ਸ੍ਰੀ ਮੁਕਤਸਰ ਸਾਹਿਬ, 30 ਸਤੰਬਰ (BTTNEWS)- ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਆਈ.ਏ.ਐਸ. ਦੀਆਂ ਹਦਾਇਤਾਂ ਅਨੁਸਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਰਾਪ ਰੈਜੀਡਿਓ ਮੈਨੇਜ਼ਮੈਂਟ ਸਕੀਮ (ਸੀ.ਆਰ.ਐਮ.) ਸਾਲ 2023-24 ਲਈ ਝੌਨੇ ਅਤੇ ਬਾਸਮਤੀ ਦੀ ਸੁਚੱਜੀ ਸਾਂਭ ਸੰਭਾਲ ਸਬੰਧੀ ਜ਼ਿਲ੍ਹੇ ਦੇ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਆਈ.ਈ.ਸੀ. ਕੰਪੋਨੈਂਟ ਅਧੀਨ ਪਿੰਡ ਪੱਧਰ ’ਤੇ ਕੈਂਪ ਲਗਾਉਣ ਲਈ ਪ੍ਰੋਗਰਾਮ ਨਿਰਧਾਰਿਤ ਕਰ ਲਿਆ ਹੈ।
ਮੁੱਖ ਖੇਤੀਬਾੜੀ ਅਫਸਰ ਅਨੁਸਾਰ ਖੇਤੀਬਾੜੀ ਵਿਭਾਗ ਵੱਲੋਂ ਜ਼ਿਲ੍ਹੇ ਦੇ ਹਾਟ ਸਪਾਟ ਵਾਲੇ ਪਿੰਡਾਂ ਦੀ ਪਛਾਣ ਕਰ ਲਈ ਗਈ ਹੈ ।
3 ਅਕਤੂਬਰ ਨੂੰ ਸ੍ਰੀ ਮੁਕਤਸਰ ਸਾਹਿਬ ਬਲਾਕ ਦੇ ਪਿੰਡ ਰੁਪਾਣਾ ਵਿਖੇ ਲੱਗਣ ਵਾਲੇ ਕਿਸਾਨ ਸਿਖਲਾਈ ਕੈਂਪ ਵਿੱਚ ਬਰਕੰਦੀ, ਭੁੱਲਰ ਅਤੇ ਜੰਡੋਕੇ ਕੈਂਪ ਵਿੱਚ ਵੰਗਲ, ਰੰਧਾਵਾ, ਬੁੱਢੀਮੱਲ, ਗਿੱਦੜਬਾਹਾ ਬਲਾਕ ਦੇ ਪਿੰਡ ਗੂੜੀ ਸੰਗਰ ਕੈਂਪ ਵਿੱਚ ਵਾੜਾ ਕਿਸ਼ਨਪੁਰਾ, ਆਸਾ ਬੁੱਟਰ, ਲੰਬੀ ਬਲਾਕ ਦੇ ਪਿੰਡ ਸਹਿਣਾ ਖੇੜਾ ਕੈਂਪ ਵਿੱਚ ਸਿੱਖਵਾਲਾ, ਪੰਜਾਵਾ ਦੇ ਕਿਸਾਨ ਭਾਗ ਲੈਣਗੇ।
4 ਅਕਤੂਬਰ ਨੂੰ ਸ੍ਰੀ ਮੁਕਤਸਰ ਸਾਹਿਬ ਬਲਾਕ ਦੇ ਪਿੰਡ ਸੰਗਰਾਣਾ ਵਿਖੇ ਖੇਤੀਬਾੜੀ ਵਿਭਾਗ ਵੱਲੋਂ ਕੈਂਪ ਲਗਾਇਆ ਜਾਵੇਗਾ, ਇਸ ਕੈਂਪ ਵਿੱਚ ਮੜ੍ਹ ਮੱਲੂ, ਲੁਬਾਣਿਆਂਵਾਲੀ ਅਤੇ ਰੋੜਾਂਵਾਲੀ ਕੈਂਪ ਵਿੱਚ ਚੱਕ ਕਾਲਾ ਸਿੰਘ ਵਾਲਾ, ਚੱਕ ਜਵਾਹਰੇਵਾਲਾ, ਮਲੋਟ ਬਲਾਕ ਦੇ ਪਿੰਡ ਸਰਾਵਾ ਬੋਦਲਾ ਵਿਖੇ ਭਗਵਾਨਪੁਰਾ, ਡੱਬਵਾਲੀ ਢਾਬ, ਗਿੱਦੜਬਾਹਾ ਬਲਾਕ ਦੇ ਪਿੰਡ ਬਾਦੀਆ ਵਿਖੇ ਕਰਾਈਵਾਲਾ ਅਤੇ ਲੰਬੀ ਬਲਾਕ ਦੇ ਪਿੰਡ ਫਰੀਦਕੇਰਾ ਵਿਖੇ ਮਾਹਨੀਖੇੜਾ, ਖੇਮਾਖੇੜਾ, ਭਾਈ ਕਾ ਕੇਰਾ ਦੇ ਕਿਸਾਨ ਭਾਗ ਲੈਣਗੇ।
5 ਅਕਤੂਬਰ ਨੂੰ ਸ੍ਰੀ ਮੁਕਤਸਰ ਸਾਹਿਬ ਬਲਾਕ ਦੇ ਪਿੰਡ ਚੌਤਰਾ ਵਿਖੇ ਲੱਗਣ ਵਾਲੇ ਕੈਂਪ ਵਿੱਚ ਮੜ੍ਹ ਮੱਲੂ, ਚੜੇਵਨ, ਡੋਡਾਂਵਾਲੀ ਅਤੇ ਫੱਤਣਵਾਲਾ ਕੈਂਪ ਵਿੱਚ ਅਕਾਲਗੜ੍ਹ, ਚੱਕ ਬਧਾਈ, ਗਿੱਦੜਬਾਹਾ ਬਲਾਕ ਦੇ ਪਿੰਡ ਭਲਾਈਆਣਾ ਵਿਖੇ ਬੁੱਟਰ ਸਰੀਂਹ, ਚੋਟੀਆ, ਮਲੋਟ ਬਲਾਕ ਦੇ ਪਿੰਡ ਖੁੰਨਣ ਕਲਾਂ ਵਿਖੇ ਉੜਾਂਗ, ਬਾਂਮ, ਰਾਣੀਵਾਲਾ ਅਤੇ ਲੰਬੀ ਬਲਾਕ ਦੇ ਪਿੰਡ ਥਰਾਜਵਾਲਾ ਵਿਖੇ ਧੋਲਾ ਪਿੰਡ ਦੇ ਕਿਸਾਨ ਸ਼ਾਮਿਲ ਹੋਣਗੇ।
6 ਅਕਤੂਬਰ ਨੂੰ ਸ੍ਰੀ ਮੁਕਤਸਰ ਸਾਹਿਬ ਬਲਾਕ ਦੇ ਪਿੰਡ ਕਾਂਨਿਆਂਵਾਲੀ ਕੈਂਪ ਵਿੱਚ ਮੁਕੰਦ ਸਿੰਘ ਵਾਲਾ, ਜਗਤ ਸਿੰਘ ਵਾਲਾ, ਸ਼ਿਵਪੁਰ ਕੁਕੱਰੀਆਂ ਅਤੇ ਝਬੇਲਵਾਲੀ ਵਿਖੇ ਲੱਗਣ ਵਾਲੇ ਕੈਂਪ ਵਿੱਚ ਤਖਤਮਲਾਣਾਂ, ਡੋਡਾਵਾਲੀ ਹਰਾਜ, ਮਲੋਟ ਬਲਾਕ ਦੇ ਪਿੰਡ ਵਿਰਕ ਖੇੜਾ ਵਿਖੇ ਪਿੰਡ ਮਲੋਟ, ਮੱਲਵਾਲਾ ਕਟੋਰੇਵਾਲਾ ਅਤੇ ਲੰਬੀ ਬਲਾਕ ਦੇ ਪਿੰਡ ਹਾਕੂਵਾਲਾ ਵਿਖੇ ਕੱਦੂ ਖੇੜਾ, ਢਾਣੀ ਤੇਲੀਆਵਾਲੀ ਅਤੇ ਤਰਮਾਲਾ ਪਿੰਡਾਂ ਦੇ ਕਿਸਾਨ ਭਾਗ ਲੈਣਗੇ।