ਸ੍ਰੀ ਮੁਕਤਸਰ ਸਾਹਿਬ 18 ਅਗਸਤ (BTTNEWS)- “ਨਹਿਰੂ ਯੁਵਾ ਕੇਂਦਰ” ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਸਦਕਾ “ਸੰਕਲਪ ਐਜ਼ੂਕੇਸ਼ਨਲ ਵੈਲਫੇਅਰ ਸੁਸਾਇਟੀ (ਰਜਿ:)” ਵੱਲੋਂ ਸਥਾਨਕ ਗੁਰੂ ਨਾਨਕ ਕਾਲਜ ਵਿਖੇ “ਯੁਵਾ ਸੰਵਾਦ - ਭਾਰਤ @2047” ਵਿਸ਼ੇ ਤੇ ਸਮਾਗਮ ਕਰਵਾਇਆ ਗਿਆ। ਜਾਣਕਾਰੀ ਦਿੰਦਿਆ ਸੰਸਥਾ ਦੇ ਸੰਸਥਾਪਕ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਇਸ ਮੌਕੇ ਬਤੌਰ ਮੁੱਖ ਮਹਿਮਾਨ ਦੀ ਭੂਮਿਕਾ ਕਾਲਜ ਦੇ ਪ੍ਰਿੰਸੀਪਲ ਡਾ. ਤੇਜਿੰਦਰ ਕੌਰ ਧਾਲੀਵਾਲ ਨੇ ਨਿਭਾਈ। ਨਹਿਰੂ ਯੁਵਾ ਕੇਂਦਰ ਦੇ ਜ਼ਿਲ੍ਹਾ ਯੂਥ ਅਫਸਰ ਮੈਡਮ ਕੋਮਲ ਨਿਗਮ ਦੀ ਅਗਵਾਈ ਵਿੱਚ ਕਰਵਾਏ ਇਸ ਸਮਾਗਮ ਮੌਕੇ ਪ੍ਰਿੰਸੀਪਲ ਡਾ. ਤੇਜਿੰਦਰ ਕੌਰ ਧਾਲੀਵਾਲ ਦੀ ਨਜ਼ਰਸਾਨੀ ਹੇਠ ਗੁਰੂ ਨਾਨਕ ਕਾਲਜ ਦੇ ਡਾ. ਸ਼ਵੇਤਾ ਨਾਗਪਾਲ ਨੋਡਲ ਅਫਸਰ ਰੈੱਡ ਰਿਬਨ ਕਲੱਬ (ਕੰਪਿਊਟਰ ਵਿਭਾਗ), ਡਾ. ਰੁਚੀ ਕਾਲੜਾ ( ਮੁਖੀ ਹੋਮ ਸਾਇੰਸ ਵਿਭਾਗ) ਤੇ ਡਾ.ਮਨਦੀਪ ਕੌਰ (ਬਾਏਓਲੋਜੀ ਵਿਭਾਗ) ਇੰਚਾਰਜ ਐਨ.ਐਸ.ਐਸ ਯੂਨਿਟ ਨੇ ਪ੍ਰਬੰਧਕੀ ਫ਼ਰਜ਼ਾਂ ਨੂੰ ਬਾਖੂਬੀ ਅੰਜ਼ਾਮ ਦਿੱਤਾ।ਸਮਾਗਮ ਮੌਕੇ ਪੰਚ ਪ੍ਰਾਣ ਥੀਮ ਅਧੀਨ ਡਾ. ਰੁਚੀ ਕਾਲੜਾ, ਸਿਮਰਨ ਔਲਖ ਵਾਈਸ ਪ੍ਰਿੰਸੀਪਲ ਐੱਸ.ਬੀ ਐੱਸ. ਮਾਡਲ ਸੀਨੀਅਰ ਸੈਕੰਡਰੀ ਸਕੂਲ ਸੀਰਵਾਲੀ, ਡਾਕਟਰ ਮਨਦੀਪ ਕੌਰ, ਮਿਸ ਮੁਸਕਾਨ ਤੇ ਰਿਹਮਤ (ਦੋਵੇਂ ਬੀ.ਸੀ.ਏ ਪੰਜਵੇਂ ਸਮੈਸਟਰ ਦੇ ਵਿਦਿਆਰਥੀ) ਨੇ ਪੰਚ ਪ੍ਰਾਣ ਥੀਮ ਅਨੁਸਾਰ ਵੱਖ ਵੱਖ ਪੰਜ ਮਹੱਤਵਪੂਰਨ ਰੋਲਾਂ ਨੂੰ ਅਦਾ ਕਰਨ ਤੇ ਚਾਨਣਾ ਪਾਇਆ।ਇਸ ਸਮਾਗਮ ਵਿੱਚ ਕਰੀਬ 250 ਨੌਜਵਾਨ ਲੜਕੇ ਲੜਕੀਆਂ ਨੇ ਭਾਗ ਲਿਆ ਤੇ ਪੰਚ ਪ੍ਰਾਣ ਥੀਮ ਨੂੰ ਲੈ ਕੇ ਸਵਾਲ ਜਵਾਬ ਪ੍ਰੀਕਿਰਿਆ ਰਾਹੀਂ ਆਪਣੇ ਬਣਦੇ ਫ਼ਰਜ਼ਾਂ ਦੀ ਅਦਾਇਗੀ ਬਾਖੂਬੀ ਕੀਤੀ। ਸਟੇਜ ਸਕੱਤਰ ਦੀ ਭੂਮਿਕਾ ਸਿਮਰਨ ਔਲਖ ਨੇ ਨਿਭਾਈ।
ਯੁਵਾ ਸੰਵਾਦ ਦੇ ਪੰਚ ਪ੍ਰਾਣ ਥੀਮ ਅਧੀਨ ਕਰਵਾਏ ਸਮਾਗਮ ਮੌਕੇ ਨੌਜਵਾਨਾਂ ਨੂੰ ਸੰਬੋਧਨ ਕਰਦੇ ਬੁਲਾਰੇ। |
ਇਸ ਮੌਕੇ ਸੰਸਥਾ ਦੁਆਰਾ ਆਏ ਹੋਏ ਮਹਿਮਾਨਾਂ ਤੇ ਸਮਾਗਮ ਵਿੱਚ ਭਾਗ ਲੈਣ ਆਏ ਸਾਰੇ ਨੌਜਵਾਨ ਲੜਕੇ ਲੜਕੀਆਂ ਲਈ ਚਾਹ ਪਾਣੀ ਦਾ ਸੁਚੱਜਾ ਇੰਤਜ਼ਾਮ ਕੀਤਾ ਗਿਆ। ਬੁਲਾਰਿਆਂ ਤੇ ਪ੍ਰਬੰਧਕਾਂ ਦਾ ਸ਼ੀਲਡਾਂ ਦੇ ਕੇ ਸਨਮਾਨ ਕੀਤਾ ਗਿਆ। ਵਿਭਾਗ ਦੇ ਹੁਕਮਾਂ ਅਨੁਸਾਰ ਸਾਰੇ ਪ੍ਰੋਗਰਾਮ ਦੀ ਵੀਡੀਓਗਰਾਫੀ ਤੇ ਫ਼ੋਟੋਗ੍ਰਾਫੀ ਸੰਕਲਪ ਸੁਸਾਇਟੀ ਦੁਆਰਾ ਬਕਾਇਦਾ ਤੌਰ ਤੇ ਕਰਵਾਈ ਗਈ।ਸਮਾਗਮ ਦੇ ਅਖੀਰ ਵਿੱਚ ਸੰਕਲਪ ਸੁਸਾਇਟੀ ਦੇ ਸੰਸਥਾਪਕ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਆਪਣੇ ਸੰਬੋਧਨ ਵਿੱਚ ਕਾਲਜ ਦੇ ਪ੍ਰਬੰਧਕੀ ਅਮਲੇ ਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਅਜਿਹੇ ਸਹਿਯੋਗ ਲਈ ਤਾਕੀਦ ਕੀਤੀ। ਉਹਨਾਂ ਆਪਣੇ ਭਾਸ਼ਣ ਵਿੱਚ ਤੰਦਰੁਸਤ ਭਾਰਤ ਦੇ ਨਿਰਮਾਣ ਤੇ ਪੰਚ ਪ੍ਰਾਣ ਥੀਮ ਨੂੰ ਉਸਦੇ ਅਸਲੀ ਮਕਸਦ ਤੇ ਲਿਜਾਣ ਲਈ ਲੋੜੀਂਦੇ ਸਾਥ ਲਈ ਅਪੀਲ ਵੀ ਕੀਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਪ੍ਰੀਤ ਸਿੰਘ ਭਾਰੀ, ਬਲਜਿੰਦਰ ਸਿੰਘ ਔਲਖ ,ਮਨਪ੍ਰੀਤ ਸਿੰਘ ਢਿੱਲੋਂ ਤੇ ਗੋਰਾ ਗੁਲਬੇਵਾਲਾ ਵੀ ਹਾਜ਼ਰ ਸਨ।