- ਬਿਮਲਾ ਜੈਨ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ -
ਸ੍ਰੀ ਮੁਕਤਸਰ ਸਾਹਿਬ : 13 ਅਗਸਤ (BTTNEWS)- ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਵੱਲੋਂ ਸਥਾਨਕ ਸਿਟੀ ਹੋਟਲ ਵਿਖੇ ਰੈਗੂਲਰ ਟੀਚਰ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਮਿਸ਼ਨ ਮੁੱਖੀ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਪ੍ਰਧਾਨਗੀ ਵਾਲੇ ਇਸ ਸਮਾਰੋਹ ਵਿੱਚ ਮਿਸ਼ਨ ਪਰਿਵਾਰ ਦੇ ਨਿਰੰਜਣ ਸਿੰਘ ਰੱਖਰਾ, ਸਾਹਿਲ ਕੁਮਾਰ ਹੈਪੀ, ਰਾਜਿੰਦਰ ਖੁਰਾਣਾ, ਪ੍ਰਦੀਪ ਧੂੜੀਆ, ਸੰਜੀਵ ਮਿੱਡਾ, ਅਮਰ ਨਾਥ, ਡਾ. ਜਸਵਿੰਦਰ ਸਿੰਘ, ਨਰਿੰਦਰ ਕਾਕਾ ਫੋਟੋ ਗ੍ਰਾਫਰ, ਬਿਮਲਾ ਢੋਸੀਵਾਲ, ਮਾਧਵ ਅਤੇ ਗੋਵਿੰਦ ਸ਼ਾਮਿਲ ਸਨ। ਪ੍ਰਸਿਧ ਲੇਖਿਕਾ ਅਤੇ ਵਾਤਾਵਰਣ ਪ੍ਰੇਮੀ ਲੈਕਚਰਾਰ ਬਿਮਲਾ ਜੈਨ ਸਮਾਰੋਹ ਸਮੇਂ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਬਠਿੰਡਾ ਜ਼ਿਲ੍ਹੇ ਵਿੱਚ ਤਾਇਨਾਤ ਅਧਿਆਪਕ ਆਗੂ ਹੈੱਡ ਟੀਚਰ ਮੈਡਮ ਪ੍ਰਵੀਨ ਦੀਪਕ ਨੇ ਉਚੇਚੇ ਤੌਰ ’ਤੇ ਸਮਾਰੋਹ ਵਿਚ ਸ਼ਮੂਲੀਅਤ ਕੀਤੀ। ਪਿੰਕੀ ਬੱਤਰਾ ਈ.ਟੀ.ਟੀ. ਟੀਚਰ ਅਤੇ ਮਨਜੀਤ ਕੌਰ ਈ.ਟੀ.ਟੀ. ਟੀਚਰ ਨੇ ਵੀ ਸਮਾਰੋਹ ਵਿਚ ਵਿਸ਼ੇਸ਼ ਤੌਰ ’ਤੇ ਹਾਜਰੀ ਲਗਵਾਈ। ਇਸ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿਚ ਤਾਇਨਾਤ ਅਮਨਦੀਪ ਕੌਰ, ਨਰਿੰਦਰ ਕੌਰ, ਕਰਮਜੀਤ ਕੌਰ, ਮਨਜਿੰਦਰ ਕੌਰ, ਰਾਜਪਾਲ ਕੌਰ, ਮਨਿੰਦਰ ਕੌਰ, ਸਤਵੀਰ ਕੌਰ, ਸੁਸ਼ਮਾ ਕੁਮਾਰੀ, ਅੰਜੂ ਬਾਲਾ, ਭਾਗ ਵੰਤੀ, ਸੁਖਦੇਵ ਸਿੰਘ, ਜਸਵਿੰਦਰ ਕੌਰ, ਸੁਰਿੰਦਰ ਕੁਮਾਰ, ਰਾਜਵੰਤ ਕੌਰ, ਸੁਮਨ ਬਾਲਾ, ਸ਼ਕੁੰਲਤਾ ਦੇਵੀ ਅਤੇ ਗੁਰਮੀਤ ਕੌਰ ਸਮੇਤ ਸਤਾਰਾਂ ਐਸੋਸੀਏਟ ਪ੍ਰਾਈਮਰੀ ਟੀਚਰ ਅਤੇ ਐਸੋਸੀਏਟ ਪ੍ਰੀ ਪ੍ਰਾਇਮਰੀ ਟੀਚਰਜ਼ ਨੂੰ ਵਿਕਾਸ ਮਿਸ਼ਨ ਵੱਲੋਂ ਮੁੱਖ ਮਹਿਮਾਨ ਬਿਮਲਾ ਜੈਨ ਦੁਆਰਾ ਸ਼ਾਨਦਾਰ ਮੋਮੈਂਟੋ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਮੈਡਮ ਜੈਨ ਨੇ ਰੈਗੂਲਰ ਅਤੇ ਸੇਵਾ ਸਕਿਓਰਟੀ ਪਾਉਣ ਵਾਲੇ ਇਨ੍ਹਾਂ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਉੱਜਲੇ ਭਵਿੱਖ ਦੀ ਕਾਮਨਾ ਕੀਤੀ। ਮਿਸ਼ਨ ਦੇ ਸੀਨੀਅਰ ਮੀਤ ਪ੍ਰਧਾਨ (ਫਸਟ) ਨਿਰੰਜਣ ਸਿੰਘ ਰੱਖਰਾ ਨੇ ਸਮਾਰੋਹ ਦੌਰਾਨ ਸਭਨਾਂ ਨੂੰ ਜੀ ਆਇਆ ਕਿਹਾ ਅਤੇ ਮਿਸ਼ਨ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਆਪਣੇ ਸੰਬੋਧਨ ਵਿੱਚ ਅਧਿਆਪਾਕ ਆਗੂ ਪ੍ਰਵੀਨ ਦੀਪਕ ਨੇ ਮੁਕਤਸਰ ਵਿਕਾਸ ਮਿਸ਼ਨ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਦੀ ਪੁਰਜੋਰ ਪ੍ਰਸ਼ੰਸਾ ਕੀਤੀ ਅਤੇ ਅੱਜ ਦੇ ਸਮਾਰੋਹ ਦੌਰਾਨ ਸਨਮਾਨਿਤ ਕੀਤੇ ਸਾਰੇ ਅਧਿਆਪਕਾਂ ਨੂੰ ਵਧਾਈ ਦਿੱਤੀ। ਸਮਾਰੋਹ ਮੌਕੇ ਸ਼ਾਮਿਲ ਹੋਣ ਵਾਲੇ ਸਾਰੇ ਅਧਿਆਪਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਉਪਰ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਇਸ ਤੋਂ ਇਲਾਵਾ ਛੋਟੀ ਬੱਚੀ ਸ਼ੁੱਭਗੁਰਮਨਬੀਰ ਕੌਰ, ਕਸ਼ਿਸ਼ ਅਤੇ ਸਿਮਰਨਜੀਤ ਕੌਰ ਵੱਲੋਂ ਸਭਿਆਚਾਰਕ ਗੀਤ ਸੰਗੀਤ ਵੀ ਪੇਸ਼ ਕੀਤਾ ਗਿਆ। ਮੁੱਖ ਰੂਪ ’ਚ ਆਪਣੇ ਸੰਬੋਧਨ ਵਿੱਚ ਪ੍ਰਧਾਨ ਢੋਸੀਵਾਲ ਨੇ ਕਿਹਾ ਕਿ ਕਰੀਬ ਵੀਹ ਸਾਲ ਪਹਿਲਾਂ ਸਿੱਖਿਆ ਵਿਭਾਗ ਵਿੱਚ ਵਲੰਟੀਅਰਾਂ ਵਜੋਂ ਭਰਤੀ ਕੀਤੇ ਗਏ ਇਹਨਾਂ ਅਧਿਆਪਕਾਂ ਦੀ ਤਨਖਾਹ ਵਿੱਚ ਤਿਗੁਣਾ ਵਾਧਾ ਕਰਕੇ ਅਤੇ ਸਰਵਿਸ ਸਕਿਓਰਟੀ ਦੇ ਕੇ ਪੰਜਾਬ ਦੀ ਮੌਜੂਦਾ ਸਰਕਾਰ ਨੇ ਸ਼ਲਾਘਾਯੋਗ ਕਾਰਜ ਕੀਤਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹਨਾਂ ਅਧਿਆਪਕਾਂ ਦੀ ਸਿੱਖਿਆ ਵਿਭਾਗ ਵਿਚ ਦਿਤੀ ਗਈ ਦੇਣ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ। ਸਮਾਰੋਹ ਦੌਰਾਨ ਸਮੂਹ ਮੈਂਬਰਾਂ ਅਤੇ ਅਧਿਆਪਕਾਂ ਵੱਲੋਂ ਐਸੋਸੀਏਟ ਪ੍ਰੀ ਪ੍ਰਾਇਮਰੀ ਟੀਚਰਜ਼ ਲਈ ਬਾਕੀ ਸਾਰੇ ਸਰਕਾਰੀ ਮੁਲਾਜ਼ਮਾਂ ਵਾਂਗ ਹੀ ਸੇਵਾ ਲਾਭ ਦਿੱਤੇ ਜਾਣ ਅਤੇ ਸੇਵਾ ਮੁਕਤੀ ਦੀ ਉਮਰ ਦੀ ਹੱਦ 60 ਸਾਲ ਕਰਨ ਦਾ ਮਤਾ ਵੀ ਪਾਸ ਕੀਤਾ ਗਿਆ ਅਤੇ ਇਸ ਸਬੰਧੀ ਸਰਕਾਰ ਨਾਲ ਤਾਲਮੇਲ ਕਰਨ ਦਾ ਵੀ ਫੈਸਲਾ ਕੀਤਾ ਗਿਆ। ਉਕਤ ਜਾਣਕਾਰੀ ਦਿੰਦੇ ਹੋਏ ਸ੍ਰੀ ਢੋਸੀਵਾਲ ਨੇ ਦੱਸਿਆ ਹੈ ਕਿ ਸਮਾਰੋਹ ਦੌਰਾਨ ਤਨਵੀਰ ਫਾਂਡਾ, ਏ.ਐਸ. ਸ਼ਾਂਤ, ਪਰਨੀਤ ਕੌਰ, ਮੰਗਪ੍ਰੀਤ ਸਿੰਘ, ਨਰਿੰਦਰ ਕੁਮਾਰ, ਮਾਨਵੀ, ਹਰਸ਼ਪਿੰਦਰ ਸਿੰਘ, ਗੁਰਪਿੰਦਰ ਸਿੰਘ, ਨਰਿੰਦਰਪਾਲ ਕੌਰ, ਰਾਜ ਰਾਣੀ, ਹਰਸ਼ਿਤ, ਰਿਦਿਸ਼ ਅਤੇ ਕੇਵਲ ਸਿੰਘ ਸਮੇਤ ਕਈ ਹੋਰ ਪ੍ਰਮੁੱਖ ਸ਼ਖਸੀਅਤਾਂ ਸ਼ਾਮਿਲ ਸਨ। ਸਮਾਰੋਹ ਦੀ ਸਮਾਪਤੀ ਉਪਰੰਤ ਸਭਨਾਂ ਲਈ ਚਾਹ-ਪਾਣੀ ਦਾ ਵਿਸ਼ੇਸ਼ ਤੌਰ ’ਤੇ ਪ੍ਰਬੰਧ ਕੀਤਾ ਗਿਆ।
ਸਨਮਾਨਿਤ ਕੀਤਾ ਗਏ ਅਧਿਆਪਕ ਮੁੱਖ ਮਹਿਮਾਨ ਬਿਮਲਾ ਜੈਨ, ਪ੍ਰਧਾਨ ਢੋਸੀਵਾਲ ਅਤੇ ਹੋਰਨਾਂ ਨਾਲ। |