SSP ਗਿੱਲ ਵੱਲੋਂ ਕੀਤੀ ਗਈ ਲਾਇਬ੍ਰੇਰੀ ਦੀ ਸ਼ੁਰੂਆਤ

bttnews
0

77 ਵੇਂ ਸੁਤੰਤਰਤਾ ਦਿਵਸ ਮੌਕੇ ਜਿਲ੍ਹਾ ਪੁਸਿਲ ਮੁੱਖੀ ਵੱਲੋਂ ਪੁਲਿਸ ਲਾਇਨ ਵਿਖੇ ਲਾਇਬ੍ਰੇਰੀ ਦਾ ਕੀਤਾ ਉਦਘਾਟਨ


ਸ੍ਰੀ ਮੁਕਤਸਰ ਸਾਹਿਬ (BTTNEWS)-
 ਹਰਮਨਬੀਰ ਸਿੰਘ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਜੀ ਵੱਲੋਂ ਜਿੱਥੇ ਕਿ ਪੁਲਿਸ ਦੇ ਵੈਲਫੇਅਰ ਲਈ ਲਗਾਤਾਰ ਪੁਲਿਸ ਕ੍ਰਮਚਾਰੀਆਂ ਦੇ ਤਫੀਤਸ਼ ਦੇ ਮਿਆਰ ਨੂੰ ਉੱਚਾ ਚੱਕਣ ਲਈ, ਪੁਲਿਸ ਕ੍ਰਮਚਾਰੀਆ ਦੇ ਰਹਿਣ ਸਹਿਣ ਅਤੇ ਉਨ੍ਹਾਂ ਦੀ ਸਹੁਲਤਾਂ ਲਈ ਨਵੀਆਂ ਵੱਖ-ਵੱਖ ਪਹਿਲਕਦਮੀਆਂ ਕੀਤੀਆ ਗਈਆ ਹਨ। ਇਸੇ ਤੇ ਚੱਲਦਿਆ ਪੁਲਿਸ ਕ੍ਰਮਚਾਰੀਆ ਨੂੰ ਤਨਾਅ ਭਰੀ ਡਿਊਟੀ ਤੋਂ ਮੁਕਤ ਕਰਨ ਲਈ ਅਤੇ ਪੁਲਿਸ ਕ੍ਰਮਚਾਰੀਆਂ ਕਾਨੂੰਨ ਵਿੱਚ ਹੋਈਆ ਨਵੀਆਂ ਸੋਧਾਂ ਤੋਂ ਜਾਣੂ ਕਰਵਾਉਣ ਲਈ ਅੱਜ 77ਵੇਂ ਸੁਤੰਤਰਤਾ ਦਿਵਸ ਮੌਕੇ ਪੁਲਿਸ ਲਾਇਨ ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਲਾਇਬ੍ਰੇਰੀ ਦਾ ਜਿਲ੍ਹਾ ਪੁਲਿਸ ਮੁੱਖੀ ਵੱਲੋਂ ਉਦਘਾਟਨ ਕਰਕੇ ਪੁਲਿਸ ਕ੍ਰਮਚਾਰੀਆਂ ਦੇ ਸਪੁਰਦ ਕੀਤੀ ਗਈ। ਇਸ ਮੌਕੇ ਕੁਲਵੰਤ ਰਾਏ ਐਸ.ਪੀ.(ਐਚ), ਰਮਨਦੀਪ ਸਿੰਘ ਭੁੱਲਰ ਐਸ.ਪੀ (ਡੀ), ਰਵਿੰਦਰ ਸਿੰਘ ਡੀ.ਐਸ.ਪੀ ( ਐੱਚ),  ਸਤਨਾਮ ਸਿੰਘ ਡੀ.ਐਸ.ਪੀ(ਸ.ਡ ਸ੍ਰੀ ਮੁਕਤਸਰ ਸਾਹਿਬ), ਸ.ਜਸਪਾਲ ਸਿੰਘ ਡੀ.ਐਸ.ਪੀ (ਡੀ),  ਰਾਹੁਲ ਭਰਦਵਾਜ਼ ਡੀ.ਐਸ.ਪੀ , ਸਜੀਵ ਗੋਇਲ ਡੀ.ਐਸ.ਪੀ, ਜਸਬੀਰ ਸਿੰਘ ਡੀ.ਐਸ.ਪੀ (ਗਿਦੜਬਾਹਾ) ਅਤੇ ਫਤਿਹ ਸਿੰਘ ਬਰਾੜ ਡੀ.ਐਸ.ਪੀ (ਮਲੋਟ) ਹਾਜ਼ਰ ਸਨ।


ਇਸ ਮੌਕੇ ਜਾਣਕਾਰੀ ਦਿੰਦੇ ਹੋਏ ਹਰਮਬੀਰ ਸਿੰਘ ਗਿੱਲ ਆਈ.ਪੀ.ਐਸ. ਨੇ ਦੱਸਿਆਂ ਕਿ ਪੁਲਿਸ ਕ੍ਰਮਚਾਰੀਆਂ ਦੀ ਡਿਊਟੀ ਲਗਾਤਾਰ ਅਤੇ ਤਨਾਅ ਭਰੀ ਹੋਣ ਕਰਕੇ ਉਨ੍ਹਾਂ ਨੂੰ ਆਮ ਤੌਰ ਤੇ ਕਿਤਾਬਾ ਪੜਨ ਦਾ ਸਮਾਂ ਨਹੀ ਮਿਲਦਾ ਇਸ ਲਈ ਅੱਜ ਪੁਲਿਸ ਲਾਇਨ ਵਿਖੇ ਇੱਕ ਪਹਿਲ ਕਦਮੀ ਕਰਦਿਆ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ ਹੈ, ਜਿਸ ਤੇ ਪੁਲਿਸ ਕ੍ਰਮਚਾਰੀ ਆਪਣੇ ਫ੍ਰੀ ਸਮੇਂ ਵਿੱਚ ਲਾਇਬ੍ਰੇਰੀ ਵਿੱਚ ਆ ਕੇ ਕਿਤਾਬਾ ਪੜ ਸਕਣ। ਇਸ ਲਾਇਬ੍ਰੇਰੀ ਵਿੱਚ ਕਾਨੂੰਨ ਤੋਂ ਇਲਾਵਾ, ਕਹਾਣੀਆਂ, ਕਰੰਟ ਅਫੈਅਰ ਦੀਆ ਤਕਰੀਬ 1000 ਤੋਂ ਵੱਧ ਕਿਤਾਬਾਂ ਰੱਖੀਆ ਗਈਆ ਹਨ, ਇਸ ਤੋਂ ਇਲਾਵਾ ਇਸ ਲਾਇਬ੍ਰੇਰੀ ਵਿੱਚ ਡੇਲੀ ਮੈਗਜੀਨ, ਅਖਬਾਰਾਂ ਵੀ ਉਨ੍ਹਾਂ ਦੀ ਸਹੂਲਤ ਲਈ ਮੁਹੱਈਆ ਕਰਵਾਈਆ ਜਾ ਰਹੀਆਂ ਹਨ। ਇਸੇ ਤਰਾਂ ਹੀ ਕਾਨੂੰਨ ਵਿੱਚ ਹੋਈ ਨਵੀਆ ਸੋਧਾ ਦੀਆਂ ਕਿਤਾਬਾਂ ਪੀ.ਪੀ.ਏ ਫਿਲੋਰ ਤੋਂ ਮਗਵਾ ਕੇ ਇੱਥੇ ਰੱਖੀਆਂ ਗਈ ਹਨ ਤਾਂ ਜੋ ਕ੍ਰਮਚਾਰੀਆਂ ਇਸ ਤੋਂ ਜਾਣਕਾਰੀ ਲੈ ਕੇ ਇਸੇ ਤਰਾਂ ਹੀ ਆਪਣੀ ਮੁਕੱਦਿਮਆ ਵਿੱਚ ਤਫਤੀਸ਼ ਵਿੱਚ ਅਗਲੀ ਕਾਰਵਾਈ ਅਮਲ ਵਿੱਚ ਲਿਆਦੀ ਜਾ ਸਕੇ।      ਐਸ.ਐਸ.ਪੀ ਜੀ ਨੇ ਦੱਸਿਆ ਕਿ ਪੁਲਿਸ ਕ੍ਰਮਚਾਰੀਆਂ ਤੋਂ ਇਲਾਵਾ ਆਮ ਲੋਕ ਵੀ ਇਸ ਲਾਇਬ੍ਰੇਰੀ ਦਾ ਫਾਇਦਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉੱਚ ਸਿਖਿਆ ਲਈ ਜਿਵੇ ਕੋਈ ਪੀ.ਪੀ.ਐਸ. ਦੇ ਟੈਸਟ ਦੀ ਤਿਆਰੀ ਲਈ ਜਾਂ ਪੁਲਿਸ ਵਿਭਾਗ ਵਿੱਚ ਭਰਤੀ ਲਈ ਟੈਸਟ ਦੀ ਤਿਆਰੀ ਦੀਆਂ ਕਿਤਾਬਾਂ ਵੀ ਇੱਥੇ ਰੱਖੀਆ ਗਈਆ ਹਨ ਜੋ ਆਮ ਲੋਕ ਵੀ ਪੱਕੇ ਤੌਰ ਤੇ ਇਸ ਲਾਇਬ੍ਰੇਰੀ ਦੇ ਮੈਂਬਰ ਬਣ ਕੇ ਉਹ ਕਿਤਾਬਾਂ ਘਰ ਵੀ ਲਿਜਾ ਕੇ ਟੈਸਟ ਦੀ ਤਿਆਰੀ ਕਰ ਸਕਦੇ ਹਨ ਅਤੇ ਉਹ 07 ਦਿਨ ਵਿੱਚ ਪੜ ਕੇ ਵਾਪਿਸ ਲਾਇਬ੍ਰੇਰੀ ਵਿੱਚ ਜਮਾਂ ਵੀ ਕਰਵਾ ਸਕਦੇ ਹਨ। ਉਨ੍ਹਾ ਕਿਹਾ ਜੇਕਰ ਤੁਸੀ ਕਿਸੇ ਵੀ ਤਰਾਂ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਤੁਸੀ ਪੁਲਿਸ ਕੰਟਰੋਲ ਰੂਮ ਦੇ ਨੰਬਰ 80549-42100 ਤੇ ਲੈ ਸਕਦੇ ਹੋ।

Post a Comment

0Comments

Post a Comment (0)