- ਕਾਪੀਆਂ ਅਤੇ ਪੈਂਸਲਾਂ ਵੰਡੀਆਂ -
ਸ੍ਰੀ ਮੁਕਤਸਰ ਸਾਹਿਬ, 05 ਸਤੰਬਰ (BTTNEWS)- ਸਥਾਨਕ ਬੁੱਧ ਵਿਹਾਰ ਨਿਵਾਸੀ ਲਾਰਡ ਬੁੱਧਾ ਚੈਰੀਟੇਬਲ ਟਰੱਸਟ ਦੇ ਸੰਸਥਾਪਕ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਨੇ ਆਪਣੇ 69ਵੇਂ ਜਨਮ ਦਿਨ ਦੀਆਂ ਖੁਸ਼ੀਆਂ ਗੁਜਰਾਤ ਦੇ ਇਕ ਪੇਂਡੂ ਖੇਤਰ ਦੇ ਸਰਕਾਰੀ ਮਿਡਲ ਸਕੂਲ ਉਧੋਵਨਗਰ ਦੇ ਵਿਦਿਆਰਥੀਆਂ ਨਾਲ ਸਾਂਝੀਆਂ ਕੀਤੀਆਂ। ਇਸ ਮੌਕੇ ਉਹਨਾਂ ਦੇ ਨਾਲ ਧਰਮ ਪਤਨੀ ਬਿਮਲਾ ਢੋਸੀਵਾਲ, ਨੂੰਹ ਰਾਣੀ ਪ੍ਰੋ. ਵੰਦਨਾ ਢੋਸੀਵਾਲ, ਪੋਤਰੇ ਮਾਧਵ ਅਤੇ ਗੋਵਿੰਦ ਢੋਸੀਵਾਲ ਵੀ ਮੌਜੂਦ ਸਨ। ਸਕੂਲ ਮੁਖੀ ਕਾਂਤੀ ਭਾਈ ਪਰਜਾਪਤੀ ਸਮੇਤ ਅੰਮ੍ਰਿਤ ਸੋਲੰਕੀ, ਜੋਏਸ਼ ਮਕਵਾਨਾ, ਰਸ਼ਿਕ ਪਟੇਲ, ਹਰੀਸ਼ ਸੋਲੰਕੀ, ਈਸ਼ਵਰ ਵਘੇਲਾ ਅਤੇ ਭਵੇਸ਼ ਚੰਦਰ ਆਦਿ ਸਮੂਹ ਸਟਾਫ ਮੈਂਬਰਾਂ ਨੇ ਢੋਸੀਵਾਲ ਪਰਿਵਾਰ ਦਾ ਗੁਜਰਾਤੀ ਰਸਮਾਂ ਨਾਲ ਸਵਾਗਤ ਕੀਤਾ। ਧਾਰਮਿਕ ਸ਼ਬਦ ਵੀ ਗਾਏ। ਖੁਸ਼ੀ ਦੇ ਇਸ ਮੌਕੇ ’ਤੇ ਢੋਸੀਵਾਲ ਨੇ ਸਕੂਲ ਦੇ ਸਾਰੇ 120 ਵਿਦਿਆਰਥੀਆਂ ਨੂੰ ਕਾਪੀਆਂ, ਪੈਨਸਲਾਂ ਅਤੇ ਮਠਿਆਈ ਵੰਡੀ। ਇਸ ਮੌਕੇ ਸਕੂਲ ਮੁਖੀ ਸ੍ਰੀ ਪਰਜਾ ਪਤੀ ਨੇ ਸਮੁੱਚੇ ਸਟਾਫ ਵੱਲੋਂ ਢੋਸੀਵਾਲ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਉਹਨਾਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ। ਇਸ ਮੌਕੇ ਆਪਣੇ ਸੰਖੇਪ ਸੰਬੋਧਨ ਵਿਚ ਢੋਸੀਵਾਲ ਨੇ ਸਮੁੱਚੇ ਸਟਾਫ ਵੱਲੋਂ ਦਿਖਾਏ ਪਿਆਰ ਅਤੇ ਸਤਿਕਾਰ ਲਈ ਉਹਨਾਂ ਦਾ ਧੰਨਵਾਦ ਵੀ ਕੀਤਾ। ਬਾਅਦ ਵਿਚ ਢੋਸੀਵਾਲ ਪਰਿਵਾਰ ਨੇ ਸਕੂਲ ਸਟਾਫ ਨਾਲ ਸ਼ਾਨਦਾਰ ਖਾਣੇ ਦਾ ਅਨੰਦ ਵੀ ਮਾਣਿਆ।