੰ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ ਗਿਆ। ਸਮਾਰੋਹ ਦੀ ਸ਼ੁਰੂਆਤ ਸਨਮਾਨਿਤ ਕੀਤੀ ਗਈ ਅਧਿਆਪਕਾ ਅਮਨਦੀਪ ਕੌਰ ਦੇ ਪੰਜ ਸਾਲਾ ਛੋਟੇ ਬੇਟੇ ਵਿਸ਼ਵਜੋਤ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿਚ ਕੇਕ ਕੱਟ ਕੇ ਅਤੇ ਮੋਮਬੱਤੀ ਜਲਾ ਕੇ ਕੀਤੀ ਗਈ। ਜਿਲ੍ਹਾ ਪ੍ਰਧਾਨ ਭਾਰਤੀ ਨੇ ਸਮਾਰੋਹ ਦੌਰਾਨ ਸਭਨਾਂ ਨੂੰ ਜੀਆ ਆਇਆ ਕਿਹਾ ਅਤੇ ਮੁੱਖ ਸਲਹਾਕਾਰ ਪ੍ਰਿੰ. ਕ੍ਰਿਸ਼ਨ ਲਾਲ ਨੇ ਅਧਿਆਪਕ ਦਿਵਸ ਦੀ ਮਹਾਨਤਾ ਬਾਰੇ ਚਾਨਣਾ ਪਾਇਆ। ਸਮਾਰੋਹ ਸਮੇਂ ਤਰਕੇਸ਼ਵਰ ਭਾਰਤੀ ਅਤੇ ਗੁਰਮੀਤ ਕੌਰ (ਦੋਵੇਂ ਲੈਕਚਰਾਰ) ਜਸਬੀਰ ਸਿੰਘ ਜੱਸੀ ਅਤੇ ਜੋਤੀ (ਦੋਵੇਂ ਪੰਜਾਬੀ ਮਾਸਟਰ), ਅਮਨਦੀਪ ਕੌਰ ਮੈਥ ਮਿਸਟ੍ਰੈਸ, ਨਿਰਮਲਜੀਤ ਕੌਰ ਸੈਂਟਰ ਹੈੱਡ ਟੀਚਰ, ਮਨਜੀਤ ਰਾਣੀ, ਸਰਬਜੀਤ ਕੌਰ ਅਤੇ ਪਿੰਦਰ ਕੌਰ (ਤਿੰਨੇ ਹੈੱਡ ਟੀਚਰ), ਸੀਮਾ ਰਾਣੀ ਤੇ ਰਮਨਪ੍ਰੀਤ ਕੌਰ (ਦੋਵੇਂ ਈ.ਟੀ.ਟੀ. ਟੀਚਰ), ਸੰਦੀਪ ਕੁਮਾਰ ਕੰਪਿਊਟਰ ਟੀਚਰ ਅਤੇ ਗੁਰਪਾਲ ਕੌਰ, ਕੁਲਵਿੰਦਰ ਕੌਰ, ਪਰਮਜੀਤ ਕੌਰ ਅਤੇ ਸੁਖਵਿੰਦਰ ਕੌਰ (ਚਾਰੇ ਐਸੋਸੀਏਟ ਪ੍ਰੀ-ਪ੍ਰਾਇਮਰੀ ਟੀਚਰ) ਸਮੇਤ ਕੁੱਲ 16 ਅਧਿਆਪਕਾਂ ਨੂੰ ਉਹਨਾਂ ਦੀ ਫੋਟੋ ਲੱਗੇ ਸ਼ਾਨਦਾਰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਸਨਮਾਨਿਤ ਕਰਨ ਦੀ ਇਹ ਰਸਮ ਮੁੱਖ ਮਹਿਮਾਨ ਚੌਧਰੀ ਦੇ ਕਰ ਕਮਲਾ ਨਾਲ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਸਨਮਾਨਿਤ ਕੀਤੇ ਗਏ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਧਿਆਪਕ ਸਮਾਜ ਦਾ ਸਿਰਜਣ ਹਾਰਾ ਹੁੰਦਾ ਹੈ ਜਿਸ ਦੀ ਦੇਣ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ। ਟਰੱਸਟ ਦੇ ਸੰਸਥਾਪਕ ਚੇਅਰਮੈਨ ਸ੍ਰੀ ਢੋਸੀਵਾਲ ਨੇ ਸਨਮਾਨਿਤ ਕੀਤੇ ਗਏ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ’ਤੇ ਅਸ਼ੀਰਵਾਦ ਦਿੰਦੇ ਹੋਏ ਉਨ੍ਹਾਂ ਦੀ ਲੰਮੀ ਉਮਰ, ਚੰਗੀ ਸਿਹਤ ਅਤੇ ਪਰਿਵਾਰਕ ਖੁਸ਼ਹਾਲੀ ਦੀ ਕਾਮਨਾ ਕੀਤੀ। ਸ਼ਾਨਦਾਰ ਡਰੈੱਸ ਵਿਚ ਸਜੀਆਂ ਦੋ ਛੋਟੀਆਂ ਬੱਚੀਆਂ ਏਕਮ ਅਤੇ ਮੰਨਤ ਨੇ ਟਰੱਸਟ ਵੱਲੋਂ ਮੁੱਖ ਮਹਿਮਾਨ ਅਤੇ ਸਨਮਾਨਿਤ ਕੀਤੇ ਅਧਿਆਪਕਾਂ ਉਪਰ ਫੁੱਲਾਂ ਦੀ ਵਰਖਾ ਕੀਤੀ। ਟਰੱਸਟ ਦੀ ਚੀਫ਼ ਪੈਟਰਨ ਸੇਵਾ ਮੁਕਤ ਨਾਇਬ ਤਹਿਸੀਲਦਾਰ ਹੀਰਾਵਤੀ ਨੇ ਟਰੱਸਟ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਉਕਤ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਢੋਸੀਵਾਲ ਨੇ ਦੱਸਿਆ ਹੈ ਕਿ ਸਮਾਰੋਹ ਮੌਕੇ ਟਰੱਸਟ ਵੱਲੋਂ ਚੀਫ਼ ਗੈਸਟ ਚੌਧਰੀ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ। ਸਮਾਰੋਹ ਦੌਰਾਨ ਉਭਰਦੀ ਨੌਜਵਾਨ ਗਾਇਕਾ ਮਿਸ ਫਰੀਦ ਕੌਰ (ਹਿਨਾ) ਨੇ ਸਭਿਆਚਾਰਕ ਗੀਤ ਪੇਸ਼ ਕਰਕੇ ਸਮਾਰੋਹ ਨੂੰ ਚਾਰ ਚੰਨ੍ਹ ਲਗਾ ਦਿੱਤੇ। ਸਾਰਿਆਂ ਨੇ ਖੂਬ ਅਨੰਦ ਮਾਣਿਆ। ਅੱਜ ਦੇ ਸਮਾਰੋਹ ਦੌਰਾਨ ਡਾ. ਸੋਹਣ ਲਾਲ ਨਿਗਾਹ, ਸ੍ਰੀ ਕ੍ਰਿਸ਼ਨ ਆਰ.ਏ., ਮਨਜੀਤ ਖਿੱਚੀ, ਗੋਬਿੰਦ ਕੁਮਾਰ, ਪ੍ਰਵੰਤਾ ਦੇਵੀ, ਬਿਮਲਾ ਢੋਸੀਵਾਲ, ਦਰਸ਼ਨਾ, ਪ੍ਰੇਮ ਲਤਾ, ਮਾਧਵ, ਗੋਵਿੰਦ, ਵੰਸ਼, ਜਸਕਰਨ ਸਿੰਘ, ਜਸਜੋਤ ਸਿੰਘ, ਸ਼ੁਸੀਲ ਕੁਮਾਰ ਅਹੁਜਾ ਬੀ.ਪੀ.ਈ.ਓ., ਪ੍ਰਿੰ. ਭੂਪਿੰਦਰ ਸਿੰਘ ਬਰਾੜ, ਗੀਤਾ ਭਾਰਤੀ, ਕਰਨ ਭਾਰਤੀ, ਡਾ. ਅਨੁਰੀਤ ਭਾਰਤੀ, ਮਨਿੰਦਰ ਸਿੰਘ, ਜਗਮੋਹਨ ਸਿੰਘ, ਸਤਿੰਦਰ ਸਿੰਘ, ਬਿੰਦਰ ਸਿੰਘ ਭੀਮ, ਜਸਵਿੰਦਰ ਸਿੰਘ, ਵਕੀਲ ਸਿੰਘ, ਰਾਣੀ, ਰਣਜੀਤ ਸਿੰਘ, ਮਨਜਸ਼ਨ ਸਿੰਘ, ਸੁਖਮਨਜੀਤ ਤੇਜੀ, ਪ੍ਰਿੰ. ਸੁਖਦੇਵ ਸਿੰਘ, ਸੁਰਜੀਤ ਸਿੰਘ, ਨਰਿੰਦਰ ਕਾਕਾ ਫੋਟੋ ਗ੍ਰਾਫਰ, ਗੁਰਦੇਵ ਸਿੰਘ, ਲਖਵਿੰਦਰ ਸਿੰਘ, ਵੀਨਾ ਰਾਣੀ ਅਤੇ ਕਨਿਸ਼ ਕੁਮਾਰ ਆਦਿ ਮੌਜੂਦ ਸਨ। ਸਮਾਰੋਹ ਸਮੇਂ ਸਮੂਹ ਬੁਲਾਰਿਆਂ ਨੇ ਟਰੱਸਟ ਵੱਲੋਂ ਅੱਜ ਦੇ ਸ਼ਾਨਦਾਰ ਫੰਕਸ਼ਨ ਲਈ ਵਧਾਈ ਦਿੱਤੀ। ਸਮਾਰੋਹ ਦੇ ਅੰਤ ਵਿਚ ਸਭਨਾਂ ਲਈ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਸੀ।
ਸਨਮਾਨਿਤ ਕੀਤੇ ਅਧਿਆਪਕ ਮੁੱਖ ਮਹਿਮਾਨ ਓ.ਪੀ. ਚੌਧਰੀ ਅਤੇ ਹੋਰਨਾਂ ਨਾਲ। |