ਮਲੋਟ ,18 ਅਗਸਤ (ਚੇਤਨ ਭੁਰਾ)- ਨਜ਼ਦੀਕ ਪਿੰਡ ਔਲਖ ਵਿਖੇ ਕਰੀਬ 6 ਮਹੀਨੇ ਪਹਿਲਾਂ ਵਿਆਹੀ ਰਮਨਦੀਪ ਕੌਰ ਦੀ ਭੇਦ ਭਰੇ ਹਲਾਤਾਂ ਵਿਚ ਮੋਤ ਪੇਕੇ ਪਰਿਵਾਰ ਨੇ ਸਹੁਰਾ ਪਰਿਵਾਰ ਉਪਰ ਦਹੇਜ ਦੀ ਮੰਗ ਕਰਕੇ ਕੁੱਟਮਾਰ ਕਰਨ ਦੇ ਲਗਾਏ ਅਰੋਪ ,ਥਾਣਾ ਸਦਰ ਮਲੌਟ ਦੀ ਪੁਲਿਸ ਤਿੰਨ ਲੋਕਾਂ ਖਿਲਾਫ ਕੀਤਾ ਮਾਮਲਾ ਦਰਜ ।
ਰਾਜਸਥਾਨ ਦੇ ਪਿੰਡ ਭਗਤ ਪੁਰਾ ਜਿਲਾ ਸਗਰੀਆਂ ਦੇ ਰਹਿਣ ਵਾਲੀ ਲੜਕੀ ਰਮਨਦੀਪ ਕੌਰ ਦਾ ਮਲੌਟ ਦੇ ਨਜ਼ਦੀਕ ਪਿੰਡ ਔਲਖ ਦੇ ਰਣਜੀਤ ਸਿੰਘ ਨਾਲ ਕਰੀਬ 6 ਮਹੀਨੇ ਵਿਆਹ ਹੋਇਆ ਸੀ ਲੜਕੀ ਦੇ ਪਰਿਵਾਰਕ ਮੈਂਬਰਾ ਦੇ ਦੱਸਣ ਮੁਤਾਬਿਕ ਉਣਾ ਵਲੋਂ ਆਪਣੀ ਹੈਸੀਅਤ ਤੋਂ ਵੱਧ ਵਿਆਹ ਤੇ ਖਰਚ ਕੀਤਾ ਵਿਆਹ ਤੋਂ ਥੋੜੇ ਸਮੇਂ ਬਾਅਦ ਹੀ ਸਹੁਰਾ ਪਰਿਵਾਰ ਹੋ ਦਾਜ ਦੀ ਮੰਗ ਕਰਨ ਲੱਗ ਪਏ ਸਨ ਤੇ ਲੜਕੀ ਦੀ ਕੁੱਟਮਾਰ ਕਰਦੇ ਸ਼ਨ ਪਰ ਲੜਕੀ ਆਪਣੇ ਪਰਿਵਾਰ ਨੂੰ ਕੋਈ ਗੱਲ ਦੱਸ ਨਹੀਂ ਰਹੀ ਸੀ ਕੇ ਝਗੜਾ ਨਾ ਵੱਧ ਜਾਵੇ ਪਰ ਇਨ੍ਹਾਂ ਲੋਕਾਂ ਦਾ ਲਾਲਚ ਦਿਨੋ ਦਿਨ ਵਧਦਾ ਜਾ ਰਿਹਾ ਜਦੋ ਕੱਲ ਸਾਨੂੰ ਸੁਚਨਾ ਮਿਲੀ ਤਾਂ ਅਸੀਂ ਜਾ ਕੇ ਦੇਖਿਆ ਕਿ ਸਾਨੂੰ ਲੜਕੀ ਬੈੱਡ ਤੈ ਪਈ ਸੀ ਜਿਸ ਦੇ ਸੱਟਾਂ ਦੇ ਨਿਸ਼ਾਨ ਸ਼ਨ ਅਤੇ ਖਤਮ ਹੋ ਚੁੱਕੀ ਸੀ ਸਾਨੂੰ ਸ਼ੱਕ ਹੈ ਕੇ ਸਾਡੀ ਲੜਕੀ ਦਾ ਕਤਲ ਕੀਤਾ ਗਿਆ ਅਸੀਂ ਮੰਗ ਕਰਦੇ ਹਾਂ ਕਿ ਲੜਕੀ ਦੇ ਪਤੀ ਰਣਜੀਤ ਸਿੰਘ ਅਤੇ ਪਿਤਾ ਅਤੇ ਮਾਤਾ ਖਿਲਾਫ ਕਰਵਾਈ ਕੀਤੀ ਜਾਵੇ।
ਦੂਜੇ ਪਾਸੇ ਮਲੋਟ ਪੁਲਿਸ ਦੇ ਉਪ ਕਪਤਾਨ ਫਤਹਿ ਸਿੰਘ ਬਰਾੜ ਨੇ ਦੱਸਿਆ ਲੜਕੀ ਦੇ ਪਰਿਵਾਰਕ ਮੈਂਬਰਾ ਨੇ ਸਹੁਰਾ ਪਰਿਵਾਰ ਉਪਰ ਦਾਜ ਦਹੇਜ ਮੰਗਣ ਅਤੇ ਕੁੱਟਮਾਰ ਕਰਨ ਦੇ ਅਰੋਪ ਲਗਾਏ ਹਨ ਥਾਣਾ ਸਦਰ ਮਲੌਟ ਦੀ ਪੁਲਿਸ ਤਿੰਨ ਲੋਕਾਂ ਖਿਲਾਫ ਧਾਰਾ 304 ਅਤੇ 34 IPC ਤਹਿਤ ਮਾਮਲਾ ਦਰਜ ਕਰ ਲਿਆ ਅਤੇ ਜਾਂਚ ਚੱਲ ਰਹੀ ਹੈ ਅਤੇ ਅਰੋਪੀਆ ਨੂੰ ਜਲਦ ਗਿਰਫ਼ਤਾਰ ਕਰ ਕੀਤਾ ਜਾਵੇਗਾ ।