ਦਮਦਾਰ ਅਦਾਕਾਰੀ ਦੇ ਨਾਲ ਮੁੜ ਤੋਂ ਦਰਸ਼ਕਾਂ ‘ਚ ਸੁਸ਼ਮਿਤਾ ਸੇਨ, ‘ਤਾਲੀ’ ਦਾ ਟ੍ਰੇਲਰ ਰਿਲੀਜ਼

BTTNEWS
0

 ਮੁੰਬਈ, 08 ਅਗਸਤ (BTTNEWS)- ਦਮਦਾਰ ਅਦਾਕਾਰੀ ਦੇ ਨਾਲ ਮੁੜ ਤੋਂ ਦਰਸ਼ਕਾਂ ‘ਚ ਹਾਜ਼ਰ ਹੋਣ ਜਾ ਰਹੀ ਹੈ ਸੁਸ਼ਮਿਤਾ ਸੇਨ, ਵੈੱਬ ਸੀਰੀਜ਼ ‘ਤਾਲੀ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਜਿਸ ‘ਚ ਉਸ ਦੀ ਸ਼ਾਨਦਾਰ ਅਦਾਕਾਰੀ ਵੇਖਣ ਨੂੰ ਮਿਲ ਰਹੀ ਹੈ ।

ਦਮਦਾਰ ਅਦਾਕਾਰੀ ਦੇ ਨਾਲ ਮੁੜ ਤੋਂ ਦਰਸ਼ਕਾਂ ‘ਚ ਸੁਸ਼ਮਿਤਾ ਸੇਨ,  ‘ਤਾਲੀ’ ਦਾ ਟ੍ਰੇਲਰ ਰਿਲੀਜ਼

‘ਤਾਲੀ’ ਵੈੱਬ ਸੀਰੀਜ਼ ‘ਚ ਅਦਾਕਾਰਾ ਟ੍ਰਾਂਸਜੈਂਡਰ ਦੇ ਕਿਰਦਾਰ ‘ਚ ਦਿਖਾਈ ਦੇਵੇਗੀ । ਸੀਰੀਜ਼ ਦੇ ਟ੍ਰੇਲਰ ਵਿੱਚ ਦਿਖਾਇਆ ਗਿਆ ਕਿ ਕਿਵੇਂ ਟ੍ਰਾਂਸਜੈਂਡਰ ਨੂੰ ਸਮਾਜ ‘ਚ ਕਈ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਉੁਹ ਹਾਲਾਤਾਂ ਅੱਗੇ ਹਾਰ ਨਹੀਂ ਮੰਨਦੀ, ਸਮਾਜ ਦੇ ਨਾਲ ਲੜਦੀ ਹੈ ਅਤੇ ਆਪਣੇ ਹੱਕਾਂ ਲਈ ਆਵਾਜ਼ ਉਠਾਉਂਦੀ ਹੈ ।

ਵੈੱਬ ਸੀਰੀਜ਼ ਜੀਉ ਸਿਨੇਮਾ ਤੇ ਹੋਵੇਗੀ ਰਿਲੀਜ਼ ਜੋ ਕਿ ਫ੍ਰੀ ਦੇਖੀ ਜਾ ਸਕੇਗੀ।

Post a Comment

0Comments

Post a Comment (0)