- ਸਤਿਆਵਤੀ ਕੱਕੜ ਹੋ ਗਏ ਸਨ ਸਵਰਗਵਾਸ -
ਸ੍ਰੀ ਮੁਕਤਸਰ ਸਾਹਿਬ : 19 ਅਗਸਤ (BTTNEWS)- ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਮੁੱਢਲੇ ਮੈਂਬਰ ਸਥਾਨਕ ਦਸ਼ਮੇਸ਼ ਨਗਰ ਗਲੀ ਨੰ: 4 ਨਿਵਾਸੀ ਮਾਸਟਰ ਦਰਸ਼ਨ ਕੱਕੜ (ਕੱਕੜ ਅਕੈਡਮੀ ਵਾਲੇ) ਦੀ ਧਰਮ ਪਤਨੀ ਸੇਵਾ ਮੁਕਤ ਅਧਿਆਪਕਾ ਸਤਿਆਵਤੀ ਕੱਕੜ ਅਕਾਲ ਚਲਾਣਾ ਕਰ ਗਏ ਸਨ। ਮਿਸ਼ਨ ਮੈਂਬਰਾਂ ਨੇ ਆਪਣੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਦਰਸ਼ਨ ਕੱਕੜ ਦੇ ਗ੍ਰਹਿ ਵਿਖੇ ਜਾ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਉਨ੍ਹਾਂ ਦੇ ਸਪੁੱਤਰ ਸੁਮੀਤ ਕੱਕੜ, ਨੂੰਹ ਰਾਣੀ ਸ਼ਿਵਾਲੀ, ਬੇਟੀ ਓਪਾਸਨਾ, ਵੰਦਨਾ, ਪੂਜਾ ਅਤੇ ਮਨੂ ਸਮੇਤ ਜਵਾਈ ਸੰਦੀਪ ਆਰੀਆ, ਸੁਰਿੰਦਰ ਸੱਚਦੇਵਾ, ਪਰਮਜੀਤ ਸਿੰਦ ਜੈਦਕਾ ਅਤੇ ਨੀਰਜ ਵਡੇਰਾ ਸਮੇਤ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਇਸ ਤੋਂ ਇਲਾਵਾ ਮਿਸ਼ਨ ਦੇ ਚੇਅਰਮੈਨ ਇੰਜ. ਅਸ਼ੋਕ ਕੁਮਾਰ ਭਾਰਤੀ, ਸੀਨੀਅਰ ਮੀਤ ਪ੍ਰਧਾਨ (ਫਸਟ) ਨਿਰੰਜਣ ਸਿੰਘ ਰੱਖਰਾ ਅਤੇ ਜਨਰਲ ਸਕੱਤਰ ਡਾ. ਜਸਵਿੰਦਰ ਸਿੰਘ ਸਮੇਤ ਜਗਦੀਸ਼ ਚੰਦਰ ਧਵਾਲ, ਵਿਜੇ ਸਿਡਾਨਾ, ਡਾ. ਸੁਰਿੰਦਰ ਗਿਰਧਰ, ਅਮਰ ਨਾਥ, ਰਾਜੇਸ਼ ਗਿਰਧਰ ਅਤੇ ਨਰਿੰਦਰ ਕਾਕਾ ਆਦਿ ਵੀ ਮੌਜੂਦ ਸਨ। ਸਮੁੱਚੇ ਮਿਸ਼ਨ ਵੱਲੋਂ ਕੱਕੜ ਪਰਿਵਾਰ ਦੀਆਂ ਸਿੱਖਿਆ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਲਈ ਸਵ: ਸਤਿਆਵਤੀ ਕੱਕੜ ਦੇ ਯਤਨਾਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਮਿਸ਼ਨ ਮੈਂਬਰਾਂ ਵੱਲੋਂ ਅਕਾਲ ਪੁਰਖ ਵਾਹਿਗੁਰੂ ਨੂੰ ਬੇਨਤੀ ਕੀਤੀ ਗਈ ਕਿ ਉਹ ਸਵ: ਸਤਿਆਵਤੀ ਕੱਕੜ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਦੁਖੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।