ਲਾਰਡ ਬੁੱਧਾ ਟਰੱਸਟ ਵੱਲੋਂ ਅਧਿਆਪਕ ਦਿਵਸ ਸਬੰਧੀ ਸਮਾਰੋਹ 09 ਸਤੰਬਰ ਨੂੰ

BTTNEWS
0

 - 13 ਅਧਿਆਪਕ ਕੀਤੇ ਜਾਣਗੇ ਸਨਮਾਨਿਤ  -

ਫਰੀਦਕੋਟ : 27 ਅਗਸਤ (BTTNEWS)- ਇਲਾਕੇ ਦੀ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਵੱਲੋਂ ਅਧਿਆਪਕ ਦਿਵਸ ਨੂੰ ਸਮਰਪਿਤ ਸਨਮਾਨ ਸਮਾਰੋਹ ਆਉਂਦੇ 09 ਸਤੰਬਰ ਸ਼ਨੀਵਾਰ ਨੂੰ ਸਵੇਰੇ 11:00 ਵਜੇ ਆਯੋਜਿਤ ਕੀਤਾ ਜਾਵੇਗਾ। ਸਮਾਰੋਹ ਦੀ ਪ੍ਰਧਾਨਗੀ ਟਰੱਸਟ ਦੇ ਜਿਲ੍ਹਾ ਪ੍ਰਧਾਨ ਜਗਦੀਸ਼ ਰਾਜ ਭਾਰਤੀ ਸੇਵਾ ਮੁਕਤ ਬੈਂਕ ਮੈਨੇਜਰ ਕਰਨਗੇ। ਸਮਾਰੋਹ ਦੌਰਾਨ ਟਰੱਸਟ ਦੇ ਸੰਸਥਾਪਕ ਚੇਅਰਮੈਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਮੁਕਤਸਰ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਣਗੇ। ਸਮਾਰੋਹ ਦੌਰਾਨ ਟਰੱਸਟ ਦੇ ਚੀਫ਼ ਪੈਟਰਨ ਅਤੇ ਮੁੱਖ ਸਲਾਹਕਾਰ ਸਮੇਤ ਸਮੂਹ ਅਹੁਦੇਦਾਰ ਅਤੇ ਮੈਂਬਰ ਸ਼ਾਮਿਲ ਹੋਣਗੇ। ਅੱਜ ਇਸ ਸਬੰਧੀ ਇਥੇ ਜਾਣਕਾਰੀ ਦਿੰਦੇ ਹੋਏ ਸ੍ਰੀ ਢੋਸੀਵਾਲ ਨੇ ਦੱਸਿਆ ਹੈ ਕਿ ਸਮਾਰੋਹ ਦੌਰਾਨ ਜਿਲ੍ਹੇ ਦੇ ਸਿੱਖਿਆ ਵਿਭਾਗ ਨਾਲ ਸਬੰਧਤ ਸੈਕੰਡਰੀ ਵਿੰਗ, ਪ੍ਰਾਇਮਰੀ ਵਿੰਗ ਅਤੇ ਪ੍ਰੀ-ਪ੍ਰਾਇਮਰੀ ਵਿੰਗ ਦੇ ਕੁੱਲ 13 ਅਧਿਆਪਕ ਸਨਮਾਨਿਤ ਕੀਤਾ ਜਾਣਗੇ। ਸਨਮਾਨਿਤ ਕੀਤੇ ਜਾਣ ਵਾਲੇ ਅਧਿਆਪਕਾਂ ਵਿਚ ਤਰਕੇਸ਼ਵਰ ਭਾਰਤੀ ਲੈਕਚਰਾਰ, ਗੁਰਮੀਤ ਕੌਰ ਲੈਕਚਰਾਰ, ਜਸਬੀਰ ਸਿੰਘ ਜੱਸੀ ਪੰਜਾਬੀ ਮਾਸਟਰ, ਅਮਨਦੀਪ ਕੌਰ ਮੈਥ ਮਿਸਟਰੈਸ, ਜੋਤੀ ਪੰਜਾਬੀ ਮਿਸਟਰੈਸ, ਨਿਰਮਲਜੀਤ ਕੌਰ ਸੈਂਟਰ ਹੈੱਡ ਟੀਚਰ,  ਪਿੰਦਰ ਕੌਰ ਹੈੱਡ ਟੀਚਰ, ਰਮਨਪ੍ਰੀਤ ਕੌਰ ਈ.ਟੀ.ਟੀ. ਟੀਚਰ, ਸੀਮਾ ਈ.ਟੀ.ਟੀ. ਟੀਚਰ, ਪਰਮਜੀਤ ਕੌਰ ਤੇਜੀ, ਸੁਖਵਿੰਦਰ ਕੌਰ ਸੁੱਖੀ, ਗੁਰਪਾਲ ਕੌਰ ਅਤੇ ਕੁਲਵਿੰਦਰ ਕੌਰ (ਚਾਰੇ ਐਸੋਸੀਏਟ ਪ੍ਰੀ-ਪ੍ਰਾਇਮਰੀ ਟੀਚਰ) ਸ਼ਾਮਿਲ ਹਨ। ਢੋਸੀਵਾਲ ਨੇ ਅੱਗੇ ਦੱਸਿਆ ਹੈ ਕਿ ਇਨ੍ਹਾਂ ਸਾਰੇ ਅਧਿਆਪਕਾਂ ਨੂੰ ਟਰੱਸਟ ਵੱਲੋਂ ਸ਼ਾਨਦਾਰ ਯਾਦਗਾਰੀ ਮੋਮੈਂਟੋ ਭੇਂਟ ਕੀਤੇ ਜਾਣਗੇ। ਸਮਾਰੋਹ ਦੀ ਸਮਾਪਤੀ ਉਪਰੰਤ ਸਭਨਾਂ ਲਈ ਵਿਸ਼ੇਸ਼ ਤੌਰ ’ਤੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਜਾਵੇਗਾ।

ਲਾਰਡ ਬੁੱਧਾ ਟਰੱਸਟ ਵੱਲੋਂ ਅਧਿਆਪਕ ਦਿਵਸ ਸਬੰਧੀ ਸਮਾਰੋਹ 09 ਸਤੰਬਰ ਨੂੰ


Post a Comment

0Comments

Post a Comment (0)