ਸ੍ਰੀ ਮੁਕਤਸਰ ਸਾਹਿਬ 9 ਸਤੰਬਰ (BTTNEWS)- ਸਮਾਜ ਸੇਵੀ ਸੰਸਥਾ “ਸੰਕਲਪ ਐਜ਼ੂਕੇਸ਼ਨਲ ਵੈਲਫੇਅਰ ਸੁਸਾਇਟੀ (ਰਜਿ:)” ਦੇ ਕੋਟਕਪੂਰਾ ਰੋਡ ਸਥਿਤ ਮੁੱਖ ਦਫਤਰ ਵਿਖੇ ਡਾਕਟਰ ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਵਿਸ਼ੇਸ਼ ਤੌਰ ਤੇ ਪੁੱਜੇ। ਸੰਸਥਾ ਦੇ ਬੁਲਾਰੇ ਸੁਖਰਾਜ ਸਿੰਘ ਨੇ ਦੱਸਿਆ ਕਿ ਇਸ ਮੌਕੇ ਸੰਸਥਾ ਦੇ ਸੰਸਥਾਪਕ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਉਹਨਾਂ ਨੂੰ ਜੀ ਆਇਆਂ ਆਖਿਆ ਤੇ ਸੰਸਥਾ ਦੇ ਸੇਵਾ ਕਾਰਜਾਂ ਤੋ ਜਾਣੂ ਵੀ ਕਰਵਾਇਆ। ਸੰਧੂ ਨੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੂੰ ਦੱਸਿਆ ਕਿ ਸੰਸਥਾ ਮੇਲਾ ਮਾਘੀ ਮੌਕੇ ਸਾਲ 2017 ਤੋਂ ਲਗਾਤਾਰ ਹਰ ਸਾਲ ਖੂਨਦਾਨ ਕੈਂਪ ਲਾਉਣ ਦੀ ਪਿਰਤ ਪਾਉਣ ਵਾਲੀ ਤੇ ਤਪਦਿਕ ਰੋਗ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਵਾਲੀ ਜ਼ਿਲ੍ਹੇ ਦੀ ਪਹਿਲੀ ਤੇ ਇਕਲੌਤੀ ਸੰਸਥਾ ਹੋਣ ਦੇ ਨਾਲ ਨਾਲ ਸੜਕ ਸੁਰੱਖਿਆ, ਵਾਤਾਵਰਣ ਤੇ ਔਰਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਕਾਰਜਾਂ ਪ੍ਰਤੀ ਕਿਰਿਆਸ਼ੀਲ ਹੈ। ਇਸਦੇ ਨਾਲ ਹੀ ਉਹਨਾਂ ਸੰਸਥਾ ਦੁਆਰਾ ਚਲੇ ਜਾ ਰਹੇ ਮੁਫ਼ਤ ਕੰਪਿਊਟਰ ਸੈਂਟਰ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ। ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਸੰਸਥਾ ਦੀਆਂ ਕਾਰਗਜ਼ਾਰੀਆਂ ਤੇ ਤਸੱਲੀ ਪ੍ਰਗਟਾਈ ਤੇ ਭਵਿੱਖ ਵਿੱਚ ਵੀ ਅਜਿਹੇ ਸੇਵਾ ਕਾਰਜਾਂ ਦੀ ਉਮੀਦ ਜਤਾਈ।ਇਸ ਮੌਕੇ ਸੰਸਥਾ ਦੁਆਰਾ ਓਹਨਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਡਾ. ਬਲਜੀਤ ਕੌਰ ਨੇ ਕੀਤਾ ਸੰਕਲਪ ਸੋਸਾਇਟੀ ਦੇ ਦਫਤਰ ਦਾ ਦੌਰਾ
September 09, 2023
0